ਲੁਧਿਆਣਾ (ਨਰਿੰਦਰ) : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਪਰਮਿੰਦਰ ਢੀਂਡਸਾ ਵਲੋਂ ਅਸਤੀਫਾ ਦੇਣ ਸਬੰਧੀ ਬਿਆਨ ਦਿੰਦਿਆਂ ਕਿਹਾ ਹੈ ਕਿ ਸਿਰਫ ਅਕਾਲੀ ਦਲ ਹੀ ਨਹੀਂ, ਸਗੋਂ ਕਾਂਗਰਸ 'ਚ ਵੀ ਕਈ ਵਿਧਾਇਕ ਦੁਖੀ ਹਨ, ਜੋ ਜਲਦੀ ਹੀ ਅਸਤੀਫਾ ਦੇ ਦੇਣਗੇ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨਾਲ ਉਨ੍ਹਾਂ ਦੀ ਵੀ ਗੱਲਬਾਤ ਚੱਲ ਰਹੀ ਹੈ ਅਤੇ ਪੰਜਾਬ ਦੇ ਵਿਕਾਸ ਪਸੰਦ ਸਾਰੇ ਆਗੂ ਇਕੱਤਰ ਹੋ ਸਕਦੇ ਹਨ। ਸ੍ਰੀ ਨਨਕਾਣਾ ਸਾਹਿਬ 'ਚ ਹੋਈ ਪੱਥਰਬਾਜ਼ੀ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ।
ਦੂਜੇ ਪਾਸੇ ਰਾਜੋਆਣਾ ਦੇ ਮਾਮਲੇ ਸਬੰਧੀ ਬੈਂਸ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਪਿਛਲੇ 10 ਸਾਲਾਂ ਦੌਰਾਨ ਤਾਂ ਰਾਜੋਆਣਾ ਦੀ ਯਾਦ ਨਹੀਂ ਆਈ ਪਰ ਹੁਣ ਅਕਾਲੀ ਦਲ ਤੇ ਐੱਸ. ਜੀ. ਪੀ. ਸੀ. ਨੂੰ ਲੱਗ ਰਿਹਾ ਹੈ ਕਿ ਪੰਥ ਖਤਰੇ 'ਚ ਹਨ। ਉਨ੍ਹਾਂ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਹੁਣ ਦਰਿਆਦਿਲੀ ਦਿਖਾਉਣ ਅਤੇ ਇਸ ਮੁੱਦੇ 'ਤੇ ਸਿਆਸਤ ਕਰਨੀ ਬੰਦ ਕਰ ਦੇਣ। ਜਵਾਹਰ ਲਾਲ ਨਹਿਰੂ ਯੂਨਵਰਸਿਟੀ 'ਚ ਹੋਈ ਹਿੰਸਾ ਨੂੰ ਵੀ ਸਿਮਰਜੀਤ ਬੈਂਸ ਨੇ ਮੰਦਭਾਗੀ ਘਟਨਾ ਦੱਸਿਆ ਹੈ।
ਸ਼ਹਿਰਵਾਸੀਆਂ ਨੂੰ ਮਿਲੀ ਰਾਹਤ , ਮਿਲੇਗਾ ਦੁਪਹਿਰ ਵੇਲੇ ਵੀ ਪਾਣੀ
NEXT STORY