ਮਾਨਸਾ-ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪੁਣੇ ਤੋਂ ਸੌਰਵ ਮਹਾਕਾਲ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਦਿੱਲੀ ਪੁਲਸ ਅਤੇ ਮਹਾਰਾਸ਼ਟਰ ਪੁਲਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਸਪੈਸ਼ਲ ਸੈੱਲ ਦੇ ਅਧਿਕਾਰੀ ਧਾਲੀਵਾਲ ਦਾ ਕਹਿਣਾ ਹੈ ਕਿ ਸੌਰਵ ਮਹਾਕਾਲ ਇਸ ਵਾਰਦਾਤ 'ਚ ਸ਼ਾਮਲ ਨਹੀਂ ਸੀ ਪਰ ਜੋ ਇਸ ਕਾਂਡ 'ਚ ਸ਼ੂਟਰ ਸੀ, ਉਸ ਦਾ ਇਹ ਕਰੀਬੀ ਰਿਹਾ ਹੈ।
ਇਹ ਵੀ ਪੜ੍ਹੋ : ਖਤਰੇ ਦੀ ਘੰਟੀ : ਅਮਰੀਕਾ ਦੇ ਚੋਟੀ ਦੇ ਜਨਰਲ ਨੇ ਲੱਦਾਖ ਨੇੜੇ ਚੀਨੀ ਨਿਰਮਾਣ 'ਤੇ ਜਤਾਈ ਚਿੰਤਾ
ਪੁਲਸ ਦਾ ਕਹਿਣਾ ਹੈ ਕਿ ਸ਼ੂਟਰ ਨਾਲ ਸੌਰਵ ਮਹਾਕਾਲ ਦੇ ਲਿੰਕ ਰਹੇ ਹਨ। ਸੌਰਵ ਮਹਾਕਾਲ ਨੇ ਸ਼ੂਟਰਸ ਨਾਲ ਮਿਲ ਕੇ ਕਈ ਵਾਰਦਾਤਾਂ ਅਤੇ ਕਤਲ ਦੀਆਂ ਘਨਟਾਵਾਂ ਨੂੰ ਅਜਾਮ ਦਿੱਤਾ ਹੈ। ਅਸੀਂ ਸੌਰਵ ਮਹਾਕਾਲ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਦਾ ਰਿਮਾਂਡ ਲਿਆ ਜਾਵੇਗਾ।
ਇਹ ਵੀ ਪੜ੍ਹੋ : ਇੰਜ. ਪਰਵਿੰਦਰ ਸਿੰਘ ਖਾਂਬਾ ਲੁਧਿਆਣਾ ਕੇਂਦਰੀ ਜ਼ੋਨ ਦੇ ਚੀਫ ਇੰਜੀਨੀਅਰ ਨਿਯੁਕਤ
ਉਥੇ ਇਸ ਮਾਮਲੇ 'ਚ ਦਿੱਲੀ ਪੁਲਸ ਨੇ 5 ਸ਼ੂਟਰਾਂ ਦੀ ਪਛਾਣ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਪਤਾ ਚੱਲਿਆ ਹੈ ਕਿ ਮਹਾਕਾਲ ਨੇ ਲਾਰੈਂਸ ਦੇ ਕਹਿਣ 'ਤੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮਹਾਕਾਲ ਨੇ ਕੁਝ ਕਬੂਲ ਕੀਤਾ ਹੈ ਜਾਂ ਨਹੀਂ, ਇਸ ਮਾਮਲੇ 'ਚ ਫਿਲਹਾਲ ਪੁਲਸ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ ਦਿੱਲੀ ਤੇ ਮਹਾਰਾਸ਼ਟਰ ਪੁਲਸ ਕਰੇਗੀ ਪ੍ਰੈੱਸ ਕਾਨਫਰੰਸ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY