ਜਲੰਧਰ (ਸੋਨੂੰ)— ਕਦੇ ਟੋਲ ਪਲਾਜ਼ਾ 'ਤੇ ਹੰਗਾਮਾ ਤਾਂ ਕਦੇ ਪੰਜਾਬ ਪੁਲਸ ਦੇ ਟਰੈਫਿਕ ਮੁਲਾਜ਼ਮਾਂ ਦੀ ਕਲਾਸ। ਆਪਣੇ ਬੇਬਾਕ ਅਤੇ ਧਾਕੜ ਸੁਭਾਅ ਨਾਲ ਜਾਣੇ ਜਾਂਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਜਲੰਧਰ ਪਹੁੰਚ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਏ. ਡੀ. ਸੀ. (ਜਰਨਲ) ਜਸਵੀਰ ਸਿੰਘ ਦੀ ਜ਼ਬਰਦਸਤ ਕਲਾਸ ਲਗਾਈ। ਦਰਅਸਲ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਪੂਰਨ ਤੌਰ 'ਤੇ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਜਲੰਧਰ ਕਾਲਜ ਵਿਦਿਆਰਥੀਆਂ ਅਤੇ ਆਪਣੇ ਵਰਕਰਾਂ ਸਮੇਤ ਪੁੱਜੇ ਸਨ। ਇਥੇ ਉਨ੍ਹਾਂ ਨੇ ਪਹਿਲਾਂ ਤਾਂ ਇਸ ਸਕੀਮ ਨੂੰ ਲਾਗੂ ਨਾ ਕਰਨ ਦੇ ਵਿਰੋਧ 'ਚ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਸਰਕਾਰ ਇਸ ਸਕਾਲਰਸ਼ਿਪ ਸਕੀਮ ਨੂੰ ਠੀਕ ਢੰਗ ਨਾਲ ਲਾਗੂ ਕਰੇ।
ਪ੍ਰਦਰਸ਼ਨ ਕਰਨ ਦੇ ਬਾਅਦ ਜਦੋਂ ਵਿਧਾਇਕ ਜਲੰਧਰ ਦੇ ਡੀ. ਸੀ. ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਦਫਤਰ ਗਏ ਤਾਂ ਪੱਤਾ ਲੱਗਾ ਕਿ ਉਹ ਆਪਣੇ ਦਫਤਰ 'ਚ ਹੀ ਨਹੀਂ ਸਨ, ਜਿਸ ਤੋਂ ਬਾਅਦ ਉਹ ਭੜਕ ਗਏ ਅਤੇ ਸਿੱਧਾ ਜਾ ਪੁੱਜੇ ਏ. ਡੀ. ਸੀ. (ਜਰਨਲ) ਦੇ ਦਫਤਰ ਜਾ ਪੁੱਜੇ। ਇਥੇ ਉਨ੍ਹਾਂ ਨੇ ਏ. ਡੀ. ਸੀ. ਨੂੰ ਪੁੱਛਿਆ ਕਿ ਡੀ. ਸੀ. ਸਾਬ੍ਹ ਕਿਹੜੀ ਛੁੱਟੀ 'ਤੇ ਹਨ ਅਤੇ ਉਨ੍ਹਾਂ ਦੀ ਹਾਜ਼ਰੀ ਚੈੱਕ ਕਰਵਾਈ ਜਾਵੇ ਪਰ ਏ. ਡੀ. ਸੀ. ਸਾਬ੍ਹ ਕੋਈ ਸਹੀ ਜਵਾਬ ਨਹੀਂ ਦੇ ਸਕੇ ਅਤੇ ਉਨ੍ਹਾਂ ਨੇ ਡੀ. ਸੀ. ਮਿਲਾ ਕੇ ਸਿਮਰਜੀਤ ਬੈਂਸ ਦੀ ਗੱਲ ਕਰਵਾਈ। ਇਸ ਦੌਰਾਨ ਜਦੋਂ ਸਿਮਰਜੀਤ ਸਿੰਘ ਬੈਂਸ ਨੇ ਡੀ. ਸੀ. ਫੋਨ 'ਤੇ ਪੁੱਛਿਆ ਕਿ ਤੁਸੀਂ ਕਿੱਥੇ ਹੋ ਤਾਂ ਉਨ੍ਹਾਂ ਨੇ ਫੋਨ ਹੀ ਕੱਟ ਦਿੱਤਾ। ਜਿਸ ਤੋਂ ਬਾਅਦ ਬੈਂਸ ਨੇ ਕਈ ਵਾਰ ਆਪਣੇ ਮੋਬਾਇਲ ਤੋਂ ਨੰਬਰ ਮਿਲਾਇਆ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੈਂਸ ਨੇ ਵਰਿੰਦਰ ਕੁਮਾਰ ਸ਼ਰਮਾ ਨੂੰ ਜਮ ਕੇ ਘੇਰਿਆ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨਾਲ ਕਾਲਜਾਂ ਵੱਲੋਂ ਲੁੱਟ ਕੀਤੀ ਜਾ ਰਹੀ ਹੈ ਪਰ ਡੀ. ਸੀ. ਸਾਬ੍ਹ ਨਾ ਤਾਂ ਮੈਡੀਕਲ ਲੀਵ 'ਤੇ ਹਨ ਅਤੇ ਨਾ ਹੀ ਆਪਣੇ ਦਫਤਰ 'ਚ। ਜਦੋਂ ਏ. ਡੀ. ਸੀ. ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਬੀਮਾਰ ਹਨ ਪਰ ਜਦੋਂ ਡੀ.ਸੀ. ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਥੋੜ੍ਹੀ ਦੇਰ ਬਾਅਦ ਹੀ ਫੋਨ ਕੱਟ ਦਿੱਤਾ। ਬੈਂਸ ਨੇ ਕਿਹਾ ਕਿ ਉਹ ਚੁੱਪ ਨਹੀਂ ਬੈਠਣਗੇ, ਉਹ ਇਹ ਮੁੱਦਾ ਪ੍ਰਿਵੀਲੇਜ਼ ਕਮੇਟੀ ਦੇ ਕੋਲ ਲੈ ਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਹ ਪੋਸਟ ਮੈਟ੍ਰਿਕ ਸਕੋਲਰਸ਼ਿਪ ਨੂੰ ਪੂਰਨ ਤੌਰ ਨਾਲ ਲਾਗੂ ਕਰਵਾਉਣ ਲਈ ਹਰ ਕੋਸ਼ਿਸ਼ ਕਰਦੇ ਰਹਿਣਗੇ। ਉਥੇ ਹੀ ਦੂਜੇ ਪਾਸੇ ਜਦੋਂ ਵਿਧਾਇਕ ਵੱਲੋਂ ਡੀ. ਸੀ. ਸਾਬ੍ਹ 'ਤੇ ਚੁੱਕੇ ਗਏ ਸਵਾਲਾਂ 'ਤੇ ਏ. ਡੀ. ਸੀ. ਜਸਵੀਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ।
ਅਲਰਟ ਦੇ ਚੱਲਦੇ ਪਟਵਾਰੀਆਂ ਦੀਆਂ ਛੁੱਟੀਆਂ ਰੱਦ
NEXT STORY