ਅੰਮ੍ਰਿਤਸਰ (ਛੀਨਾ) - ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਦੇ ਇਟਲੀ ਸਥਿਤ ਜੱਦੀ ਘਰ ਦੀ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਦੇ ਪਰਿਵਾਰ ਵੱਲੋਂ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। 1992 ’ਚ ਇਟਲੀ ਜਾ ਕੇ ਸਖਤ ਮਿਹਨਤ ਨਾਲ ਵੱਡਾ ਮੁਕਾਮ ਹਾਸਲ ਕਰਨ ਵਾਲੇ ਸੁਖਦੇਵ ਸਿੰਘ ਕੰਗ ਨੇ ਸੋਨੀਆ ਗਾਂਧੀ ਦੇ ਘਰ ਨੂੰ ਖਰੀਦ ਕੇ ਉਸ ਦਾ ਨਾਂ ‘ਇਡੀਅਨ ਹਾਊਸ’ ਰੱਖਿਆ ਹੈ ਜੋ ਕਿ ਹਰੇਕ ਭਾਰਤੀ ਨਾਗਰਿਕ ਲਈ ਫਖਰ ਵਾਲੀ ਗੱਲ ਹੈ।
ਇਸ ਸਬੰਧ ’ਚ ਗੱਲਬਾਤ ਕਰਦਿਆਂ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ ਸਿੱਖ ਦਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਅਸੀਂ ਸੋਨੀਆ ਗਾਂਧੀ ਦੇ ਘਰ ਨੂੰ ਖਰੀਦ ਕੇ ਉਸ ਦੀ ਪੂਰੀ ਜ਼ਿੰਮੇਵਾਰੀ ਨਾਲ ਦੇਖ ਰੇਖ ਕਰ ਰਹੇ ਹਾਂ, ਕਿਉਂਕਿ ਇਸ ਘਰ ’ਚ ਸੋਨੀਆ ਗਾਂਧੀ ਦਾ ਜਨਮ ਹੋਣ ਕਾਰਨ ਉਨ੍ਹਾਂ ਦੇ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਦੇ ਸਹੁਰਾ ਪਰਿਵਾਰ ਖਿਲਾਫ ਸਿੱਖ ਕੋਮ ’ਚ ਰੋਸ ਹੋ ਸਕਦਾ ਹੈ ਪਰ ਇਟਲੀ ਦੀ ਜੰਮਪਲ ਹੋਣ ਕਾਰਨ ਸੋਨੀਆ ਗਾਂਧੀ ਤੇ ਉਸ ਦੇ ਬੱਚਿਆਂ ਨੂੰ ਇਥੋਂ ਦਾ ਸਿੱਖ ਭਾਈਚਾਰਾ ਪੂਰਾ ਸਤਿਕਾਰ ਦਿੰਦਾ ਹੈ। ਪ੍ਰਧਾਨ ਕੰਗ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਅਕਸਰ ਹੀ ਕ੍ਰਿਸਮਸ ’ਤੇ ਇਟਲੀ ਆਉਂਦੇ ਹਨ। ਇਸ ਵਾਰ ਕੋਸ਼ਿਸ਼ ਕਰਾਂਗੇ ਕਿ ਉਹ ਆਪਣੀ ਮਾਂ ਦਾ ਘਰ ਦੇਖਣ ਲਈ ਵੀ ਜ਼ਰੂਰ ਆਉਣ। ਉਨ੍ਹਾਂ ਕਿਹਾ ਕਿ ਇਸ ਘਰ ਦੀ 8 ਦਸੰਬਰ ਨੂੰ ਓਪਨਿੰਗ ਕੀਤੀ ਜਾਵੇਗੀ, ਜਿਸ ਦੀਆਂ ਤਿਆਰੀਆਂ ਬੜੇ ਉਤਸ਼ਾਹ ਨਾਲ ਚੱਲ ਰਹੀਆਂ ਹਨ। ਇਸ ਸਮਾਗਮ ’ਚ ਗਾਂਧੀ ਪਰਿਵਾਰ ਨੂੰ ਪਹੁੰਚਣ ਲਈ ਵੀ ਸੱਦਾ ਦਿੱਤਾ ਜਾਵੇਗਾ।
ਘਰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਮਾਂ, ਪੁੱਤ ਨੇ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਮਾਂ ਦਾ ਆਸ਼ਕ
NEXT STORY