ਜਲੰਧਰ (ਪਾਂਡੇ)–ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ 6 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਕ ਤੋਂ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਨਗਰ ਨਿਵਾਸੀਆਂ ਨੂੰ ਉਸ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਦੇ ਮੰਤਵ ਨਾਲ ਕਮੇਟੀ ਦੀ 6ਵੀਂ ਮੀਟਿੰਗ ਗੁਲਾਬ ਵਾਟਿਕਾ (ਗੁਲਾਬ ਦੇਵੀ ਹਸਪਤਾਲ ਰੋਡ) ਵਿਚ ਸਮਾਪਤ ਹੋਈ। ਮੀਟਿੰਗ ਵਿਚ ਮੁੱਖ ਰੂਪ ਨਾਲ ਵਿਨੋਦ ਅਗਰਵਾਲ, ਪ੍ਰਿੰਸ ਅਸ਼ੋਕ ਗਰੋਵਰ, ਤਰਸੇਮ ਕਪੂਰ, ਪ੍ਰੇਮ ਕੁਮਾਰ, ਸੰਜੀਵ ਦੇਵ ਸ਼ਰਮਾ, ਸੁਮੇਸ਼ ਆਨੰਦ, ਅਸ਼ਵਨੀ ਬਾਵਾ, ਕਰਣ ਕੁਮਾਰ ਗੁਲਸ਼ਨ, ਸੁਨੀਤਾ ਭਾਰਦਵਾਜ, ਸ਼ਿਵ ਮੌਦਗਿਲ, ਕੁਨਾਲ ਖੇੜਾ, ਗੌਰਵ ਵਰਮਾ, ਨੰਦ ਪਹਿਲਵਾਨ, ਆਸ਼ੂਤੋਸ਼ ਦੱਤਾ, ਸੁਰਿੰਦਰ ਸਿੰਘ ਕੈਰੋਂ, ਪ੍ਰਵੀਨ ਕੁਮਾਰ ਸਮੇਤ ਭਾਰੀ ਗਿਣਤੀ ਵਿਚ ਰਾਮ ਭਗਤ ਸ਼ਾਮਲ ਹੋਏ।
ਕਮੇਟੀ ਮੈਂਬਰਾਂ ਨੇ ਨਿਭਾਈ ਜ਼ਿੰਮੇਵਾਰੀ : ਮੀਟਿੰਗ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ ਮੈਂਬਰਸ਼ਿਪ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਗੁਲਸ਼ਨ ਸੱਭਰਵਾਲ, ਅਭੈ ਸੱਭਰਵਾਲ, ਵਾਸੂ ਛਿੱਬੜ, ਸੰਦੀਪ ਖੋਸਲਾ, ਨਰਿੰਦਰ ਸ਼ਰਮਾ, ਗੁਲਸ਼ਨ ਸੁਨੇਜਾ ਅਤੇ ਕੂਪਨ ਵੰਡਣ ਦੀ ਜ਼ਿੰਮੇਵਾਰੀ ਮੱਟੂ ਸ਼ਰਮਾ, ਪ੍ਰਦੀਪ ਛਾਬੜਾ ਤੇ ਅਨਿਲ ਸ਼ਰਮਾ ਅਤੇ ਪੰਡਾਲ ਵਿਚ ਰਾਮ ਭਗਤਾਂ ਨੂੰ ਬਿਠਾਉਣ ਦੀ ਜ਼ਿੰਮੇਵਾਰੀ ਯਸ਼ਪਾਲ ਸਫਰੀ ਨੇ ਨਿਭਾਈ।
ਇਹ ਵੀ ਪੜ੍ਹੋ : ਹੱਸਦਾ-ਵੱਸਦਾ ਉੱਜੜਿਆ ਪਰਿਵਾਰ, ਕੰਮ 'ਤੇ ਜਾ ਰਹੇ ਮਾਪਿਆਂ ਦੇ ਜਵਾਨ ਪੁੱਤ ਨਾਲ ਵਾਪਰੀ ਅਣਹੋਣੀ
ਵਰਿੰਦਰ ਸ਼ਰਮਾ ਨੇ ਕੀਤਾ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ
ਮੀਟਿੰਗ ਦਾ ਸ਼ੁੱਭਆਰੰਭ ਵਰਿੰਦਰ ਸ਼ਰਮਾ ਨੇ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਨਾਲ ਕੀਤਾ। ਉਨ੍ਹਾਂ ਨੇ ਇਸ ਮੌਕੇ ਭਜਨ ਗਜ਼ਲ ‘ਸਹਾਰੇ ਟੂਟ ਜਾਤੇ ਹੈਂ, ਸਹਾਰੋਂ ਕਾ ਭਰੋਸਾ ਕਯਾ’ ਸੁਣਾ ਕੇ ਮੰਤਰ-ਮੁਗਧ ਕਰ ਦਿੱਤਾ। ਇਸ ਮੌਕੇ ਉਨ੍ਹਾਂ ਦਾ ਸਾਥ ਬ੍ਰਜਮੋਹਨ ਸ਼ਰਮਾ ਨੇ ਦਿੱਤਾ। ਧਰਮ ਦੇ ਪ੍ਰਤੀ ਉਤਸ਼ਾਹਿਤ ਕਰਨ ਲਈ ਬੱਚੀ ਹੇਜਲ ਅਤੇ ਗਿਆਨ ਸ਼ਰਮਾ ਵੱਲੋਂ ਸਪਾਂਸਰਡ 250-250 ਰੁਪਏ ਅਤੇ ਪਿੰਕਾ ਭਗਤ ਵੱਲੋਂ 100-100 ਰੁਪਏ ਅਤੇ 2 ਗਿਫਟ ਤੇ ਨਿਰਮਲਾ ਕੱਕੜ ਵੱਲੋਂ ਸਪਾਂਸਰਡ 2 ਗਿਫਟ ਬੱਚਿਆਂ ਨੂੰ ਦੇ ਕੇ ਸਨਮਾਨਿਤ ਕੀਤਾ।
ਸਮਾਜ ਨੂੰ ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲਣ ਦੀ ਲੋੜ : ਸੇਖੋਂ
ਮੀਟਿੰਗ ਵਿਚ ਰਾਮ ਭਗਤਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰੀ ਪੰਜਾਬੀ ਮਹਾਸਭਾ ਦੇ ਪੰਜਾਬ ਪ੍ਰਧਾਨ ਮਨਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਦਾ ਮੈਂ ਧੰਨਵਾਦੀ ਹਾਂ, ਜਿਨ੍ਹਾਂ ਦੀ ਬਦੌਲਤ ਮੈਨੂੰ ਅਜਿਹੇ ਧਾਰਮਿਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਮਾਜ ਨੂੰ ਪ੍ਰਭੂ ਸ਼੍ਰੀ ਰਾਮ ਜੀ ਵੱਲੋਂ ਦਿਖਾਏ ਆਦਰਸ਼ਾਂ ’ਤੇ ਚੱਲਣ ਦੀ ਲੋੜ ਹੈ ਤਾਂ ਕਿ ਸਮਾਜ ਵਿਚ ਆਪਸੀ ਭਾਈਚਾਰਾ ਕਾਇਮ ਰਹੇ। ਇਸ ਮੌਕੇ ਉਨ੍ਹਾਂ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦੇ ਸਹਿਯੋਗ ਲਈ 50 ਹਜ਼ਾਰ ਰੁਪਏ ਦੀ ਧਨ ਰਾਸ਼ੀ ਭੇਟ ਕੀਤੀ।
ਇਹ ਵੀ ਪੜ੍ਹੋ : ਪੰਜਾਬ 'ਚ ਚੱਲੀਆਂ ਫ਼ਿਲਮੀ ਸਟਾਈਲ 'ਚ ਗੋਲ਼ੀਆਂ! ਪੁਲਸ ਨੂੰ ਵੇਖ ਨੌਜਵਾਨ ਨੇ ਭਜਾਈ ਕਾਰ, ਫਿਰ ਵੀਡੀਓ ਬਣਾ...
ਡਾਕਟਰਾਂ ਨੇ ਕੀਤਾ ਰਾਮ ਭਗਤਾਂ ਦਾ ਮੈਡੀਕਲ ਚੈੱਕਅਪ
ਮੀਟਿੰਗ ਵਿਚ ਸ਼ਾਮਲ ਸ਼੍ਰੀ ਰਾਮ ਭਗਤਾਂ ਲਈ ਮੈਡੀਕਲ ਚੈੱਕਅਪ ਕੈਂਪ ਡਾ. ਮੁਕੇਸ਼ ਵਾਲੀਆ ਦੀ ਦੇਖ-ਰੇਖ ਵਿਚ ਲਾਇਆ ਗਿਆ, ਜਿਸ ਵਿਚ ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਬਲਰਾਜ ਗੁਪਤਾ ਦੀ ਅਗਵਾਈ ਵਿਚ ਡਾ. ਨਰੇਸ਼ ਬਠਲਾ, ਡਾ. ਹਰਸ਼ਦੀਪ ਿਸੰਘ, ਡਾ. ਕੋਮਲ ਜਾਇਸਵਾਲ, ਡਾ. ਰਿਚਾ ਭਗਤ, ਡਾ. ਆਰ. ਕੇ. ਗਰਗ ਸਮੇਤ ਸਟਾਫ ਨਰਿੰਦਰ ਆਹੂਜਾ, ਪਲਕ, ਸੈਮ, ਚਰਨਪ੍ਰੀਤ ਕੌਰ, ਗੁਰਪ੍ਰੀਤ ਕੌਰ ਆਦਿ ਦੀ ਟੀਮ ਨੇ ਰਾਮ ਭਗਤਾਂ ਦਾ ਈ. ਸੀ. ਜੀ., ਬੋਨ ਡੈਂਸਿਟੀ, ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਆਦਿ ਦਾ ਚੈੱਕਅਪ ਕੀਤਾ। ਇਸੇ ਤਰ੍ਹਾਂ ਗੁਲਾਬ ਦੇਵੀ ਹਸਪਤਾਲ ਦੀ ਡਾ. ਅਲਕਾ ਨੇ ਚੈੱਕਅਪ ਦੇ ਨਾਲ-ਨਾਲ ਆਯੁਰਵੈਦਿਕ ਦਵਾਈਆਂ ਵੀ ਵੰਡੀਆਂ। ਚਮੜੀ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਸ਼ਿਵਦਿਆਲ ਮਾਲੀ ਨੇ ਚਮੜੀ ਦੀਆਂ ਬੀਮਾਰੀਆਂ ਸਬੰਧੀ ਜਾਂਚ ਕੀਤੀ। ਇਸੇ ਤਰ੍ਹਾਂ ਵਾਲੀਆ ਪਾਲੀਕਲੀਨਿਕ ਦੇ ਸਹਿਯੋਗ ਨਾਲ ਆਸ਼ੀਰਵਾਦ ਲੈਬ ਦੇ ਰੋਹਿਤ ਬਮੋਤਰਾ ਵੱਲੋਂ ਬਲੱਡ ਗਰੁੱਪ, ਹੋਮਿਓਗਲੋਬਿਨ ਆਦਿ ਅਤੇ ਡਾ. ਅਰੁਣ ਵਰਮਾ ਵੱਲੋਂ ਅੱਖਾਂ ਦਾ ਚੈੱਕਅਪ ਕੀਤਾ ਗਿਆ।
ਅਵਨੀਸ਼ ਅਰੋੜਾ ਨੇ ਕੀਤਾ ਰਾਮ ਭਗਤਾਂ ਦਾ ਸਵਾਗਤ
ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਮੀਟਿੰਗ ਵਿਚ ਆਏ ਰਾਮ ਭਗਤਾਂ ਦਾ ਸਵਾਗਤ ਕਰਦੇ ਹੋਏ ਮੀਟਿੰਗ ਦੇ ਪ੍ਰਬੰਧਕ ਪਵਨ ਕੁਮਾਰ ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਪੰਕਚੁਐਲਿਟੀ ਅਤੇ ਲੱਕੀ ਡ੍ਰਾਅ ਕਢਵਾਏ ਗਏ। ਬੰਪਰ ਡ੍ਰਾਅ ਤਹਿਤ ਬੀ. ਓ. ਸੀ. ਟ੍ਰੈਵਲ ਦੇ ਜਗਮੋਹਨ ਸਬਲੋਕ ਵੱਲੋਂ ਸਪਾਂਸਰਡ ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਸਲਿਪ ਬੰਪਰ ਡ੍ਰਾਅ ਜੇਤੂ ਸੋਨੂੰ ਕੁਮਾਰ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਲੱਕੀ ਡ੍ਰਾਅ ਤਹਿਤ 4 ਸਫਾਰੀ ਸੂਟ ਦੀਵਾਨ ਅਮਿਤ ਅਰੋੜਾ, 4 ਗਿਫਟ ਰਮਨ ਦੱਤ, 2 ਡਿਨਰ ਸੈੱਟ ਨਿਸ਼ੂ ਨਈਅਰ, 4 ਗਿਫਟ ਸੁੁਨੀਲ ਸ਼ਰਮਾ, 3 ਗਿਫਟ ਗੁਲਾਬ ਦੇਵੀ ਹਸਪਤਾਲ, 20 ਹਨੂਮਾਨ ਚਾਲੀਸਾ ਕੇ. ਬੀ. ਸ਼੍ਰੀਧਰ ਆਦਿ ਵੱਲੋਂ ਸਪਾਂਸਰਡ ਗਿਫਟ ਡ੍ਰਾਅ ਜੇਤੂਆਂ ਨੂੰ ਦਿੱਤੇ ਗਏ।
ਇਹ ਵੀ ਪੜ੍ਹੋ : ਪੰਜਾਬ 'ਚ 12 ਮਈ ਤੱਕ ਲੱਗ ਗਈਆਂ ਸਖ਼ਤ ਪਾਬੰਦੀਆਂ, ਰਹੋ ਸਾਵਧਾਨ, ਨਹੀਂ ਤਾਂ...
ਗੁਲਾਬ ਵਾਟਿਕਾ ਵੱਲੋਂ ਪਵਨ ਭੋਡੀ ਨੇ ਰਾਮ ਭਗਤਾਂ ਦਾ ਕੀਤਾ ਸਵਾਗਤ
ਗੁਲਾਬ ਵਾਟਿਕਾ ਦੇ ਪਵਨ ਕੁਮਾਰ ਵੱਲੋਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਮੈਂਬਰ ਪਵਨ ਭੋਡੀ ਨੇ ਮੀਟਿੰਗ ਵਿਚ ਆਏ ਪ੍ਰਭੂ ਸ਼੍ਰੀ ਰਾਮ ਭਗਤਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਜੀ ਤੋਂ ਪ੍ਰੇਰਿਤ ਹੋ ਕੇ ਅਸੀਂ ਸਾਰੇ ਸਮਾਜ-ਸੇਵਾ ਦੇ ਕੰਮ ਵਿਚ ਲੱਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ ਨਿਕਲਣ ਵਾਲੀ ਵਿਸ਼ਾਲ/ਪਾਵਨ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਭਾਰਤ ਹੀ ਨਹੀਂ, ਸਗੋਂ ਪੂਰੇ ਏਸ਼ੀਆ ਵਿਚ ਪ੍ਰਸਿੱਧ ਹੈ। ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮਿਹਨਤ ਨਾਲ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਪ੍ਰਭਾਤਫੇਰੀਆਂ ਅਤੇ ਮੀਟਿੰਗਾਂ ਦਾ ਆਯੋਜਨ ਹੋ ਰਿਹਾ ਹੈ, ਜਿਨ੍ਹਾਂ ਵਿਚ ਭਾਰੀ ਗਿਣਤੀ ਵਿਚ ਰਾਮ ਭਗਤ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਮੀਟਿੰਗ ਦੇ ਪ੍ਰਬੰਧਕ ਪਵਨ ਕੁਮਾਰ ਪਰਿਵਾਰ ਦਾ ਕਹਿਣਾ ਹੈ ਕਿ ਇਸੇ ਬਹਾਨੇ ਸਾਨੂੰ ਵੀ ਪ੍ਰਭੂ ਸ਼੍ਰੀ ਰਾਮ ਭਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਹੈ।
ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ 7ਵੀਂ ਮੀਟਿੰਗ ਹੋਟਲ ਇੰਦਰਪ੍ਰਸਥ ’ਚ ਅੱਜ
ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ 6 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਸ਼੍ਰੀ ਰਾਮ ਚੌਕ ਤੋਂ ਕੱਢੀ ਜਾਵੇਗੀ। ਸ਼ੋਭਾ ਯਾਤਰਾ ਦੀਆਂ ਤਿਆਰੀਆਂ ਅਤੇ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਕਮੇਟੀ ਦੀ 7ਵੀਂ ਮੀਟਿੰਗ ਹੋਟਲ ਇੰਦਰਪ੍ਰਸਥ ਵਿਚ 23 ਮਾਰਚ ਨੂੰ ਸ਼ਾਮੀਂ 6.30 ਵਜੇ ਹੋਵੇਗੀ। ਉਕਤ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਦੱਸਿਆ ਕਿ ਮੀਟਿੰਗ ਵਿਚ ਰੇਖਾ ਸ਼ਰਮਾ ਐਂਡ ਪਾਰਟੀ ਪ੍ਰਭੂ ਸ਼੍ਰੀ ਰਾਮ ਦਾ ਗੁਣਗਾਨ ਕਰੇਗੀ। ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਰਾਮ ਭਗਤਾਂ ਵਿਚ ਪੰਕਚੁਐਲਿਟੀ ਡ੍ਰਾਅ, ਲੱਕੀ ਡ੍ਰਾਅ, ਬੰਪਰ ਡ੍ਰਾਅ ਤਹਿਤ ਬੀ. ਓ. ਸੀ. ਟ੍ਰੈਵਲ ਵੱਲੋਂ ਸਪਾਂਸਰਡ ਮਾਤਾ ਵੈਸ਼ਨੋ ਦੇਵੀ ਯਾਤਰਾ ਦਾ ਹੈਲੀਕਾਪਟਰ ਟਿਕਟ ਜੇਤੂਆਂ ਨੂੰ ਦਿੱਤਾ ਜਾਵੇਗਾ। ਮੀਟਿੰਗ ਵਿਚ ਡਾ. ਮੁਕੇਸ਼ ਵਾਲੀਆ ਦੀ ਦੇਖ-ਰੇਖ ਵਿਚ ਲਾਏ ਜਾ ਰਹੇ ਮੈਡੀਕਲ ਕੈਂਪ ਵਿਚ ਰਣਜੀਤ ਹਸਪਤਾਲ ਦੇ ਛਾਤੀ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਐੱਚ. ਜੇ. ਸਿੰਘ ਅਤੇ ਆਰਥੋਪੈਡਿਕ ਮਾਹਿਰ ਡਾ. ਤਰੁਣਦੀਪ ਸਿੰਘ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਵੱਲੋਂ ਰਾਮ ਭਗਤਾਂ ਦਾ ਚੈੱਕਅਪ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕਰਨਲ ਬਾਠ ਦੀ ਪਤਨੀ ਦੇ ਇਲਜ਼ਾਮਾਂ ਮਗਰੋਂ ਕੈਮਰੇ ਸਾਹਮਣੇ ਆਏ SSP ਨਾਨਕ ਸਿੰਘ, ਕੀਤੇ ਵੱਡੇ ਖ਼ੁਲਾਸੇ
ਇਸੇ ਤਰ੍ਹਾਂ ਵਾਲੀਆ ਪਾਲੀਕਲੀਨਿਕ ਦੇ ਸਹਿਯੋਗ ਨਾਲ ਬਲੱਡ ਗਰੁੱਪ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਦੀ ਜਾਂਚ ਰੋਹਿਤ ਬਮੋਤਰਾ ਆਦਿ ਵੱਲੋਂ ਕੀਤੀ ਜਾਵੇਗੀ। ਉਥੇ ਹੀ, ਡਾ. ਅਰੁਣ ਵਰਮਾ ਵੱਲੋਂ ਪ੍ਰਭੂ ਸ਼੍ਰੀ ਰਾਮ ਭਗਤਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚਮੜੀ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਸ਼ਿਵਦਿਆਲ ਮਾਲੀ ਵੀ ਰਾਮ ਭਗਤਾਂ ਦਾ ਚੈੱਕਅਪ ਕਰਨਗੇ। ਮੀਟਿੰਗ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਨਵੇਂ ਮੈਂਬਰ ਬਣਾਉਣ ਅਤੇ ਪੁਰਾਣੇ ਮੈਂਬਰਾਂ ਦਾ ਪਛਾਣ-ਪੱਤਰ ਨਵੀਨੀਕਰਨ 200 ਰੁਪਏ ਮੈਂਬਰਸ਼ਿਪ ਫੀਸ ਨਾਲ ਕੀਤਾ ਜਾਵੇਗਾ। ਹੋਟਲ ਦੇ ਕਮਲ ਚਤਰਥ, ਅਜੈ ਚਤਰਥ ਅਤੇ ਸੁਨੀਲ ਚਤਰਥ ਮੁਤਾਬਕ ਮੀਟਿੰਗ ਨੂੰ ਲੈ ਕੇ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਮੀਟਿੰਗ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ।
ਸ਼੍ਰੀ ਪੰਚਵਟੀ ਮੰਦਰ ਗਊਸ਼ਾਲਾ ਵਿਚ ਸ਼੍ਰੀਮਦ ਭਗਤ ਭਾਗਵਤ ਕਥਾ ਅੱਜ ਤੋਂ, ਪ੍ਰਭਾਤਫੇਰੀ 26 ਮਾਰਚ ਨੂੰ
ਓਮ ਵਿਸ਼ਨੂੰਪਾਦ ਸ਼੍ਰੀ ਸ਼੍ਰੀਲ ਭਗਤੀ ਬੱਲਭ ਤੀਰਥ ਗੋਸਵਾਮੀ ਮਹਾਰਾਜ ਜੀ ਦੇ ਸ਼ਤਵਾਰਸ਼ਿਕੀ ਮਹਾਉਤਸਵ ਦੇ ਸਬੰਧ ਵਿਚ ਸ਼੍ਰੀ ਪੰਚਵਟੀ ਮੰਦਰ ਗਊਸ਼ਾਲਾ ਬਸਤੀ ਗੁਜ਼ਾਂ ਵਿਚ ਸ਼੍ਰੀਮਦ ਭਗਤ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਥਾ ਦਾ ਸੱਦਾ-ਪੱਤਰ ‘ਪੰਜਾਬ ਕੇਸਰੀ ਗਰੁੱਪ’ ਡਾਇਰੈਕਟਰ ਅਵਿਨਾਸ਼ ਚੋਪੜਾ ਨੂੰ ਮੰਦਰ ਦੇ ਪ੍ਰਧਾਨ ਲੱਕੀ ਮਲਹੋਤਰਾ, ਅੰਗਦ ਤਲਵਾੜ, ਅਭਿਨਵ ਅਰੋੜਾ, ਰਾਜਨ ਸ਼ਰਮਾ, ਰਾਜੂ ਖੰਨਾ, ਪਾਰਥ ਮਹਿਰਾ ਅਤੇ ਵਾਸੂ ਪਾਹਵਾ ਨੇ ਦਿੱਤਾ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਲੱਕੀ ਮਲਹੋਤਰਾ ਨੇ ਦੱਸਿਆ ਕਿ 23 ਤੋਂ 30 ਮਾਰਚ ਤਕ ਰੋਜ਼ਾਨਾ ਸ਼ਾਮੀਂ 6 ਤੋਂ 9 ਵਜੇ ਤਕ ਪੂਜਨੀਕ ਤ੍ਰਿਦੰਡੀ ਸਵਾਮੀ ਸ਼੍ਰੀ ਸ਼੍ਰੀਮਦ ਭਗਤੀ ਪ੍ਰਸੂਨ ਮਧੂਸੂਦਨ ਗੋਸਵਾਮੀ ਮਹਾਰਾਜ ਤੀਰਥ ਆਸ਼ਰਮ ਗੋਵਰਧਨ ਵ੍ਰਿੰਦਾਵਨ (ਮਥੁਰਾ) ਵੱਲੋਂ ਸੰਗੀਤਮਈ ਸ਼੍ਰੀਮਦ ਭਗਤ ਭਾਗਵਤ ਕਥਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ ਗ੍ਰਨੇਡ ਹਮਲਾ: ਪੁਲਸ ਵਾਲੇ ਦੇ ਮੁੰਡੇ ਦਾ ਨਾਂ ਆਇਆ ਸਾਹਮਣੇ
ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਦੇਵਰਿਸ਼ੀ ਨਾਰਦ, 24 ਮਾਰਚ ਨੂੰ ਮਹਾਯੋਗੀ ਸ਼੍ਰੀ ਸ਼ੁਕਦੇਵ, 25 ਮਾਰਚ ਨੂੰ ਭਗਤਰਾਜ ਸ਼੍ਰੀ ਧਰੁਵ ਜੀ, 26 ਮਾਰਚ ਨੂੰ ਰਾਜਰਿਸ਼ੀ ਸ਼੍ਰੀ ਅੰਬਰੀਸ਼, 27 ਮਾਰਚ ਨੂੰ ਭਗਤਰਾਜ ਸ਼੍ਰੀ ਜਡਭਰਤ, 28 ਮਾਰਚ ਨੂੰ ਭਗਤ ਅਜਾਮਿਲ ਅਤੇ ਵ੍ਰਿਤਰਾਸੁਰ, 29 ਮਾਰਚ ਨੂੰ ਭਗਤਰਾਜ ਸ਼੍ਰੀ ਪ੍ਰਹਿਲਾਦ ਅਤੇ 30 ਮਾਰਚ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਲੀਲਾ ਦਾ ਚਰਿੱਤਰ ਸੰਗੀਤਮਈ ਢੰਗ ਨਾਲ ਪ੍ਰਭੂ ਭਗਤਾਂ ਨੂੰ ਸੁਣਾਇਆ ਜਾਵੇਗਾ। ਉਨ੍ਹਾਂ ਦੱਸਿਆ ਿਕ 26 ਮਾਰਚ ਨੂੰ ਸਵੇਰੇ 5.30 ਵਜੇ ਸ਼੍ਰੀ ਪੰਚਵਟੀ ਮੰਦਰ ਗਊਸ਼ਾਲਾ ਤੋਂ ਪ੍ਰਭਾਤਫੇਰੀ ਕੱਢੀ ਜਾਵੇਗੀ।
ਇਹ ਵੀ ਪੜ੍ਹੋ : ਸ਼ਰਮਨਾਕ! ਰੱਬਾ ਕਿਸੇ ਨੂੰ ਨਾ ਦਈਂ ਅਜਿਹੀ ਮਾਂ, ਪ੍ਰੇਮੀ ਨਾਲ ਸੰਬੰਧ ਬਣਾਉਂਦਿਆਂ ਮਾਸੂਮ ਧੀ ਨਾਲ ਕੀਤਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀਆਂ ਦੀਆਂ ਲੱਗਣ ਵਾਲੀਆਂ ਨੇ ਮੌਜਾਂ! ਸੂਬਾ ਸਰਕਾਰ ਲਿਆ ਰਹੀ ਵੱਡੀ ਯੋਜਨਾ
NEXT STORY