Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 05, 2026

    11:47:09 PM

  • power outage in punjab

    Punjab ਦੇ ਇਸ ਜ਼ਿਲ੍ਹੇ 'ਚ 3 ਦਿਨ ਲਗਾਤਾਰ ਲੱਗਣਗੇ...

  • dc vs csk

    IPL 2026 : ਸੰਜੂ ਸੈਮਸਨ ਦੇ ਤੂਫ਼ਾਨ 'ਚ ਉੱਡੀ...

  • golden opportunity to work in uae

    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ...

  • jalandhar cp s statement in activa blast case near bsf chowk

    BSF ਚੌਕ ਨੇੜੇ ਬਲਾਸਟ ਮਾਮਲੇ 'ਚ ਆ ਗਿਆ ਜਲੰਧਰ CP...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Sultanpur Lodhi
  • ਸ੍ਰੀ ਬੇਰੀ ਸਾਹਿਬ 'ਚੋਂ ਖੂਨ ਨਿਕਲਣ ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਸੱਚ

PUNJAB News Punjabi(ਪੰਜਾਬ)

ਸ੍ਰੀ ਬੇਰੀ ਸਾਹਿਬ 'ਚੋਂ ਖੂਨ ਨਿਕਲਣ ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਸੱਚ

  • Edited By Shivani Attri,
  • Updated: 10 May, 2020 03:25 PM
Sultanpur Lodhi
shri ber sahib sultanpur lodhi
  • Share
    • Facebook
    • Tumblr
    • Linkedin
    • Twitter
  • Comment

ਸੁਲਤਾਨਪੁਰ ਲੋਧੀ (ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਪਾਵਨ ਹਸਤ ਕਮਲਾਂ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਲਤਾਨਪੁਰ ਲੋਧੀ ਵਿਖੇ ਕਰੀਬ 525 ਸਾਲ ਪਹਿਲਾਂ ਬੇਰੀ ਲਗਾਈ ਗਈ ਸੀ। ਪਿਛਲੇ ਦਿਨੀਂ ਇਸ ਬੇਰੀ ਸਾਹਿਬ 'ਚੋਂ ਖੂਨ ਵਗਣ ਦੀਆਂ ਕੁਝ ਵਹਿਮੀ ਅਤੇ ਬੇਸਮਝ ਲੋਕਾਂ ਵੱਲੋਂ ਸ਼ੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਉਡਾਈਆਂ ਗਈਆਂ। ਝੂਠੀਆਂ ਅਫਵਾਹਾਂ ਉਡਾਉਣ ਦੇ ਕਾਰਨ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ 'ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਹੀ ਇਲਾਕੇ ਦੀਆਂ ਧਾਰਮਿਕ ਸਿੱਖ ਜਥੇਬੰਦੀਆਂ ਵੱਲੋਂ ਵੀ ਸੰਗਤਾਂ ਨੂੰ ਵਹਿਮਾਂ ਭਰਮਾਂ 'ਚ ਪਾਉਣ ਦੀ ਕੀਤੀ ਜਾ ਰਹੀ ਸ਼ਰਾਰਤ ਕਾਰਨ ਭਾਰੀ ਰੋਸ ਹੈ।

ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਸੁਲਤਾਨਪੁਰ ਦੇ ਪ੍ਰਧਾਨ ਜਥੇ. ਪਰਮਿੰਦਰ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਜਥੇ. ਭੁਪਿੰਦਰ ਸਿੰਘ ਖਾਲਸਾ, ਮੀਤ ਪ੍ਰਧਾਨ ਸਾਧੂ ਸਿੰਘ ਬੂਲਪੁਰ, ਰਿਟਾ. ਬਲਾਕ ਸਿੱਖਿਆ ਅਫਸਰ, ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ, ਮੀਤ ਪ੍ਰਧਾਨ ਸੂਰਤ ਸਿੰਘ ਮਿਰਜਾਪੁਰ, ਵਿਦਵਾਨ ਸਿੱਖ ਚਿੰਤਕ ਭਾਈ ਜੇ ਪੀ ਸਿੰਘ ਸੁਲਤਾਨਪੁਰ, ਦਸ਼ਮੇਸ਼ ਪਿਤਾ ਨੌਜਵਾਨ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਬਬਲੂ, ਗੁਰੂ ਨਾਨਕ ਕੀਰਤਨ ਐਂਡ ਵੈਲਫੇਅਰ ਸੁਸਾਇਟੀ ਡਡਵਿੰਡੀ ਦੇ ਪ੍ਰਧਾਨ ਭਾਈ ਕੰਵਲਨੈਨ ਸਿੰਘ ਕੇਨੀ , ਨਿਰਵੈਰ ਖਾਲਸਾ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇ ਹਰਜਿੰਦਰ ਸਿੰਘ ਖਾਲਸਾ ਆਦਿ ਹੋਰਨਾਂ ਜਥੇਬੰਦੀਆਂ ਨੇ ਬੇਰੀ ਸਾਹਿਬ 'ਚੋਂ ਖੂਨ ਨਿਕਲਣ ਸੰਬੰਧੀ ਵੀਡੀਓ ਬਣਾ ਕੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਅਤੇ ਸਪਸ਼ਟ ਕੀਤਾ ਹੈ ਕਿ ਸਤਿਗੁਰੂ ਸਾਹਿਬ ਜੀ ਪਾਵਨ ਬੇਰੀ ਸਾਹਿਬ ਦੇ ਕੱਟ ਵਾਲੇ ਥਾਂ ਦੇ ਟਾਹਣ 'ਚੋਂ ਭੂਰੇ ਰੰਗ ਦਾ ਤਰਲ ਪਦਾਰਥ ਹਰ ਸਾਲ ਹੀ ਗਰਮੀ ਦੀ ਰੁੱਤ 'ਚ ਨਿਕਲਦਾ ਹੈ, ਜੋ ਖੂਨ ਨਹੀਂ ਹੈ। ਜਿਸ ਸੰਬੰਧੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾਕਟਰ ਵੀ ਕਈ ਵਾਰ ਜਾਂਚ ਕਰਕੇ ਸਪਸ਼ਟ ਕਰ ਚੁੱਕੇ ਹਨ ਕਿ ਇਹ ਖੂਨ ਨਹੀਂ ਤਰਲ ਪਦਾਰਥ ਹੁੰਦਾ ਹੈ, ਜੋ ਤਕਰੀਬਨ ਸਾਰੇ ਹੀ ਬੇਰੀ ਦੇ ਦਰੱਖਤਾਂ 'ਚੋ ਕੱਟ ਵਾਲੀ ਥਾਂ 'ਚੋਂ ਹਲਕਾ-ਹਲਕਾ ਵਗਦਾ ਰਹਿੰਦਾ ਹੈ।

PunjabKesari

ਧਾਰਮਿਕ ਜਥੇਬੰਦੀਆਂ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਵਹਿਮਾਂ ਭਰਮਾਂ 'ਚ ਫਸੀ ਲੋਕਾਈ ਨੂੰ ਗੁਰਬਾਣੀ ਰਾਹੀਂ ਸਮਝਾ ਕੇ ਗਿਆਨ ਦਾ ਚਾਨਣ ਬਖਸ਼ਿਆ ਹੈ ਪਰ ਕੁਝ ਲੋਕ ਸਤਿਗੁਰੂ ਜੀ ਦੀ ਸਿੱਖਿਆ ਦੇ ਉਲਟ ਆਪ ਵੀ ਵਹਿਮਾਂ ਭਰਮਾਂ 'ਚ ਫਸੇ ਹੋਏ ਹਨ ਅਤੇ ਹੋਰਨਾਂ ਨੂੰ ਵੀ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਜੀ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਅਤੇ ਹੈੱਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ (ਕਥਾ ਵਾਚਕ) ਵੀ ਸ਼ਪਸ਼ਟ ਕਰ ਚੁੱਕੇ ਹਨ ਕਿ ਬੇਰੀ ਸਾਹਿਬ ਚੋਂ ਖੂਨ ਨਹੀਂ ਭੂਰੇ ਲਾਲ ਰੰਗ ਦਾ ਤਰਲ ਪਦਾਰਥ ਨਿਕਲਦਾ ਹੈ, ਜੋ ਹਰ ਸਾਲ ਹੀ ਥੋੜ੍ਹਾ-ਥੋੜ੍ਹਾ ਨਿਕਲ ਕੇ ਫਰਸ਼ 'ਤੇ ਵੀ ਡਿੱਗ ਪੈਂਦਾ ਹੈ ਪਰ ਇਸ ਨੂੰ ਲੈ ਕੇ ਵਹਿਮ ਨਹੀਂ ਕਰਨਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਸਤਿਗੁਰੂ ਸਾਹਿਬ ਜੀ ਵੱਲੋਂ ਆਪਣੇ ਹਸਤ ਕਮਲਾਂ ਨਾਲ ਲਗਾਈ ਬੇਰੀ ਸਾਹਿਬ ਪੂਰੀ ਤਰ੍ਹਾਂ ਹਰੀ ਭਰੀ ਹੋਈ ਹੈ ਅਤੇ ਸ਼ਰਧਾਲੂ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ।

ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਨੇ ਦੱਸਿਆ ਕਿ ਦੇਸ਼ ਵਿਦੇਸ਼ਾਂ ਤੋਂ ਹਜ਼ਾਰਾਂ ਸ਼ਰਧਾਲੂ ਫੋਨ ਕਰਕੇ ਇਸ ਸੰਬੰਧੀ ਜਾਣਕਾਰੀ ਲੈ ਰਹੇ ਹਨ ਕਿਉਂਕਿ ਸ਼ੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਗੁੰਮਰਾਹਕੁੰਨ ਵੀਡੀਓ ਦੇਖ ਕੇ ਸਾਰੇ ਸ਼ਰਧਾਲੂ ਚਿੰਤਕ ਹੋ ਰਹੇ ਹਨ। ਉਨ੍ਹਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬ ਜਾਂ ਬੇਰੀ ਸਾਹਿਬ ਬਾਰੇ ਕੋਈ ਵੀ ਗਲਤ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕਾਂ ਨਾਲ ਸੰਪਰਕ ਜ਼ਰੂਰ ਕਰੋ।

ਬੇਰੀ ਸਾਹਿਬ 'ਚੋਂ ਵਗਦੇ ਤਰਲ ਪਦਾਰਥ ਨੂੰ ਖੂਨ ਦੱਸ ਕੇ ਵੀਡੀਓ ਬਣਾ ਕੀਤੀ ਸੀ ਵਾਇਰਲ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਵੱਲੋਂ ਸਵੇਰ ਸਮੇਂ ਬੇਰੀ ਸਾਹਿਬ ਦੀ ਵੀਡੀਓ ਬਣਾ ਕੇ ਫਰਸ਼ 'ਤੇ ਡਿੱਗੇ ਤਰਲ ਪਦਾਰਥ ਨੂੰ ਖੂਨ ਦੱਸ ਕੇ ਦੇਸ਼-ਵਿਦੇਸ਼ 'ਚ ਝੂਠੀ ਜਾਣਕਾਰੀ ਫੈਲਾ ਦਿੱਤੀ ਗਈ ਕਿ ਪਾਵਨ ਬੇਰੀ ਸਾਹਿਬ 'ਚੋ ਖੂਨ ਵਗ ਰਿਹਾ ਹੈ, ਜੋ ਕਿ ਬਿਪਤਾ ਦੀ ਨਿਸ਼ਾਨੀ ਹੈ। ਇਸ ਵੀਡੀਓ ਨੂੰ ਦੇਖਦੇ ਹੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ 'ਚ ਭਾਰੀ ਸਹਿਮ ਪਾਇਆ ਜਾਣ ਲੱਗਾ ਅਤੇ ਲੋਕ ਸੱਚ ਜਾਨਣ ਲਈ ਫੋਨ ਕਰਨ ਲੱਗੇ। ਇਸ ਬਾਰੇ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਤੋਂ ਵੀ ਕਥਾ ਕਰਦੇ ਹੋਏ ਭਾਈ ਗੁਰਪ੍ਰੀਤ ਸਿੰਘ ਹੈੱਡ ਗ੍ਰੰਥੀ ਬੇਰ ਸਾਹਿਬ ਨੇ ਸੰਗਤਾਂ ਨੂੰ ਸਪਸ਼ਟ ਕੀਤਾ ਹੈ ਕਿ ਇਹ ਖੂਨ ਨਹੀਂ ਹੈ ਅਤੇ ਸੰਗਤਾਂ ਨੂੰ ਵਹਿਮ ਭਰਮ ਛੱਡ ਕੇ ਗੁਰਬਾਣੀ ਨਾਲ ਜੁੜਨ ਦੀ ਅਪੀਲ ਕੀਤੀ ਗਈ ਹੈ।

  • shri ber sahib
  • sultanpur lodhi
  • ਸ੍ਰੀ ਗੁਰੂ ਨਾਨਕ ਦੇਵ ਜੀ
  • ਬੇਰੀ ਸਾਹਿਬ
  • ਵੀਡੀਓ
  • ਖੂਨ
  • ਸੱਚ

ਗੁਰਦਾਸਪੁਰ ਜਿਲ੍ਹੇ ਤੋਂ ਪਰਵਾਸੀ ਮਜ਼ਦੂਰਾਂ ਨੂੰ ਭੇਜਿਆ ਘਰ ! ਬੱਸਾਂ ਕੀਤੀਆਂ ਰਵਾਨਾ

NEXT STORY

Stories You May Like

  • sri muktsar sahib  body of a person
    ਸ੍ਰੀ ਮੁਕਤਸਰ ਸਾਹਿਬ ਰਜਬਾਹੇ 'ਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼
  • srh fans black magic video
    IPL 2026 'ਚ 'ਕਾਲੇ ਜਾਦੂ' ਨੂੰ ਲੈ ਕੇ CSK ਨੇ BCCI ਨੂੰ ਕੀਤੀ ਸ਼ਿਕਾਇਤ! ਜਾਣੋ ਵਾਇਰਲ ਵੀਡੀਓ ਦਾ ਪੂਰਾ ਸੱਚ
  • double blow to india  s economy  ubs reduces gdp growth rate forecast
    ਭਾਰਤ ਦੀ ਆਰਥਿਕਤਾ ਨੂੰ ਦੂਹਰੀ ਮਾਰ: UBS ਨੇ ਘਟਾਇਆ GDP ਵਿਕਾਸ ਦਰ ਦਾ ਅਨੁਮਾਨ, ਜਾਣੋ ਕੀ ਹਨ ਵੱਡੇ ਕਾਰਨ
  • a young man was seen dancing in a drunken state near sri harmandir sahib
    ਅੰਮ੍ਰਿਤਸਰ: ਨਸ਼ੇ ਦੀ ਹਾਲਤ 'ਚ ਝੂਮਦਾ ਨਜ਼ਰ ਆਇਆ ਨੌਜਵਾਨ, ਵੀਡੀਓ ਵਾਇਰਲ
  • body found in a vacant plot in sri muktsar sahib
    ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ ਤੋਂ ਖਾਲੀ ਪਲਾਟ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
  • amit shah  social media  prediction
    ਸੱਚ ਹੋ ਗਈ ਅਮਿਤ ਸ਼ਾਹ ਦੀ ਭਵਿੱਖਬਾਣੀ ! ਵੋਟਾਂ ਦੀ ਗਿਣਤੀ ਵਿਚਾਲੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
  • the birth anniversary of sri guru amardas ji
    ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ...
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (21 ਅਪ੍ਰੈਲ 2026)
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar cp s statement in activa blast case near bsf chowk
    BSF ਚੌਕ ਨੇੜੇ ਬਲਾਸਟ ਮਾਮਲੇ 'ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ...
  • blast in activa near bsf chowk in jalandhar
    ਜਲੰਧਰ ਦੇ BSF ਚੌਕ ਨੇੜੇ ਐਕਟਿਵਾ 'ਚ ਹੋਇਆ ਬਲਾਸਟ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
  • punjab national bank my heeran gate bank locker
    ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ 'ਚ ਹੈਰਾਨ ਕਰਨ ਵਾਲੀ ਘਟਨਾ, ਬੈਂਕ 'ਚੋਂ ਗਾਇਬ ਹੋਇਆ...
  • big warning in these areas in punjab tomorrow
    ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ...
  • new country from canada
    ਕੈਨੇਡਾ ਤੋਂ ਟੁੱਟ ਕੇ ਬਣੇਗਾ ਨਵਾਂ ਦੇਸ਼ ! ਰੈਫਰੈਂਡਮ ਲਈ ਉੱਠੀ ਆਵਾਜ਼, ਹਜ਼ਾਰਾਂ...
  • punjab new problem arises regarding driving licenses
    ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਮੁਸੀਬਤ, ਲੋਕਾਂ ਲਈ...
  • power cut in jalandhar
    ਲੱਗ ਗਿਆ ਲੰਮਾ POWER CUT! ਜਾਣੋ ਕਦੋਂ ਆਵੇਗੀ ਬੱਤੀ
Trending
Ek Nazar
vastu tips for money

ਅਲਮਾਰੀ ਜਾਂ ਲਾਕਰ ਨਹੀਂ ਇਸ ਥਾਂ ਰੱਖੋਂ ਪੈਸੇ, ਹੋਵੇਗੀ ਧਨ ਦੀ ਵਰਖਾ

ipl 2026 remove rishabh pant

'ਰਿਸ਼ਭ ਪੰਤ ਨੂੰ ਤੁਰੰਤ ਕਪਤਾਨੀ ਤੋਂ ਹਟਾਓ', ਦਿੱਗਜਾਂ ਨੇ LSG ਨੂੰ ਦਿੱਤਾ 'ਮਾਸਟਰ...

sri lankan leaders congratulate vijay

ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

pakistan navy assisted indian vessel

ਪਾਕਿਸਤਾਨੀ ਨੇਵੀ ਦੀ ਦਰਿਆਦਿਲੀ, ਅਰਬ ਸਾਗਰ 'ਚ ਫਸੇ ਭਾਰਤੀ ਜਹਾਜ਼ ਦੀ ਕੀਤੀ ਸਹਾਇਤਾ

mine collapse in colombia

ਕੋਲੰਬੀਆ 'ਚ ਖਾਨ ਹਾਦਸਾ, 9 ਲੋਕਾਂ ਦੀ ਮੌਤ

wife elopes with 55 year old village head cash

ਸੁਲਾਹ ਕਰਵਾਉਣ ਆਏ ਪ੍ਰਧਾਨ ਜੀ 33 ਸਾਲ ਛੋਟੀ ਨਵੀਂ ਵਿਆਹੀ ਲੈ ਕੇ ਹੋ ਗਏ ਫਰਾਰ!

kidney disease symptoms chronic kidney disease

'ਸਾਈਲੈਂਟ ਕਿੱਲਰ' ਹੈ ਕਿਡਨੀ ਦੀ ਬੀਮਾਰੀ! ਸਿਰਫ ਪੈਰਾਂ ਦੀ ਸੋਜ ਹੀ ਨਹੀਂ ਇਸ ਦਾ...

maulana mohammad idris prominent cleric shot dead in pakistan

ਪਾਕਿਸਤਾਨ 'ਚ ਇੱਕ ਪ੍ਰਮੁੱਖ ਮੌਲਵੀ ਦੀ ਗੋਲੀ ਮਾਰ ਕੇ ਹੱਤਿਆ

husband wife before first anniversary

ਗੁਆਂਢਣ ਦੇ ਇਸ਼ਕ 'ਚ ਅੰਨ੍ਹਾ ਹੋਇਆ ਪਤੀ, ਪਹਿਲੀ ਐਨੀਵਰਸਰੀ ਤੋਂ ਪਹਿਲਾਂ ਹੀ...

indian journalists win pulitzer prize

ਮਾਣ ਦੀ ਗੱਲ, ਦੋ ਭਾਰਤੀ ਪੱਤਰਕਾਰਾਂ ਨੇ ਜਿੱਤਿਆ ਪੁਲਿਤਜ਼ਰ ਪੁਰਸਕਾਰ

pakistan resumes exports of alcoholic beverages

ਪੰਜ ਦਹਾਕਿਆਂ ਬਾਅਦ ਪਾਕਿਸਤਾਨ ਮੁੜ ਵੇਚੇਗਾ 'ਸ਼ਰਾਬ'

rbi  s big decision  emi rules will change  borrowers will get big relief

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ...

a famous bollywood actress will become a bride at the age of 39

ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ...

actor santhosh nair was killed in road accident in pathanamthitta

100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ !...

imd rain alert orange yellow alerts

Rain Alert: ਗੜ੍ਹੇਮਾਰੀ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਆਰੇਂਜ...

cannes 2026 guest list  ammy virk  karan to represent india on global stage

ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਉਣਗੇ ਐਮੀ ਵਿਰਕ !

punjabi origin in surrey

ਸਰੀ ਦੇ ਨਿਊਟਨ ਇਲਾਕੇ ‘ਚ ਗੋਲੀਬਾਰੀ; ਪੰਜਾਬੀ ਮੂਲ ਦੇ ਇੱਕ ਵਿਅਕਤੀ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • indian farmers union ekta dakounda warns of protest
      ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸੰਘਰਸ਼ ਦੀ ਦਿੱਤੀ ਚਿਤਾਵਨੀ
    • sdm aditya sharma himself went t
      ਡੇਰਾ ਬਾਬਾ ਨਾਨਕ ਦੇ ਐੱਸ.ਡੀ.ਐੱਮ. ਆਦਿਤਿਆ ਸ਼ਰਮਾ ਨੇ ਖੁਦ ਮੌਕੇ 'ਤੇ ਖੇਤ 'ਚ ਜਾ...
    • 4 pakistani prisoners return home after serving sentence in india
      ਭਾਰਤ 'ਚ ਸਜ਼ਾ ਕੱਟ ਕੇ ਵਤਨ ਪਰਤੇ 4 ਪਾਕਿਸਤਾਨੀ ਕੈਦੀ, ਸੁਣਾਈ ਹੱਡਬੀਤੀ
    • punjab national bank my heeran gate bank locker
      ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ 'ਚ ਹੈਰਾਨ ਕਰਨ ਵਾਲੀ ਘਟਨਾ, ਬੈਂਕ 'ਚੋਂ ਗਾਇਬ ਹੋਇਆ...
    • sri akal takht sahib summons chief khalsa diwan committee
      ਸ੍ਰੀ ਅਕਾਲ ਤਖ਼ਤ ਸਾਹਿਬ ਨੇ ਚੀਫ ਖਾਲਸਾ ਦੀਵਾਨ ਦੀ ਕਮੇਟੀ ਨੂੰ ਕੀਤਾ ਤਲਬ, 8 ਮਈ...
    • big warning for punjab teachers
      ਪੰਜਾਬ ਦੇ ਅਧਿਆਪਕਾਂ ਲਈ ਵੱਡੀ ਚਿਤਾਵਨੀ! ਸਿੱਖਿਆ ਵਿਭਾਗ ਨੇ 14 ਮਈ ਦਿੱਤੀ ਆਖਰੀ...
    • lottery in punjab  lottery of one and a half crore
      ਪੰਜਾਬ : ਗਰੀਬ ਦੀ ਕਿਸਮਤ ਨੇ ਮਾਰੀ ਪਲਟੀ, 200 ਰੁਪਏ ਨੇ ਬਣਾ ਦਿੱਤਾ ਕਰੋੜਪਤੀ
    • rare black headed coral snake rescued from panjab university
      ਪੰਜਾਬ ਯੂਨੀਵਰਸਿਟੀ ਤੋਂ ਦੁਰਲੱਭ ਕਾਲੇ ਸਿਰ ਵਾਲੇ 'ਕੋਰਲ ਸੱਪ' ਦਾ ਕੀਤਾ ਗਿਆ...
    • legal action will be taken against burning wheat stalks
      ਕਣਕ ਦੇ ਨਾੜ ਨੂੰ ਅੱਗ ਲਗਾਉਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ : ਖੇਤੀਬਾੜੀ ਅਫ਼ਸਰ
    • two people tragically died after being hit by a prtc bus
      ਪੰਜਾਬ: PRTC ਬੱਸ ਦੀ ਲਪੇਟ 'ਚ ਆਉਣ ਕਾਰਨ ਦੋ ਵਿਅਕਤੀਆਂ ਦੀ ਦਰਦਨਾਕ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +