ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਮਹਾਨਗਰ ਲੁਧਿਆਣਾ ਤੋਂ ਇਕ ਵੱਡੇ ਕੱਦ ਦੇ ਅਕਾਲੀ ਪਰਿਵਾਰ ਦੀ ਕਾਂਗਰਸ 'ਚ ਸ਼ਾਮਲ ਹੋਣ ਦੀ ਪਿਛਲੇ ਸਮੇਂ ਤੋਂ ਉੱਡੀ ਖ਼ਬਰ ਨੂੰ ਆਖਰ ਬ੍ਰੇਕਾਂ ਲੱਗ ਗਈਆਂ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਅਤਿ ਨਜ਼ਦੀਕੀ ਰਿਸ਼ਤੇਦਾਰ ਮਜੀਠੀਆ ਵੱਲੋਂ ਉਸ ਪਰਿਵਾਰ ਨੂੰ ਲੰਮੀ-ਚੌੜੀ ਗੱਲਬਾਤ ਤੋਂ ਬਾਅਦ ਇਸ ਉੱਡੀ ਖ਼ਬਰ ਨੂੰ ਵਿਰਾਮ ਲੱਗ ਗਿਆ ਦੱਸਿਆ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲੁਧਿਆਣਾ ਦੇ ਇਸ ਅਕਾਲੀ ਦਲ ਦੇ ਪਰਿਵਾਰ ਨੂੰ ਜਿਥੇ ਕਾਂਗਰਸ ਪਾਰਟੀ ਆਪਣੇ ਖੇਮੇ 'ਚ ਸ਼ਾਮਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਸੀ, ਉਥੇ ਇਸ ਕਾਰਵਾਈ ਦੀ ਭਿਣਕ ਅਕਾਲੀ ਦਲ ਨੂੰ ਪੈਣ 'ਤੇ ਅਕਾਲੀ ਦਲ ਨੇ ਵੀ ਆਪਣਾ ਪੂਰਾ ਟਿੱਲ ਲਾਉਂਦਿਆਂ ਇਸ ਪਰਿਵਾਰ ਨੂੰ ਅਕਾਲੀ ਦਲ 'ਚ ਹੀ ਰਹਿਣ ਲਈ ਮਨਾਉਣ ਤੋਂ ਇਲਾਵਾ ਹੱਲਾਸ਼ੇਰੀ ਵੀ ਦਿੱਤੀ ਅਤੇ ਪੁਰਾਣੀਆਂ ਗਲਤੀਆਂ ਅਤੇ ਗਿਲੇ-ਸ਼ਿਕਵੇ ਭੁੱਲ ਕੇ ਨਾਲ ਚੱਲਣ ਦੀ ਹਦਾਇਤ ਕੀਤੀ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਸਾਰੇ ਕਾਰਜ ਲਈ ਅਕਾਲੀ ਨੇਤਾ ਦੇ ਵੱਡੇ ਭਰਾ ਦੀ ਸ. ਸੁਖਬੀਰ ਅਤੇ ਮਜੀਠੀਆ ਨਾਲ ਇਸ ਸਬੰਧੀ ਲੰਮੀ-ਚੌੜੀ ਗੱਲਬਾਤ ਦਾ ਨਤੀਜਾ ਮੰਨਿਆ ਜਾ ਰਿਹਾ ਹੈ।
ਬਾਵਾ ਤੀਰਥ ਸਿੰਘ ਨੂੰ ਸਦਮਾ, ਵੱਡੇ ਸਪੁੱਤਰ ਹਰਿੰਦਰ ਸਿੰਘ ਬਾਵਾ ਦਾ ਦਿਹਾਂਤ
NEXT STORY