ਪਟਿਆਲਾ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚਲਾਈ ਗਈ ਤਲਾਸ਼ੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਰਾਜਪੁਰਾ ਵਿਖੇ ਪੁਲਿਸ ਵਲੋਂ ਕੀਤੀ ਨਾਕਾਬੰਦੀ ਦੌਰਾਨ ਚਾਂਦੀ ਦੇ ਗਹਿਣਿਆਂ ਦੇ ਰੂਪ 'ਚ ਵੱਡੀ ਖੇਪ ਬਰਾਮਦ ਹੋਈ। ਚਾਂਦੀ ਦੀ ਇਹ ਖੇਪ 1 ਕੁਇੰਟਲ 65 ਕਿਲੋ ਵੱਖ-ਵੱਖ ਗਹਿਣਿਆਂ ਦੇ ਰੂਪ 'ਚ ਹੈ, ਜੋ ਕਿ ਮਥੁਰਾ ਤੋਂ ਜਲੰਧਰ ਲਿਜਾਈ ਜਾ ਰਹੀ ਸੀ। ਇਹ ਜਾਣਕਾਰੀ ਪਟਿਆਲਾ ਦੇ ਐਸ. ਐਸ. ਪੀ. ਸ. ਮਨਦੀਪ ਸਿੰਘ ਸਿੱਧੂ ਵਲੋਂ ਇਥੇ ਪੁਲਸ ਲਾਇਨਜ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਾਰ ਸਵਾਰ ਇਨ੍ਹਾਂ ਚਾਂਦੀ ਦੇ ਗਹਿਣਿਆਂ ਬਾਬਤ ਕੋਈ ਵੀ ਜਾਇਜ਼ ਦਸਤਾਵੇਜ ਪੇਸ਼ ਨਹੀਂ ਕਰ ਸਕੇ।
ਮਰਿਆਦਾ ਭੰਗ ਹੋਣ 'ਤੇ ਸਤਿਕਾਰ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕੇ
NEXT STORY