ਤਪਾ ਮੰਡੀ (ਸ਼ਾਮ, ਗਰਗ) : ਸਥਾਨਕ ਖੱਟਰਪੱਤੀ ਦੇ ਇਕ ਨੌਜਵਾਨ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਅਨਵਰ ਸਿੰਘ ਵਾਸੀ ਤਪਾ ਆਪਣੇ ਦੋ ਹੋਰ ਸਾਥੀਆਂ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਿੱਧੂ ਮੂਸੇਵਾਲਾ ਦੀ ਬਰਸੀ ’ਤੇ ਗਿਆ ਸੀ ਜਦ ਲਗਭਗ 2 ਵਜੇ ਵਾਪਸ ਆ ਰਹੇ ਸੀ ਤਾਂ ਤੱਪਸ਼ ਜ਼ਿਆਦਾ ਹੋਣ ਕਾਰਨ ਆਪਣਾ ਮੋਟਰਸਾਈਕਲ ਰੋਕ ਕੇ ਜੋਗਾ-ਰੱਲਾ ਨਹਿਰ ’ਚ ਨਹਾਉਣ ਲੱਗ ਪਏ ਪਰ ਉਕਤ ਨੌਜਵਾਨ ਨੂੰ ਤੈਰਨਾ ਨਾ ਆਉਣ ਕਾਰਨ ਉਹ ਪਾਣੀ ’ਚ ਹੀ ਡੁੱਬ ਗਿਆ, ਉਸ ਦੇ ਦੋਵੇਂ ਸਾਥੀ ਤਾਂ ਬਾਹਰ ਆ ਗਏ ਪਰ ਉਹ ਨਹਿਰ ’ਚੋਂ ਬਾਹਰ ਨਾ ਨਿਕਲਿਆ ਤਾਂ ਉਨ੍ਹਾਂ ਨੇ ਤਪਾ ਵਿਖੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਗੁਰਸੇਵਕ ਨਹਿਰ ’ਚ ਨਹਾਉਣ ਗਿਆ ਪਰ ਬਾਹਰ ਨਹੀਂ ਨਿਕਲਿਆ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਮੁਕਤਸਰ, ਬੱਸ ਸਟੈਂਡ 'ਤੇ ਭਰੇ ਬਾਜ਼ਾਰ 'ਚ ਨੌਜਵਾਨ ਦਾ ਕਤਲ
ਇਸ ਦੌਰਾਨ ਵੱਡੀ ਗਿਣਤੀ ’ਚ ਮੌਕੇ 'ਤੇ ਪਹੁੰਚੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਅਤੇ ਆਂਢ-ਗੁਆਂਢ ਦੇ ਲੋਕਾਂ ਨੇ ਲਗਾਤਾਰ 32 ਘੰਟੇ ਉਸ ਦੀ ਨਹਿਰ ਵਿਚ ਭਾਲ ਕੀਤੀ, ਪਾਣੀ ਦਾ ਵਹਾਅ ਵੀ ਘਟਾਇਆ ਗਿਆ ਅਤੇ ਗੋਤਾਖੋਰਾਂ ਨੇ ਵੀ ਮਦਦ ਲਈ ਗਈ ਪਰ ਉਹ ਨਹੀਂ ਮਿਲਿਆ। ਇਸ ਦੌਰਾਨ ਰਾਤ ਕਰੀਬ 11 ਵਜੇ ਦੇ ਕਰੀਬ ਉਸ ਦੀ ਲਾਸ਼ ਪਿੰਡ ਤਾਮਕੋਟ ਨਜ਼ਦੀਕ ਨਹਿਰ ’ਚ ਇਕ ਝਾੜੀ ’ਚ ਫਸੀ ਮਿਲੀ ਜਿਸ ਨੂੰ ਬਾਹਰ ਕੱਢਿਆ ਅਤੇ ਫਿਰ ਅੱਜ ਸਵੇਰੇ ਉਸ ਦਾ ਰਾਮ ਬਾਗ ਤਪਾ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਮੰਡੀ ’ਚ ਇਕ ਦੁਕਾਨ ’ਤੇ ਪ੍ਰਾਈਵੇਟ ਨੌਕਰੀ ਕਰਦਾ ਸੀ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਪੰਜਾਬ ਦੇ ਇਹ ਦੋ ਵੱਡੇ ਹਲਕੇ ਸੰਵੇਦਨਸ਼ੀਲ ਐਲਾਨੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਲਕੇ ਹੋਵੇਗੀ ਵੋਟਿੰਗ, ਜਲੰਧਰ 'ਚ ਦਾਅ ’ਤੇ ਲੱਗੀ ਇਨ੍ਹਾਂ ਆਗੂਆਂ ਦੀ ਕਿਸਮਤ, EVM ਮਸ਼ੀਨਾਂ ਨਾਲ ਸਟਾਫ਼ ਰਵਾਨਾ
NEXT STORY