ਬਠਿੰਡਾ( ਕੁਨਾਲ ) : ਬਠਿੰਡਾ ਦਾ ਸ਼ੁੱਭਦੀਪ ਔਲਖ ਭਾਰਤੀ ਹਵਾਈ ਸੈਨਾ 'ਚ ਪਾਇਲਟ ਬਣ ਗਿਆ ਹੈ। ਇਸ ਮੌਕੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਸ਼ੁੱਭਦੀਪ ਦੇ ਪਿਤਾ ਵੀ ਏਅਰਫੋਰਸ ਤੋਂ ਰਿਟਾਇਡ ਅਫ਼ਸਰ ਹਨ। ਸ਼ੁੱਭਦੀਪ ਨੇ ਪਿਤਾ ਤੋਂ ਹੀ ਪ੍ਰੇਰਿਤ ਹੋ ਕੇ ਹੀ ਫਲਾਇੰਗ ਅਫ਼ਸਰ ਬਣਨ ਦਾ ਸੁਪਨਾ ਦੇਖਿਆ ਸੀ ਅਤੇ ਉਹ ਉਸ ਮੁਕਾਮ 'ਤੇ ਅੱਜ ਪਹੁੰਚ ਗਿਆ ਹੈ। ਮਿਹਨਤ ਅਤੇ ਸਮਰਪਣ ਕਰਕੇ ਹੀ ਸ਼ੁੱਭਦੀਪ ਨੇ ਆਪਣਾ ਸੁਪਨਾ ਪੂਰਾ ਕਰਕੇ ਏਅਰ ਫੋਰਸ ਵਿਚ ਪਾਇਲਟ ਬਣਨ ਦਾ ਮੁਕਾਮ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ- ਸ਼ਰਮਸਾਰ: ਨਹਿਰ ’ਤੇ ਨਹਾਉਣ ਗਏ 12 ਸਾਲਾ ਬੱਚੇ ਨਾਲ ਹੋਈ ਬਦਫ਼ੈਲੀ
ਇਸ ਮੌਕੇ ਗੱਲ ਕਰਦਿਆਂ ਸ਼ੁੱਭਦੀਪ ਨੇ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਆਪਣੇ ਪਿਤਾ ਵਾਂਗ ਫਲਾਇੰਗ ਅਫ਼ਸਰ ਬਣਨ ਦਾ ਸ਼ੌਕ ਸੀ , ਜਿਸ ਕਾਰਨ ਉਸ ਨੇ ਆਪਣੇ ਪਿਤਾ ਨੂੰ ਪ੍ਰੋਬ ਫਲਾਇੰਗ ਕਰਦਿਆਂ ਦੇਖਿਆ। ਜਿਸ ਨੂੰ ਦੇਖ ਕੇ ਉਸ ਨੇ ਸਖ਼ਤ ਮਿਹਨਤ ਕਰਕੇ ਟੈਸਟਾਂ 'ਚ ਪਹਿਲਾ ਸਥਾਨ ਹਾਸਲ ਕੀਤਾ। ਖੁਸ਼ੀ ਦੀ ਇਸ ਮਾਹੌਲ 'ਚ ਸ਼ੁੱਭਦੀਪ ਦੇ ਪਿਤਾ ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਉਨ੍ਹਾਂ ਦਾ ਮੁੰਡਾ ਏਅਰਫੋਰਸ 'ਚ ਚੰਗੀ ਕਾਰਗੁ਼ਜ਼ਾਰੀ ਦਿਖਾਵੇਗਾ। ਉਨ੍ਹਾਂ ਕਿਹਾ ਕਿ ਮੈਂ ਬੇਸ਼ਕ ਆਪਣੇ ਮੁੰਡੇ ਨੂੰ ਪਾਇਲਟ ਬਣਨ ਦਾ ਰਾਹ ਦਿਖਾਇਆ ਸੀ ਪਰ ਉਸ ਨੂੰ ਕਦੀ ਵੀ ਜ਼ੋਰ ਨਹੀਂ ਪਾਇਆ ਕਿ ਉਹ ਇਸ ਕਿੱਤੇ 'ਚ ਹੀ ਜਾਵੇ। ਇਸ ਲਈ ਬਚਪਨ ਤੋਂ ਹੀ ਉਸ ਦੀ ਦਿਲਚਸਪੀ ਪਾਇਲਟ ਬਣਨ ਦੀ ਸੀ।
ਇਹ ਵੀ ਪੜ੍ਹੋੋ- ਪੰਜਾਬ ਵਿਧਾਨ ਸਭਾ ਸੈਸ਼ਨ 'ਚ ਵਿੱਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ, ਕਾਰਵਾਈ 2 ਵਜੇ ਤੱਕ ਮੁਲਤਵੀ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸ਼ਰਮਸਾਰ: ਨਹਿਰ ’ਤੇ ਨਹਾਉਣ ਗਏ 12 ਸਾਲਾ ਬੱਚੇ ਨਾਲ ਹੋਈ ਬਦਫ਼ੈਲੀ
NEXT STORY