ਜਲੰਧਰ/ਲੁਧਿਆਣਾ— ਡੀ. ਸੀ. ਦੇ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਸਿਮਰਜੀਤ ਸਿੰਘ ਬੈਂਸ ਖਿਲਾਫ ਦਰਜ ਕੀਤੀ ਗਈ ਐੱਫ. ਆਈ. ਆਰ. 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁੱਪੀ ਤੋੜਦੇ ਹੋਏ ਕਿਹਾ ਕਿ ਬੈਂਸ ਖਿਲਾਫ ਐੱਫ. ਆਈ. ਆਰ. ਉਨ੍ਹਾਂ ਨੇ ਹੀ ਦਰਜ ਕਰਵਾਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਫਸਰਾਂ ਦੇ ਨਾਲ ਕੀਤੀ ਗਈ ਬਦਸਲੂਕੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੀਡੀਓ ਦੇਖਣ ਤੋਂ ਬਾਅਦ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ।
ਦੱਸਣਯੋਗ ਹੈ ਕਿ ਬਟਾਲਾ ਪਟਾਕਾ ਫੈਕਟਰੀ ਧਮਾਕੇ ਦੌਰਾਨ ਇਕ ਪੀੜਤ ਪਰਿਵਾਰ ਦੀ ਸੁਣਵਾਈ ਨਾ ਹੋਣ ਕਾਰਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਡੀ. ਸੀ. ਵਿਪੁਲ ਉੱਜਵਲ ਨਾਲ ਮੁਲਾਕਾਤ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਡੀ. ਸੀ. ਨਾਲ ਤਿੱਖੀ ਬਹਿਸ ਹੋ ਗਈ ਸੀ। ਦੋਸ਼ ਇਹ ਲਗਾਏ ਗਏ ਸਨ ਕਿ ਬੈਂਸ ਨੇ ਡੀ. ਸੀ. ਨਾਲ ਭੱਦੀ ਸ਼ਬਦਾਵਲੀ ਅਤੇ ਧਮਕੀ ਭਰੇ ਲਹਿਜ਼ੇ 'ਚ ਗੱਲਬਾਤ ਕੀਤੀ ਸੀ, ਜਿਸ ਦੇ ਚੱਲਦੇ ਬੈਂਸ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਅਮਰ ਸ਼ਹੀਦ ਲਾਲਾ ਜਗਤ ਨਰਾਇਣ ਦੀ 38ਵੀਂ ਬਰਸੀ ਮੌਕੇ ਜਲਾਲਾਬਾਦ 'ਚ ਖੂਨਦਾਨ ਕੈਂਪ ਆਯੋਜਨ
NEXT STORY