ਜਲੰਧਰ (ਪਾਂਡੇ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ ਜਲੰਧਰ-ਫਗਵਾੜਾ ਜੀ. ਟੀ. ਰੋਡ ’ਤੇ ਸਥਿਤ ਕਲੱਬ ਕਬਾਨਾ ਵਿਚ ਪੰਜਾਬ ਭਰ ਵਿਚ ਸ਼੍ਰੀ ਰਾਮਲੀਲਾ, ਰਾਮ ਦਰਬਾਰ, ਦੁਸਹਿਰਾ, ਸ਼੍ਰੀ ਰਾਮ ਕਥਾ, ਸ਼੍ਰੀਮਦ ਭਾਗਵਤ ਕਥਾ, ਜਗਰਾਤਾ, ਚੌਂਕੀ, ਕੀਰਤਨ ਦਰਬਾਰ ਅਤੇ ਘੱਟ ਤੋਂ ਘੱਟ ਇਕ ਸਾਲ ਤੋਂ ਲਗਾਤਾਰ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਜਲਦ ਕਰਵਾਇਆ ਜਾਵੇਗਾ।
ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਅਤੇ ਸਨਮਾਨ ਸਮਾਰੋਹ ਦੇ ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਨਮਾਨ ਸਮਾਰੋਹ ਵਿਚ ਸਾਲ 2023-2024 ਵਿਚ ਉਪਰੋਕਤ ਪ੍ਰੋਗਰਾਮ ਕਰਵਾਉਣ ਵਾਲੀਆਂ ਸੰਸਥਾਵਾਂ ਨੂੰ ਸਿਰਫ ਇਕ ਹੀ ਆਯੋਜਨ ਲਈ ਸਨਮਾਨਿਤ ਕੀਤਾ ਜਾਵੇਗਾ, ਭਾਵੇਂ ਉਨ੍ਹਾਂ ਅਨੇਕ ਧਾਰਮਿਕ ਆਯੋਜਨ ਕੀਤੇ ਹੋਣ। ਸਨਮਾਨ ਸਮਾਰੋਹ ਵਿਚ ਸ਼ਾਮਲ ਹੋਣ ਵਾਲੀ ਹਰੇਕ ਸੰਸਥਾ ਨੂੰ ਇਕ ਯਾਦਗਾਰੀ ਚਿੰਨ੍ਹ ਅਤੇ ਉਨ੍ਹਾਂ ਦੇ 3 ਮੈਂਬਰਾਂ ਨੂੰ ਰੋਜ਼ਾਨਾ ਜ਼ਰੂਰੀ ਕੰਮ ਆਉਣ ਵਾਲੀ ਸਮੱਗਰੀ ਨਾਲ ਲੈਸ 1-1 ਬੈਗ ਅਤੇ ਸਨਮਾਨ ਪੱਤਰ ਦਿੱਤਾ ਜਾਵੇਗਾ। ਸੰਸਥਾਵਾਂ ਪ੍ਰਧਾਨ ਜਾਂ ਜਨਰਲ ਸਕੱਤਰ ਜ਼ਰੀਏ ਆਪਣੇ ਕਰਵਾਏ ਪ੍ਰੋਗਰਾਮ ਦਾ ਸਬੂਤ ਸਹਿਤ ਵੇਰਵਾ, ਸਨਮਾਨਿਤ ਹੋਣ ਵਾਲੇ 3 ਮੈਂਬਰਾਂ ਦੇ ਨਾਂ ਅਤੇ ਚਿੱਠੀ ਪੱਤਰ ਲਈ ਸਹੀ ਪਤਾ ਫਾਰਮ ਵਿਚ ਭਰ ਕੇ ਕਮੇਟੀ ਦੇ ਦਫ਼ਤਰ ਹਿੰਦ ਸਮਾਚਾਰ ਭਵਨ ਸਿਵਲ ਲਾਈਨ ਜਲੰਧਰ ਵਿਚ 25 ਅਗਸਤ ਤਕ ਭੇਜ ਸਕਦੀਆਂ ਹਨ।
ਇਹ ਵੀ ਪੜ੍ਹੋ- ਪੇਕਿਆਂ ਤੋਂ ਨਹੀਂ ਲਿਆ ਸਕੀ 50 ਲੱਖ ਰੁਪਏ, ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਧਾਰਮਿਕ ਪ੍ਰੋਗਰਾਮ ਕਰਵਾਉਣ ਵਾਲੀਆਂ ਸੰਸਥਾਵਾਂ (ਕਿਊ. ਆਰ. ਕੋਡ ਸਕੈਨ ਕਰ) ਫਾਰਮ ਡਾਊਨਲੋਡ ਕਰ ਸਕਦੀਆਂ ਹਨ ਜਾਂ ਵ੍ਹਟਸਐਪ ’ਤੇ ਫਾਰਮ ਮੰਗਵਾਉਣ ਲਈ ਹੇਮੰਤ ਸ਼ਰਮਾ ਦੇ ਫੋਨ ਨੰਬਰ 98159-61041 ਜਾਂ ਸੁਮੇਸ਼ ਆਨੰਦ ਦੇ ਫੋਨ ਨੰਬਰ 98724-04346 ਅਤੇ ਰਵੀਸ਼ ਸੁਗੰਧ ਨਾਲ ਸੰਪਰਕ ਕਰ ਸਕਦੀਆਂ ਹਨ। ਸਮਾਰੋਹ ਵਿਚ ਸ਼ਾਮਲ ਹੋਣ ਵਾਲੇ ਸਾਰੇ ਰਾਮ ਭਗਤਾਂ ਦਾ ਮੈਡੀਕਲ ਚੈੱਕਅਪ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ। ਰਾਮ ਭਗਤਾਂ ਲਈ ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ ਜਾਵੇਗਾ।
ਬਿਨਾਂ ਸਬੂਤ ਦੇ ਫਾਰਮ ਸਵੀਕਾਰ ਨਹੀਂ ਹੋਣਗੇ
ਕਈ ਸੰਸਥਾਵਾਂ ਨੇ ਆਪਣੇ ਫਾਰਮ ਨਾਲ ਸਬੂਤ (ਪਰੂਫ) ਨਹੀਂ ਭੇਜੇ ਹਨ। ਸੰਸਥਾਵਾਂ ਨੂੰ ਅਪੀਲ ਹੈ ਕਿ ਉਹ ਆਪਣੇ ਕਰਵਾਏ ਹੋਏ ਪ੍ਰੋਗਰਾਮ ਦਾ ਸੱਦਾ-ਪੱਤਰ, ਇਸ਼ਤਿਹਾਰ, ਕਿਸੇ ਅਖ਼ਬਾਰ ਦੀ ਖ਼ਬਰ, ਪ੍ਰਸ਼ਾਸਨ ਤੋਂ ਲਈ ਗਈ ਮਨਜ਼ੂਰੀ ਜਾਂ ਕੋਈ ਫੋਟੋ ਜਿਸ ਵਿਚ ਤਰੀਕ ਵਾਲਾ ਬੈਨਰ ਲੱਗਾ ਹੋਵੇ, ਸਬੂਤ ਦੇ ਤੌਰ ’ਤੇ ਭੇਜਣ। ਬਿਨਾਂ ਸਬੂਤ ਦੇ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ।
ਇਹ ਵੀ ਪੜ੍ਹੋ- ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਗੰਨੇ ਦੇ ਖੇਤਾਂ 'ਚੋਂ ਮਿਲੀ ਖ਼ੂਨ ਨਾਲ ਲਥਪਥ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਭਾਰਤ ਬੰਦ ਦਾ ਪੰਜਾਬ ਵਿਚ ਕੀ ਅਸਰ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ
NEXT STORY