ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਲਲਕਾਰ ਮਾਰਦਿਆਂ ਕਿਹਾ ਹੈ ਕਿ ਜੇਕਰ ਉਸ 'ਚ ਦਮ ਹੈ ਤਾਂ ਉਹ ਲੁਧਿਆਣਾ ਤੋਂ ਵੋਟਰਾਂ ਦਾ ਸਾਹਮਣਾ ਕਰ ਕੇ ਦਿਖਾਵੇ। ਅਸਲ 'ਚ ਮਜੀਠੀਆ ਨੇ ਸਿਮਰਜੀਤ ਸਿੰਘ ਬੈਂਸ ਨੂੰ 'ਬਲੈਕਮੇਲਰ' ਕਿਹਾ ਸੀ, ਜਿਸ ਤੋਂ ਬਾਅਦ ਬੈਂਸ ਨੇ ਕਰਾਰ ਜਵਾਬ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਮਜੀਠੀਆ ਜਾਂ ਸੁਖਬੀਰ ਬਾਦਲ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਸਿਮਰਜੀਤ ਬੈਂਸ ਨੇ ਮਜੀਠੀਆ ਨੂੰ ਲੁਧਿਆਣਾ ਤੋਂ ਚੋਣ ਲੜਨ ਦਾ ਚੈਲੰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਮਜੀਠੀਆ ਚਿੱਟੇ ਦਾ ਸਮੱਗਲਰ ਹੈ। ਇਸ ਤੋਂ ਇਲਾਵਾ ਸਿਮਰਜੀਤ ਬੈਂਸ ਨੇ ਭਾਜਪਾ ਅਤੇ ਕਾਂਗਰਸ ਦੇ ਚੋਣ ਮੈਨੀਫੋਸਟੇ ਨੂੰ ਖੋਖਲੋ ਵਾਅਦੇ ਕਰਾਰ ਦਿੱਤਾ ਹੈ।
ਕੈਪਟਨ ਵੱਲੋਂ ਖਾਧੀ ਝੂਠੀ ਸਹੁੰ ਕਾਂਗਰਸੀਆਂ ਦਾ ਉਡਾ ਰਹੀ ਚੈਨ : ਸੁਖਬੀਰ ਬਾਦਲ
NEXT STORY