ਅੰਮ੍ਰਿਤਸਰ/ਨਵੀਂ ਦਿੱਲੀ- ਸ੍ਰੀ ਦਰਬਾਰ ਸਾਹਿਬ ਕੋਲ ਇਕ ਪੁਲਸ ਮੁਲਾਜ਼ਮ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ 'ਚ ਭਾਰੀ ਰੋਸ ਹੈ। ਜਾਣਕਾਰੀ ਅਨੁਸਾਰ ਸ੍ਰੀ ਦਰਬਾਰ ਸਾਹਿਬ ਕੋਲ ਇਕ ਪੁਲਸ ਮੁਲਾਜ਼ਮ ਲੋਕਾਂ ਦਾ ਇਲਾਜ ਦੇ ਨਾਮ 'ਤੇ ਧਰਮ ਪਰਿਵਰਤਨ ਕਰ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਮ ਪਰਿਵਰਤਨ ਕਰਵਾਉਣ ਵਾਲਾ ਵਰਦੀਧਾਰੀ ਪੁਲਸ ਮੁਲਾਜ਼ਮ ਪਿੰਡ ਮਾਹਲ 'ਚ ਸਥਿਤ ਚਰਚ 'ਚ ਪਾਦਰੀ ਦਾ ਕੰਮ ਵੀ ਕਰਦਾ ਹੈ। ਉਹ ਸ਼ਰੇਆਮ ਲੋਕਾਂ ਨੂੰ ਈਸਾਈ ਧਰਮ ਦੀ ਦੀਕਸ਼ਾ ਦੇ ਰਿਹਾ ਹੈ। ਇਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਸੰਸਥਾਵਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮਾਮਲੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਧਰਮ ਪਰਿਵਰਤਨ ਦਾ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ,''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਉਸੇ ਖੇਤਰ 'ਚ ਰਹਿੰਦੇ ਹਨ, ਜਿੱਥੇ ਪੰਜਾਬ ਪੁਲਸ ਅਧਿਕਾਰੀ 'ਤੇ ਵਰਦੀ ਅਤੇ ਦਸਤਾਰ ਪਹਿਨੇ ਹੋਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੰਪਲੈਕਸ 'ਚ ਈਸਾਈ ਧਰਮ ਦਾ ਪਾਲਣ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਹ ਵਿਅਕਤੀ ਅੰਮ੍ਰਿਤਸਰ ਦੇ ਪਿੰਡ ਮਾਹਲ 'ਚ ਇਕ ਚਰਚ ਦਾ ਪਾਦਰੀ ਦੱਸਿਆ ਜਾ ਰਿਹਾ ਹੈ। ਮੇਰਾ ਪ੍ਰਸ਼ਨ ਇਹ ਹੈ ਕਿ ਕਿਉਂ ਐੱਸ.ਜੀ.ਪੀ.ਸੀ. ਈਸਾਈ ਧਰਮ ਪਰਿਵਰਤਨ ਖ਼ਿਲਾਫ਼ ਪੂਰੀ ਤਾਕਤ ਲਗਾਉਣ ਤੋਂ ਡਰ ਰਹੀ ਹੈ, ਕੀ ਉਹ ਸੁਖਬੀਰ ਬਾਦਲ ਦੇ ਕਿਸੇ ਦਬਾਅ 'ਚ ਹੈ। ਕਿਉਂਕਿ ਰਾਜ 'ਚ ਈਸਾਈਆਂ ਦੀ ਆਬਾਦੀ 20 ਫ਼ੀਸਦੀ ਹੈ ਅਤੇ ਇਹ ਚੋਣਾਂ 'ਚ ਮਾਇਨੇ ਰੱਖਦੀ ਹੈ ਅਤੇ ਕੀ ਅਸੀਂ ਇਸ ਨੂੰ ਇਕ ਲੜਾਈ ਵਜੋਂ ਲਵਾਂਗੇ ਅਤੇ ਇੰਤਜ਼ਾਰ ਕਰਾਂਗੇ ਕਿ ਕਦੋਂ ਈਸਾਈ ਸਾਡੀਆਂ ਸੰਸਥਾਵਾਂ ਅਤੇ ਗੁਰਦੁਆਰਿਆਂ 'ਤੇ ਕਬਜ਼ਾ ਕਰਨਗੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੰਗਲ ਵਿਖੇ ਤੇਜ਼ ਰਫ਼ਤਾਰ ਟਿੱਪਰ ਨੇ ਸੜਕ ਦੇ ਕਿਨਾਰੇ ਖੜ੍ਹੇ ਲੋਕਾਂ ਨੂੰ ਕੁਚਲਿਆ, ਇਕ ਦੀ ਮੌਤ
NEXT STORY