ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੋਰੋਨਾ ਕੇਸਾਂ 'ਚ ਲਗਾਤਾਰ ਇਜਾਫ਼ਾ ਹੁੰਦਾ ਜਾ ਰਿਹਾ ਹੈ। ਸਿਹਤ ਵਿਭਾਗ ਵਲੋਂ ਲਗਾਤਾਰ ਕੀਤੀ ਜਾ ਰਹੀ ਸੈਂਪਲਿੰਗ ਤਹਿਤ ਅੱਜ ਜ਼ਿਲ੍ਹੇ ਅੰਦਰ ਕੋਰੋਨਾ ਦੇ ਪੰਜ ਹੋਰ ਨਵੇਂ ਕੇਸਾਂ ਦੀ ਪੁਸ਼ਟੀ ਵਿਭਾਗ ਵਲੋਂ ਕੀਤੀ ਗਈ ਹੈ। ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜੋ ਪੰਜ ਕੇਸ ਕੋਰੋਨਾ ਦੇ ਪਾਜ਼ੇਟਿਵ ਆਏ ਹਨ, ਉਨ੍ਹਾਂ 'ਚੋਂ ਇੱਕ ਕੇਸ ਮਲੋਟ ਦੇ ਪਟੇਲ ਨਗਰ ਦੀ ਗਲੀ ਨੰਬਰ 11 ਨਾਲ ਸਬੰਧਿਤ ਹੈ, ਜਿਸਦੀ ਉਮਰ ਕਰੀਬ 26 ਸਾਲ ਹੈ, ਜਦੋਂÎਕਿ ਚਾਰ ਕੇਸ ਗਿੱਦੜਬਾਹਾ ਤੋਂ ਸਾਹਮਣੇ ਆਏ ਹਨ, ਜਿਨ੍ਹਾਂ 'ਚ ਵਾਰਡ ਨੰਬਰ 1 ਤੋਂ 39 ਸਾਲਾ ਵਿਅਕਤੀ, ਪਿੰਡ ਫਕਰਸਰ ਵਾਸੀ 24 ਸਾਲਾ ਜਨਾਨੀ, ਰੂਪ ਨਗਰ ਤੋਂ 33 ਸਾਲਾ ਅਤੇ ਗਾਂਧੀ ਚੌਂਕ ਤੋਂ 29 ਸਾਲਾ ਦੇ ਵਿਅਕਤੀ ਸ਼ਾਮਲ ਹਨ। ਕੋਰੋਨਾ ਪੀੜਤ ਪਾਈ ਗਈ ਜਨਾਨੀ ਗਰਭਵਤੀ ਦੱਸੀ ਜਾ ਰਹੀ ਹੈ। ਵਰਣਨਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ ਕੇ ਹੁਣ 275 ਹੋ ਗਈ ਹੈ, ਜਦੋਂਕਿ ਸਰਗਰਮ ਮਾਮਲੇ ਇਸ ਸਮੇਂ 45 ਚੱਲ ਰਹੇ ਹਨ।
ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਨਵ-ਵਿਆਹੀ ਕੁੜੀ, ਅਖੀਰ ਹੱਥੀਂ ਗਲ ਲਾ ਲਈ ਮੌਤ
NEXT STORY