ਬਠਿੰਡਾ (ਵਿਜੇ) : ਹਾਲ ਹੀ 'ਚ ਐੱਨ.ਆਈ.ਏ. ਟੀਮ ਨੇ ਗੈਂਗਸਟਰਾਂ ਨੂੰ ਫੜਨ ਲਈ ਵੱਖ-ਵੱਖ ਜ਼ਿਲ੍ਹਿਆਂ ’ਚ ਛਾਪੇਮਾਰੀ ਕੀਤੀ ਸੀ, ਉਥੇ ਹੀ ਇਕ ਟੀਮ ਨੇ ਦੋਰਾਹਾ ’ਚ ਗੈਂਗਸਟਰ ਰਵੀ ਦੇ ਘਰ ’ਚ ਵੀ ਛਾਪੇਮਾਰੀ ਕੀਤੀ ਸੀ ਪਰ ਰਵੀ ਫੜਿਆ ਨਹੀਂ ਗਿਆ। ਸੂਤਰਾਂ ਨੇ ਦੱਸਿਆ ਕਿ ਰਵੀ ਨੇ ਗੈਂਗਸਟਰ ਲਾਰੈਂਸ ਦੇ ਕਹਿਣ ’ਤੇ ਹੀ ਮੂਸੇਵਾਲਾ ਤੋਂ ਲੱਖਾਂ ਰੁਪਏ ਦੀ ਜਬਰੀ ਵਸੂਲੀ ਕੀਤੀ ਸੀ। ਉਸ ਤੋਂ ਬਾਅਦ ਉਸੇ ਪੈਸੇ ਨਾਲ ਅਨਮੋਲ ਨੂੰ ਜੈਪੁਰ ਦੇ ਰਸਤੇ ਦੁਬਈ ਭੇਜ ਦਿੱਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਅਨਮੋਲ ਜਿਸ ਪਾਸਪੋਰਟ ’ਤੇ ਦੁਬਈ ਗਿਆ ਸੀ, ਉਹ ਫਰਜ਼ੀ ਸੀ ਅਤੇ ਜੈਪੁਰ ਤੋਂ ਹੀ ਜਾਰੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਬੱਚੀ ਵੱਲੋਂ ਬਕਾਇਆ ਮੰਗਣ 'ਤੇ ਸਮੋਸੇ ਵੇਚਣ ਵਾਲੇ ਨੇ ਚੁੱਕਿਆ ਖੌਫ਼ਨਾਕ ਕਦਮ
ਮੂਸੇਵਾਲਾ ਨੇ ਜਦੋਂ ‘ਬੰਬੀਹਾ ਬੋਲੇ’ ਗੀਤ ਗਾਇਆ ਸੀ, ਉਦੋਂ ਤੋਂ ਹੀ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ’ਤੇ ਆ ਗਿਆ ਸੀ। ਇਸ ਤੋਂ ਬਾਅਦ ਲਾਰੈਂਸ ਨੇ ਗੈਂਗਸਟਰ ਰਵੀ ਦੋਰਾਹਾ ਨੂੰ ਉਸ ਤੋਂ ਫਿਰੌਤੀ ਲੈਣ ਲਈ ਭੇਜਿਆ ਸੀ। ਰਵੀ ਨੇ ਮੂਸੇਵਾਲਾ ਤੋਂ ਫਿਰੌਤੀ ਵਜੋਂ ਲੱਖਾਂ ਰੁਪਏ ਵਸੂਲੇ ਸਨ। ਇਸ ਤੋਂ ਬਾਅਦ ਰਵੀ ਨੇ ਪਹਿਲਾਂ ਆਪਣੇ ਭਰਾ ਅਨਮੋਲ ਬਿਸ਼ਨੋਈ ਨੂੰ ਲਾਰੈਂਸ ਦੇ ਕਹਿਣ ’ਤੇ ਜੈਪੁਰ ਤੋਂ ਫਰਜ਼ੀ ਪਾਸਪੋਰਟ ਬਣਵਾਇਆ ਤੇ ਫਿਰ ਉਸ ਨੂੰ ਜੈਪੁਰ ਤੋਂ ਦੁਬਈ ਭੇਜ ਦਿੱਤਾ। ਦੁਬਈ ਜਾਣ ਤੋਂ ਬਾਅਦ ਅਨਮੋਲ ਉਥੋਂ ਹੀ ਆਪਣੇ ਗੈਂਗਸਟਰ ਸਾਥੀਆਂ ਨਾਲ ਸੰਪਰਕ ਕਰਦਾ ਸੀ ਅਤੇ ਉਥੋਂ ਹੀ ਟਾਰਗੈੱਟ ਤੈਅ ਕੀਤਾ ਜਾਂਦਾ ਸੀ। ਹੁਣ ਐੱਨ.ਆਈ.ਏ. ਰਵੀ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਰਵੀ ਦੀ ਗ੍ਰਿਫ਼ਤਾਰੀ ਨਾਲ ਹੀ ਸਪੱਸ਼ਟ ਹੋ ਸਕੇਗਾ ਕਿ ਉਸ ਨੇ ਮੂਸੇਵਾਲਾ ਤੋਂ ਫਿਰੌਤੀ ਵਜੋਂ ਕਿੰਨੀ ਰਕਮ ਲਈ ਸੀ।
ਇਹ ਵੀ ਪੜ੍ਹੋ : 8 ਚੀਤੇ ਤਾਂ ਆ ਗਏ ਪਰ 8 ਸਾਲਾਂ 'ਚ 16 ਕਰੋੜ ਰੁਜ਼ਗਾਰ ਕਿਉਂ ਨਹੀਂ ਆਏ? ਰਾਹੁਲ ਗਾਂਧੀ ਨੇ PM ਨੂੰ ਪੁੱਛਿਆ ਸਵਾਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
CM ਮਾਨ ਦੇ ਹੁਕਮਾਂ ’ਤੇ 28 ਪੁਲਸ ਜ਼ਿਲ੍ਹਿਆਂ ’ਚ ਚਲਾਈ ਗਈ ਨਾਕਾਬੰਦੀ ਤੇ ਤਲਾਸ਼ੀ ਮੁਹਿੰਮ
NEXT STORY