ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਕੰਵਲਜੀਤ) : ਬੀਤੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ ਬਣਾਈ ਜਾਣ ਵਾਲੀ ਸੜਕ ਦੇ ਨਿਰਮਾਣ ਕੰਮ ਨੂੰ ਇਲਾਕੇ ਦੇ ਕਿਸਾਨਾਂ ਵਲੋਂ ਰੋਕ ਦਿੱਤਾ ਗਿਆ ਸੀ। ਸਰਕਾਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਉਚਿਤ ਰੇਟ ਤੈਅ ਹੋਣ ਨਾਲ ਕਰਤਾਰਪੁਰ ਲਾਂਘੇ ਦੀ ਸੜਕ ਦਾ ਨਿਰਮਾਣ ਕੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਸਿੰਗਲ ਕੰਸਟ੍ਰਕਸ਼ਨ ਕੰਪਨੀ ਦੇ ਕਰਮਚਾਰੀ ਨਵੀਨ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਦੀ ਜ਼ਮੀਨ ਦਾ ਰੇਟ ਪ੍ਰਸ਼ਾਸਨ ਵਲੋਂ ਤੈਅ ਹੋਣ ਨਾਲ ਫ਼ਸਲ ਕੱਟਣ ਦਾ ਕੰਮ ਦੁਬਾਰਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕ ਦਾ ਨਿਰਮਾਣ ਕੰਮ ਥੋੜ੍ਹੇ ਦਿਨਾਂ ਤੱਕ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇਗਾ।
ਦੱਸ ਦਈਏ ਕਿ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਵਲੋਂ ਜ਼ਮੀਨਾਂ ਅਤੇ ਫ਼ਸਲਾਂ ਦੇ ਮੁਆਵਜ਼ੇ ਦੀ ਰੁਕਾਵਟ ਪੈ ਰਹੀ ਸੀ, ਉਸ ਨੂੰ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਨਾਲ ਮੀਟਿੰਗ ਕਰ ਕੇ ਖ਼ਤਮ ਕਰ ਲਿਆ ਗਿਆ ਹੈ।
ਔਰਤ ਦਾ ਮੋਬਾਇਲ ਖੋਹ ਕੇ ਦੌੜਿਆ ਝਪਟਮਾਰ ਗ੍ਰਿਫਤਾਰ
NEXT STORY