ਲੁਧਿਆਣਾ/ਮੁੱਲਾਂਪੁਰ ਦਾਖਾ (ਕਾਲੀਆ) : ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇਅ 'ਤੇ ਪਿੰਡ ਬੱਦੋਵਾਲ ਨੇੜੇ ਸਥਿਤ ਰਾਇਲ ਲੀਮੋਜ਼ ਦੇ ਬਾਹਰ ਇਕ ਮੋਟਰਸਾਈਕਲ ਸਵਾਰ ਸ਼ੂਟਰਾਂ ਨੇ ਮਹਿੰਗੀਆਂ ਗੱਡੀਆਂ ਦੇ ਸ਼ੋਅਰੂਮ 'ਤੇ ਤਾਬੜਤੋੜ ਲਗਭਗ 12 ਗੋਲੀਆਂ ਚਲਾਈਆਂ ਕੁੱਝ ਗੋਲੀਆਂ ਮਹਿੰਗੀਆਂ ਗੱਡੀਆਂ ਤੇ ਲੱਗੀਆਂ ਜਦਕਿ ਕੁੱਝ ਦਫਤਰ 'ਤੇ। ਜਿਸ ਨਾਲ ਦਫਤਰ ਦੇ ਸ਼ੀਸ਼ੇ ਟੁੱਟ ਗਏ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਈ. ਈ. ਬੀ. ਬੱਦੋਵਾਲ ਗੇਟ ਦੇ ਬਿਲਕੁਲ ਸਾਹਮਣੇ ਸਥਿਤ ਰਾਇਲ ਲਿਮੋਜ਼ ਦੇ ਬਾਹਰ ਇਕ ਸਪਲੈਂਡ ਮੋਟਰਈਕਲ 'ਤੇ ਸਵਾਰ ਜਿਸ ਵਿਚ ਇਕ ਵਿਅਕਤੀ ਨੇ ਹੈਲਮੇਟ ਪਾਇਆ ਹੋਇਆ ਸੀ ਅਤੇ ਉਸ ਦੇ ਮਗਰ ਨਕਾਬਪੋਸ਼ ਵਿਅਕਤੀ ਬੈਠਾ ਸੀ ਜੋ ਮੁੱਲਾਂਪੁਰ ਸਾਈਡ ਤੋਂ ਆਏ ਅਤੇ ਰੇਕੀ ਕਰਨ ਉਪਰੰਤ ਕੁੱਝ ਸਕਿੰਟਾਂ ਬਾਅਦ ਵਾਪਸ ਰਾਇਲ ਲਿਮੋਜ਼ ਦੇ ਬਾਹਰ ਖੜ੍ਹ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਵਿਚਾਲੇ ਵੱਡੀ ਅਪਡੇਟ! ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਇਕ ਵਿਅਕਤੀ ਮੋਟਰਸਾਈਕਲ 'ਤੇ ਬੈਠਾ ਰਿਹਾ ਜਦਕਿ ਨਕਾਬਪੋਸ਼ ਵਿਅਕਤੀ ਨੇ ਮੋਟਰਸਾਈਕਲ ਤੋਂ ਉਤਰਦਿਆਂ ਦੋ ਰਿਲਾਵਰ ਨਾਲ ਜੋ ਕਿ ਉਸ ਨੇ ਦੋਵੇਂ ਹੱਥਾਂ ਵਿਚ ਫੜੇ ਹੋਏ ਸਨ ਨਾਲ ਗੋਲੀਆਂ ਦਾਗ ਦਿੱਤੀਆਂ ਜੋ ਕਿ ਰੇਂਜ ਰੋਵਰ, ਮਰਸਡੀਜ਼ ਦੇ ਸ਼ੀਸ਼ਿਆਂ ਵਿਚ ਲੱਗੀਆਂ। ਇਕ ਗੋਲੀ ਉਸ ਨੇ ਦਫਤਰ ਦੇ ਗੇਟ ਵਿਚ ਮਾਰੀ ਜੋ ਕਿ ਸ਼ੀਸ਼ੇ ਵਿਚ ਲੱਗੀ। ਵਾਰਦਾਤ ਨੂੰ ਕਰੀਬ 15-20 ਸਕਿੰਟਾਂ ਵਿਚ ਅੰਜਾਮ ਦਿੱਤਾ ਅਤੇ ਹਮਲਾਵਰ ਮੁੱਲਾਂਪੁਰ ਵਾਲੀ ਸਾਈਡ ਫਰਾਰ ਹੋ ਗਏ। ਸ਼ੂਟਰ ਜਾਂਦੇ ਹੋਏ ਦੋ ਪਰਚੀਆਂ ਸੁੱਟ ਗਏ ਜਿਨ੍ਹਾਂ ਉਪਰ ਪਵਨ ਸ਼ੌਕੀਨ ਅਤੇ ਮੁਹੱਬਤ ਰੰਧਾਵਾ ਦੇ ਨਾਮ ਲਿਖੇ ਹੋਏ ਸਨ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਸਿਹਤ ਨੂੰ ਦੇਖਦਿਆਂ ਲਿਆ ਗਿਆ ਵੱਡਾ ਫ਼ੈਸਲਾ, ਨਵੇਂ ਹੁਕਮ ਹੋਏ ਜਾਰੀ
ਮੌਕੇ 'ਤੇ ਹਾਜ਼ਰ ਕਰਿੰਦੇ ਨਿਰਮਲਜੀਤ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਤਾਂ ਲੱਗਾ ਕਿ ਕੋਈ ਪਟਾਕੇ ਚਲਾ ਰਿਹਾ ਹੈ ਜਦੋਂ ਬਾਹਰ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਸਵਾਰਾਂ ਨੇ ਤਾਬੜ-ਤੋੜ ਗੋਲੀਆਂ ਚਲਾਈਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ, ਐੱਸ. ਐੱਚ. ਓ. ਹੇਮਰਾਜ ਸਿੰਘ ਅਤੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੀਲੇ ਟੀਕਿਆਂ ਦੇ ਮਾਮਲੇ ’ਚ ਦੋਸ਼ੀ ਨੂੰ 10 ਸਾਲ ਕੈਦ, ਇਕ ਲੱਖ ਜੁਰਮਾਨਾ
NEXT STORY