ਜਲੰਧਰ (ਖੁਰਾਣਾ)— 1 ਸਤੰਬਰ ਨੂੰ ਲੱਗਦੇ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ 'ਤੇ ਇਸ ਵਾਰ ਪ੍ਰਸ਼ਾਸਨ ਨੂੰ ਕੋਰੋਨਾ ਕਾਰਨ ਰੋਕ ਲਾ ਦਿੱਤੀ ਹੈ ਅਤੇ ਮੇਲੇ ਦੇ ਦਿਨਾਂ 'ਚ ਆਮ ਲੋਕਾਂ ਨੂੰ ਬਾਬਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਨਹੀਂ ਮਿਲ ਸਕੇਗਾ। ਅਜਿਹੇ 'ਚ ਜਿਹੜੇ ਸ਼ਰਧਾਲੂ ਪਰਿਵਾਰ ਪੁਰਾਤਨ ਪਰੰਪਰਾ ਅਨੁਸਾਰ ਸੋਢਲ ਮੇਲੇ ਵਾਲੇ ਦਿਨ ਤਲਾਬ ਖੇਤਰੀ ਬੀਜਦੇ ਹਨ ਜਾਂ ਮੱਠੀ/ਟੋਪਾ ਆਦਿ ਚੜ੍ਹਾਉਂਦੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਪੂਜਾ 'ਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੰਦਰ ਸੰਚਾਲਕ ਕਮੇਟੀ ਦੇ ਮੈਂਬਰਾਂ ਨੇ ਅਪੀਲ ਕੀਤੀ ਹੈ ਕਿ ਉਕਤ ਪਰਿਵਾਰ ਮੇਲੇ ਤੋਂ ਪਹਿਲਾਂ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਸੋਢਲ ਮੰਦਰ ਆ ਕੇ ਆਪਣੀ-ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ ਤਾਂ ਕਿ ਉਨ੍ਹਾਂ ਨੂੰ ਵਿਸ਼ੇਸ਼ ਮਨਜ਼ੂਰੀ ਮਿਲ ਸਕੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਉੱਤਰੀ ਭਾਰਤ ਦੇ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਸਬੰਧ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਬੈਠਕ ਸਰਕਟ ਹਾਊਸ 'ਚ ਕੀਤੀ ਗਈ ਸੀ ਜਿਸ 'ਚ ਜਸਬੀਰ ਸਿੰਘ ਏ. ਡੀ. ਸੀ. ਅਤੇ ਗੁਰਮੀਤ ਸਿੰਘ ਡੀ. ਸੀ. ਪੀ. ਨੇ ਦੱਸਿਆ ਸੀ ਕਿ ਇਕ ਸਤੰਬਰ ਨੂੰ ਮਨਾਇਆ ਜਾਂਦਾ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਇਸ ਵਾਰ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਸ ਵਾਰ ਸਾਰੀ ਸੰਗਤ ਘਰ ਤੋਂ ਹੀ ਬਾਬਾ ਜੀ ਦੇ ਦਰਸ਼ਨ ਕਰੇਗੀ ਅਤੇ ਮੇਲਾ ਨਹੀਂ ਲੱਗੇਗਾ।
ਇਸ ਦੌਰਾਨ ਸ਼੍ਰੀ ਸਿੱਧ ਬਾਬਾ ਸੋਢਲ ਟਰੱਸਟ ਦੇ ਆਰਗੇਨਾਈਜ਼ਿੰਗ ਸੈਕਟਰੀ, ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਦੇ ਪ੍ਰਧਾਨ ਆਗਿਆਪਾਲ ਚੱਢਾ ਅਤੇ ਟਰੱਸਟੀ ਸੁਰਿੰਦਰ ਚੱਢਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਡਿਊਟੀ ਲਾਈ ਹੈ ਕਿ ਉਹ ਆਪਸ 'ਚ ਵਿਚਾਰ-ਵਟਾਂਦਰਾ ਕਰਕੇ ਬਾਬਾ ਜੀ ਦੀ ਪੂਜਾ ਬਾਰੇ ਮਿਲ ਕੇ ਫੈਸਲਾ ਲੈਣ। ਚੱਢਾ ਬਰਾਦਰੀ ਦੇ ਪ੍ਰਧਾਨ ਪੰਕਜ ਚੱਢਾ ਨੇ ਦੱਸਿਆ ਕਿ ਇਸ ਵਾਰ ਬਾਬਾ ਜੀ ਦਾ ਮੇਲਾ ਸੰਗਤ ਲਈ ਨਹੀਂ ਹੋਵੇਗਾ।
ਸਕੂਲ ਸਿੱਖਿਆ ਮਹਿਕਮੇ ਵੱਲੋਂ ਅਧਿਆਪਕ ਦਿਵਸ ਮੌਕੇ 20 ਨਵੇਂ ਪੁਰਸਕਾਰ ਦੇਣ ਦਾ ਐਲਾਨ
NEXT STORY