ਅੰਮ੍ਰਿਤਸਰ (ਜਿਯਾ) : ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਐਗਜ਼ਿਟ ਪੋਲ ਦੇ ਨਤੀਜਿਆਂ 'ਚ ਐੱਨ. ਡੀ. ਏ. ਦੀ ਸ਼ਾਨਦਾਰ ਜਿੱਤ ਬਾਰੇ ਦੱਸਣ 'ਤੇ ਕਿਹਾ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 5 ਸਾਲ ਦੇ ਕਾਰਜਕਾਲ ਦੀਆਂ ਨੀਤੀਆਂ 'ਤੇ ਦੇਸ਼ ਦੀ ਜਨਤਾ ਦੀ ਮੋਹਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ 5 ਸਾਲ ਦੇ ਕਾਰਜਕਾਲ 'ਚ ਗਰੀਬਾਂ ਲਈ ਜੋ ਲੋਕ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ, ਨੂੰ ਦੇਖ ਕੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਇਹ ਅੰਦਾਜ਼ਾ ਲੱਗ ਗਿਆ ਸੀ ਕਿ 2019 ਦੇ ਚੋਣ ਨਤੀਜੇ ਕੀ ਹੋਣਗੇ। ਉਨ੍ਹਾਂ ਨੂੰ ਦੇਖਦੇ ਹੋਏ ਹੀ ਪੂਰੀ ਵਿਰੋਧੀ ਧਿਰ ਦਾ ਇਕ ਸੂਤਰੀ ਪ੍ਰੋਗਰਾਮ ਰਿਹਾ ਕਿ ਮੋਦੀ ਨੂੰ ਹਟਾਉਣਾ ਹੈ, ਇਹ ਦੇਸ਼ ਦੀ ਪਹਿਲੀ ਚੋਣ ਹੈ ਜੋ ਪ੍ਰਧਾਨ ਮੰਤਰੀ ਬਣਾਉਣ ਲਈ ਨਹੀਂ, ਪ੍ਰਧਾਨ ਮੰਤਰੀ ਹਟਾਉਣ ਲਈ ਲੜੀ ਗਈ। ਮਲਿਕ ਨੇ ਕਿਹਾ ਕਿ ਕਾਂਗਰਸ ਦੀ ਇਨ੍ਹਾਂ ਚੋਣਾਂ 'ਚ ਜੋ ਦੁਰਦਸ਼ਾ ਹੋਣ ਜਾ ਰਹੀ ਹੈ, ਉਸ ਨਾਲ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਇਤਿਹਾਸ ਦੇ ਪੰਨਿਆਂ ਵਿਚ ਸਿਮਟ ਕੇ ਰਹਿ ਜਾਵੇਗੀ।
ਉੱਤਰ ਪ੍ਰਦੇਸ਼ 'ਚ ਅਮੇਠੀ ਤੋਂ ਚੋਣ ਹਾਰਨ ਜਾ ਰਹੇ ਰਾਹੁਲ ਗਾਂਧੀ ਨੂੰ ਪਹਿਲਾਂ ਹੀ ਜਾਪਣ ਲੱਗ ਗਿਆ ਸੀ ਕਿ ਅਮੇਠੀ ਦੀ ਜਨਤਾ ਇਸ ਵਾਰ ਉਨ੍ਹਾਂ ਨੂੰ ਮੂੰਹ ਨਹੀਂ ਲਾਏਗੀ। ਇਸ ਲਈ ਉਹ ਮੁਸਲਿਮ ਦੇ ਈਸਾਈ ਬਹੁਗਿਣਤੀ ਇਲਾਕੇ ਵਾਇਨਾਡ ਦੀ ਸੀਟ 'ਤੇ ਆਪਣੀ ਚੋਣ ਲੜਨ ਲਈ ਭੱਜ ਗਏ। ਜੋ ਰੁਝਾਨ ਮਿਲ ਰਹੇ ਹਨ, ਉਥੋਂ ਵੀ ਰਾਹੁਲ ਦੀ ਜਿੱਤ ਦੇ ਅੱਗੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਜੇਕਰ ਰਾਹੁਲ ਵਾਇਨਾਡ ਤੋਂ ਜਿੱਤ ਵੀ ਜਾਂਦੇ ਹਨ ਤਾਂ ਇਹ ਜਿੱਤ ਕਾਂਗਰਸ ਦੀ ਨਹੀਂ ਸਗੋਂ ਇੰਡੀਆ ਮੁਸਲਿਮ ਲੀਗ ਦੀ ਹੋਵੇਗੀ ਕਿਉੁਂਕਿ ਉਥੇ 61 ਫੀਸਦੀ ਮੁਸਲਿਮ ਅਤੇ ਈਸਾਈ ਆਬਾਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਕੱਲਿਆਂ 543 ਸੀਟਾਂ 'ਤੇ ਉਨ੍ਹਾਂ ਵਿਰੋਧੀ ਪਾਰਟੀਆਂ ਸਾਹਮਣੇ ਚੋਣ ਲੜੀ ਜਿਨ੍ਹਾਂ ਦਾ ਇਕੋ-ਇਕ ਮਕਸਦ ਮੋਦੀ ਹਟਾਓ ਸੀ।
ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਡਾਂਗਾਂ-ਸੋਟੇ (ਵੀਡੀਓ)
NEXT STORY