ਮਾਨਸਾ (ਸੰਦੀਪ ਮਿੱਤਲ) : ਨਵੇਂ ਵਰ੍ਹੇ 2023 'ਤੇ ਕਿਹਾ ਕਿ ਨਵਾਂ ਸਾਲ 2023 ਸਾਰਿਆਂ ਨੂੰ ਮੁਬਾਰਕ ਹੋਵੇ। ਵਰ੍ਹਾ 2022 ਨੇ ਸਾਡਾ ਪੁੱਤ ਖੋਹਿਆ ਹੈ। ਇਸ ਲਈ ਲੰਘਿਆ ਵਰ੍ਹਾ ਨਹੀਂ ਭੁੱਲ ਸਕਦੇ। ਆਖ਼ਰੀ ਸਾਹਾਂ ਤੱਕ ਇਹ ਵਰ੍ਹਾ ਰੜਕਦਾ ਰਹੇਗਾ। ਇਹ ਪ੍ਰਗਟਾਵਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ 2022 'ਚ ਪੁੱਤਰ ਸ਼ੁਭਦੀਪ ਦਾ ਕਤਲ ਹੋ ਗਿਆ ਤੇ ਸੱਤ ਮਹੀਨਿਆਂ ਬਾਅਦ ਵੀ ਇਨਸਾਫ਼ ਨਹੀਂ ਮਿਲ ਸਕਿਆ ਪਰ ਤੁਹਾਨੂੰ ਨਵਾਂ ਵਰ੍ਹਾ ਮੁਬਾਰਕ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕਾਤਲਾਂ ਦਾ ਨਾਂ ਦੱਸ-ਦੱਸ ਕੇ ਥੱਕ ਚੁੱਕੇ ਹਾਂ। ਅੰਦਰੋਂ ਬੜੀ ਚੀਸ ਉਠਦੀ ਹੈ ਕਿ ਬੋਲੀਏ ਪਰ ਕੀ ਕਰਾਂਗੇ ਬੋਲ ਕੇ? ਸਵੇਰ ਵੇਲੇ 3 ਵਜੇ ਅੱਖ ਖੁੱਲ੍ਹ ਜਾਂਦੀ ਹੈ। ਗੋਲੀਆਂ ਖਾਂਦੇ ਹਾਂ ਪਰ ਕੀ ਕਰੀਏ ਦਰਿੰਦਿਆਂ ਨੇ ਸਾਡਾ ਘਰ ਉਜਾੜ ਕੇ ਰੱਖ ਦਿੱਤਾ। ਅੱਜ ਨਵਾਂ ਸਾਲ ਚੜਿ੍ਹਆ ਹੈ। ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਨਵੇਂ ਸਾਲ ਦੀ, ਜਿਨ੍ਹਾਂ ਨੇ ਸਾਡਾ ਘਰ ਉਜਾੜਿਆ ਹੈ, ਸਾਡੇ ਪੁੱਤਰ ਨੂੰ ਮਾਰਿਆ ਹੈ, ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਹੈ ਕਿ ਇਹ ਮਰਨ ਵੀ ਨਾ। ਇਨ੍ਹਾਂ ਨੂੰ ਅਜਿਹੀ ਸਜ਼ਾ ਮਿਲੇ ਤੇ ਹਰ ਸਮੇਂ ਇਹ ਯਾਦ ਰਹੇ ਕਿ ਅਸੀਂ ਕਿਸੇ ਰੱਬ ਦੇ ਬੰਦੇ ਨੂੰ ਮਾਰਿਆ ਸੀ। ਪਹਿਲਾਂ ਜਦੋਂ ਨਵਾਂ ਸਾਲ ਚੜ੍ਹਦਾ ਸੀ, ਸ਼ੁੱਭਦੀਪ ਕਹਿੰਦਾ ਹੁੰਦਾ ਸੀ, ਤੁਸੀਂ ਖ਼ੁਸ਼ ਰਹੋ ਤਰੱਕੀ ਕਰੋ, ਮੇਰੀ ਉਮਰ ਤਹਾਨੂੰ ਲੱਗ ਜਾਵੇ। ਸਾਡੇ ਪੁੱਤ ਨੂੰ ਮਾਰਨ ਵਾਲਿਓ, ਤੁਹਾਡਾ ਕੱਖ ਨਾ ਰਹੇ। ਰੱਬ, ਸਭ ਨਾਲ ਇਨਸਾਫ਼ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਚਮਕੀਲਾ ਲੁੱਕ 'ਚ ਦਿਲਜੀਤ ਦੋਸਾਂਝ, ਤਸਵੀਰਾਂ ਵੇਖ ਹੋਵੋਗੇ ਹੈਰਾਨ
ਸਿੱਧੂ ਦੇ ਕਾਤਲਾਂ ਨੂੰ ਫੜਨ 'ਚ ਹਾਲੇ ਨਾਕਾਮ ਹੈ ਪੁਲਸ
ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਕਿਹਾ ਹੈ ਕਿ ਪੰਜਾਬ ਪੁਲਸ ਹਾਲੇ ਤਕ ਮੇਰੇ ਪੁੱਤ ਦੇ ਅਸਲੀ ਕਾਤਲਾਂ ਨੂੰ ਨਹੀਂ ਫੜ ਸਕੀ ਅਤੇ ਪੁਲਸ ਤੋਂ ਹੁਣ ਇਹ ਉਮੀਦ ਵੀ ਖ਼ਤਮ ਹੁੰਦੀ ਜਾ ਰਹੀ ਹੈ। ਨਵੇਂ ਸਾਲ ਵਾਲੇ ਦਿਨ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਸਮੇਤ ਉਸ ਦੇ ਸੈਂਕੜੇ ਪ੍ਰਸ਼ੰਸਕਾਂ ਨੇ ਮੂਸੇਵਾਲਾ ਹਵੇਲੀ ਵਿਖੇ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਚਰਨ ਕੌਰ ਨੇ ਕਿਹਾ ਕਿ ਨਵੇਂ ਸਾਲ ਮੌਕੇ ਸਿੱਧੂ ਮੂਸੇਵਾਲਾ ਦਾ ਕਿਤੇ ਨਾ ਕਿਤੇ ਪ੍ਰੋਗਰਾਮ ਹੁੰਦਾ ਸੀ ਪਰ ਅੱਜ ਉਹ ਇਸ ਦੁਨੀਆ 'ਚ ਨਹੀਂ। ਇਹ ਦੁੱਖ ਅਤੇ ਅਸਲੀ ਕਾਤਲਾਂ ਦੇ ਨਾ ਫੜੇ ਜਾਣ ਦੀ ਪੀੜ ਸਹਿਣੀ ਔਖੀ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਜਨਮਦਿਨ ਮੌਕੇ ਸਾਂਝੀ ਕੀਤੀ ‘ਸ਼ੇਰਾਂ ਦੀ ਕੌਮ ਪੰਜਾਬੀ’ ਦੀ ਪਹਿਲੀ ਝਲਕ ਤੇ ਰਿਲੀਜ਼ ਡੇਟ
ਪੁਲਸ ਇਨਸਾਫ਼ ਦੇਣ ਦੀ ਬਜਾਏ ਪੂੰਝ ਰਹੀ ਹੈ ਸਾਡੇ ਅੱਥਰੂ : ਚਰਨ ਕੌਰ
ਚਰਨ ਕੌਰ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਉਸ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ, ਅਸਲ 'ਚ ਉਹ ਇੰਨੇ ਦੋਸ਼ੀ ਨਹੀਂ, ਜਿੰਨਾ ਕਤਲ ਕਰਵਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਪੁਲਸ ਦੇ ਹੱਥ ਅਜੇ ਤਕ ਕਿਸੇ ਵੀ ਅਸਲੀ ਕਾਤਲ ਤਕ ਨਹੀਂ ਪਹੁੰਚੇ। ਇੰਝ ਲੱਗਦਾ ਹੈ ਜਿਵੇਂ ਪੁਲਸ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਇਨਸਾਫ ਦੇਣ ਦੀ ਬਜਾਏ ਪਰਿਵਾਰ ਅਤੇ ਉਸ ਦੇ ਪ੍ਰਸ਼ੰਸਕਾਂ ਦੀਆਂ ਸਿਰਫ਼ ਅੱਖਾਂ ਹੀ ਪੂੰਝ ਰਹੀ ਹੈ। ਉਨ੍ਹਾਂ ਕਿਹਾ ਕਿ ਥੋੜ੍ਹਾ ਸਮਾਂ ਹੋਰ ਪੁਲਸ ਅਤੇ ਸਰਕਾਰ ਵੱਲ ਦੇਖਦੇ ਹਾਂ, ਨਹੀਂ ਤਾਂ ਇਸ ਤੋਂ ਬਾਅਦ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਨੇ ਨਮ ਅੱਖਾਂ ਨਾਲ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਉਸ ਦੀ ਮੌਤ ਨਾ ਸਿਰਫ਼ ਪਰਿਵਾਰ ਬਲਕਿ ਪੂਰੇ ਪੰਜਾਬ ਅਤੇ ਦੇਸ਼ ਲਈ ਘਾਟੇ ਵਾਲੀ ਦੱਸਿਆ ਹੈ ਅਤੇ ਕਿਹਾ ਹੈ ਕਿ ਮਾੜੇ ਸਿਸਟਮ ਦੀ ਭੇਟ ਪੰਜਾਬ ਦਾ ਇਕ ਹੀਰਾ ਗਾਇਕ ਸਦਾ ਲਈ ਗਵਾਚ ਗਿਆ ਹੈ, ਜਿਸ ਦਾ ਦੁੱਖ ਰਹਿੰਦੀ ਜਿੰਦਗੀ ਤਕ ਉਨ੍ਹਾਂ ਦੇ ਦਿਲਾਂ 'ਚ ਰਹੇਗਾ। ਉਨ੍ਹਾਂ ਨੇ ਬੀਤ ਚੁੱਕੇ ਸਾਲ 2022 ਨੂੰ ਆਪਣੇ ਜਿਗਰ ਦੀ ਸੱਟ ਦੱਸਿਆ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਮਾਪਿਆਂ ਨੇ ਲਿਖ ਕੇ ਦਿੱਤੇ ਪੁੱਤਰ ਦੇ ਕਾਤਲਾਂ ਦੇ ਨਾਂ! ਨਾਲ ਹੀ ਕਰ ’ਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਨਵੇਂ ਸਾਲ ਦੀ ਰਾਤ 'ਤਾਪਮਾਨ' ਨੂੰ ਲੈ ਕੇ ਟੁੱਟਿਆ 5 ਸਾਲਾਂ ਦਾ ਰਿਕਾਰਡ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ
NEXT STORY