ਜਲੰਧਰ (ਪੁਨੀਤ)- ਕਰੀਬ 500 ਸਾਲਾਂ ਦੇ ਲੰਮੇ ਸੰਘਰਸ਼ ਤੋਂ ਬਾਅਦ ਅਯੁੱਧਿਆ ਵਿਚ ਹੋ ਰਹੀ ਰਾਮ ਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਨੂੰ ਲੈ ਕੇ ਦੇਸ਼-ਵਿਦੇਸ਼ ਵਿਚ ਖ਼ੁਸ਼ੀ ਦੀ ਲਹਿਰ ਹੈ। ਹਰ ਪਾਸੇ ‘ਜੈ ਸ਼੍ਰੀ ਰਾਮ’ ਦੀ ਧੁਨ ਸੁਣਾਈ ਦੇ ਰਹੀ ਹੈ, ਜਿਸ ਨਾਲ ਮਾਹੌਲ ਰਾਮਮਈ ਬਣ ਚੁੱਕਾ ਹੈ। ਭਗਤਾਂ ਦੇ ਮੁਖ ਪਰ ਰਾਮ, ਦਿਲ ਮੇਂ ਰਾਮ, ਚਾਰੇ ਪਾਸੇ ਗੂੰਜਿਆ ਜੈ ਸ਼੍ਰੀ ਰਾਮ। ਹਰ ਸ਼ਹਿਰ ਅਤੇ ਪਿੰਡ ਦੀ ਗਲੀ-ਗਲੀ ਤੋਂ ਲੈ ਕੇ ਮੁਹੱਲੇ-ਮੁਹੱਲੇ ਵਿਚ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਭਗਵਾ ਝੰਡਿਆਂ ਨਾਲ ਹਰ ਥਾਂ ਰਾਮ ਨਾਮ ਬਿਰਾਜਮਾਨ ਹੋ ਚੁੱਕਾ ਹੈ। ਭਗਤਾਂ ਦੇ ਮੁੱਖ ਅਤੇ ਦਿਲ ਵਿਚੋਂ ਰਾਮ ਨਾਮ ਦੀ ਗੂੰਜ ਸੁਣਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਅੱਜ, AI ਬੇਸਡ ਹੈ ਹਾਈਟੈੱਕ ਸਕਿਓਰਿਟੀ, ਅਯੁੱਧਿਆ 'ਚ ਲੱਗੇ 10 ਹਜ਼ਾਰ CCTV ਕੈਮਰੇ
ਬਾਜ਼ਾਰਾਂ ਅਤੇ ਗਲੀਆਂ ਵਿਚ ਕੀਤੀ ਗਈ ਰੌਸ਼ਨੀ ਅਤੇ ਭਗਵਾ ਝੰਡਿਆਂ ਨਾਲ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਬਣਿਆ ਹੋਇਆ ਹੈ। ਭਗਤਾਂ ਨੇ ਆਪਣੇ ਘਰਾਂ ਨੂੰ ਝੰਡਿਆਂ ਅਤੇ ਰੰਗੋਲੀਆਂ ਨਾਲ ਸਜਾਇਆ ਹੈ। ਸੋਮਵਾਰ ਨੂੰ ਹੋਣ ਵਾਲੇ ਸਮਾਗਮ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣਗੇ। ਸੋਮਵਾਰ ਦਾ ਦਿਨ ਛੁੱਟੀ ਤੋਂ ਬਾਅਦ ਆਉਂਦਾ ਹੈ, ਜਿਸ ਕਾਰਨ ਲੋਕ ਐਤਵਾਰ ਨੂੰ ਤਰਜੀਹ ਦਿੰਦੇ ਹਨ। ਇਹ ਪਹਿਲਾ ਐਤਵਾਰ ਰਿਹਾ ਜਦੋਂ ਲੋਕਾਂ ਨੂੰ ਸੋਮਵਾਰ ਦਾ ਇੰਤਜ਼ਾਰ ਰਿਹਾ। ਸੋਮਵਾਰ ਲਾਈਵ ਪ੍ਰਸਾਰਣ ਵੇਖਣ ਵਾਲੇ ਲੋਕਾਂ ਦੀ ਗਿਣਤੀ ਦਾ ਇਕ ਵਿਸ਼ਵ ਰਿਕਾਰਡ ਬਣੇਗਾ।
ਇਹ ਵੀ ਪੜ੍ਹੋ : ਕਿਸਾਨਾਂ ਤੱਕ ਨਹੀਂ ਪਹੁੰਚੀਆਂ ਪਰਾਲੀ ਪ੍ਰਬੰਧਨ ਲਈ ਖ਼ਰੀਦੀਆਂ ਮਸ਼ੀਨਾਂ, 900 ਲੋਕਾਂ ਨੂੰ ਨੋਟਿਸ ਜਾਰੀ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲੁਧਿਆਣਾ 'ਚ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਕੱਚੇ ਅਧਿਆਪਕ, ਮੌਕੇ 'ਤੇ ਪੁੱਜੀ ਪੁਲਸ (ਤਸਵੀਰਾਂ)
NEXT STORY