ਜਲੰਧਰ (ਕੋਹਲੀ)— ਉੱਤਰੀ ਭਾਰਤ ਦੇ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਸਬੰਧ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਕ ਬੈਠਕ ਸਰਕਟ ਹਾਊਸ 'ਚ ਕੀਤੀ ਗਈ, ਜਿਸ 'ਚ ਜਸਬੀਰ ਸਿੰਘ ਏ. ਡੀ. ਸੀ. ਅਤੇ ਗੁਰਮੀਤ ਸਿੰਘ ਡੀ. ਸੀ. ਪੀ. ਨੇ ਦੱਸਿਆ ਕਿ ਇਕ ਸਤੰਬਰ ਨੂੰ ਮਨਾਇਆ ਜਾਂਦਾ ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ ਇਸ ਵਾਰ ਕੋਰੋਨਾ ਲਾਗ ਦੀ ਬੀਮਾਰੀ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਸ ਵਾਰ ਸਾਰੀ ਸੰਗਤ ਘਰ ਤੋਂ ਹੀ ਬਾਬਾ ਜੀ ਦੇ ਦਰਸ਼ਨ ਕਰੇਗੀ ਅਤੇ ਮੇਲਾ ਨਹੀਂ ਲੱਗੇਗਾ।
ਇਹ ਵੀ ਪੜ੍ਹੋ: ਕਲਯੁੱਗੀ ਪੁੱਤ ਤੇ ਨੂੰਹ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਰਾਤ ਦੇ ਹਨ੍ਹੇਰੇ ’ਚ ਹਾਈਵੇਅ ’ਤੇ ਸੁੱਟਿਆ
ਇਸ ਦੌਰਾਨ ਸ਼੍ਰੀ ਸਿੱਧ ਬਾਬਾ ਸੋਢਲ ਟਰੱਸਟ ਦੇ ਆਰਗੇਨਾਈਜ਼ਿੰਗ ਸੈਕਟਰੀ, ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਦੇ ਪ੍ਰਧਾਨ ਆਗਿਆਪਾਲ ਚੱਢਾ ਅਤੇ ਟਰੱਸਟੀ ਸੁਰਿੰਦਰ ਚੱਢਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਡਿਊਟੀ ਲਾਈ ਹੈ ਕਿ ਉਹ ਆਪਸ 'ਚ ਵਿਚਾਰ-ਵਟਾਂਦਰਾ ਕਰਕੇ ਬਾਬਾ ਜੀ ਦੀ ਪੂਜਾ ਬਾਰੇ ਮਿਲ ਕੇ ਫੈਸਲਾ ਲੈਣ। ਚੱਢਾ ਬਰਾਦਰੀ ਦੇ ਪ੍ਰਧਾਨ ਪੰਕਜ ਚੱਢਾ ਨੇ ਦੱਸਿਆ ਕਿ ਇਸ ਵਾਰ ਬਾਬਾ ਜੀ ਦਾ ਮੇਲਾ ਸੰਗਤ ਲਈ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਹੁਣ ਬੱਸ ਅੱਡੇ 'ਚ ਮਾਸਕ ਨਾ ਪਾਉਣ ਵਾਲਿਆਂ ਦੀ ਖੈਰ ਨਹੀਂ, ਰੋਡਵੇਜ਼ ਕਰ ਰਿਹੈ ਨਵੀਂ ਯੋਜਨਾ ਤਿਆਰ
ਬਾਬਾ ਜੀ ਦੇ ਭਗਤ ਆਪਣੇ ਘਰ ਤੋਂ ਹੀ ਆਨਲਾਈਨ ਬਾਬਾ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਬਾਬਾ ਜੀ ਸਭ 'ਤੇ ਕ੍ਰਿਪਾ ਕਰਨ ਅਤੇ ਜਲਦ ਕੋਰੋਨਾ ਮਹਾਮਾਰੀ ਦਾ ਅੰਤ ਹੋਵੇ। ਇਸ ਮੌਕੇ ਰਾਹੁਲ ਸਿੱਧੂ ਐੱਸ. ਡੀ. ਐੱਮ.-2, ਹਰਚਰਨ ਸਿੰਘ ਜੁਆਇੰਟ ਕਮਿਸ਼ਨਰ, ਤਰਸੇਮ ਕਪੂਰ, ਸੰਜੂ ਅਰੋੜਾ, ਅੰਮ੍ਰਿਤ ਖੋਸਲਾ, ਬਨਾਰਸੀ ਦਾਸ ਖੋਸਲਾ, ਚਰਨਜੀਤ ਚੰਨੀ, ਅਕਸ਼ਵੰਤ ਖੋਸਲਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਭਿਆਨਕ ਸਥਿਤੀ 'ਚ ਪਹੁੰਚਿਆ ਕੋਰੋਨਾ, 61 ਨਵੇਂ ਮਾਮਲਿਆਂ ਦੀ ਪੁਸ਼ਟੀ
ਪਟੜੀ 'ਤੇ ਪਰਤਣ ਲੱਗੀ ਘਰੇਲੂ ਹਵਾਬਾਜ਼ੀ ਇੰਡਸਟਰੀ, ਪਹਿਲੀ ਵਾਰ 1 ਦਿਨ 'ਚ ਹੋਈ ਹਜ਼ਾਰ ਉਡਾਨਾਂ ਦੀ ਆਪ੍ਰੇਟਿੰਗ
NEXT STORY