ਜਲਾਲਾਬਾਦ (ਟਿੰਕੂ ਨਿਖੰਜ, ਜਤਿੰਦਰ) – ਪੰਜਾਬ 'ਚ ਕੁਝ ਸਮਾਂ ਪਹਿਲਾ ਅੱਤਵਾਦ ਦੀ ਚੱਲੀ ਹਨੇਰੀ ਨੂੰ ਆਪਣੀ ਕਲਮ ਨਾਲ ਲਾਲਾ ਜਗਤ ਨਰਾਇਣ ਨੇ ਆਪਣੀ ਜਾਨ ਨਾਲ ਖੇਡ ਕੇ ਹਿੰਦ ਸਮਾਚਾਰ ਗਰੁੱਪ ਸਦਕਾ ਆਪਣੀ ਅਵਾਜ਼ ਨੂੰ ਬੁਲੰਦ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ 38ਵੀਂ ਬਰਸੀ ਮੌਕੇ ਜਲਾਲਾਬਾਦ ਹਿੰਦ ਸਮਾਚਾਰ ਗਰੁੱਪ ਦੇ ਸਮੂਹ ਪੱਤਰਕਾਰ ਭਾਈਚਾਰੇ ਅਤੇ ਸਮਾਜ ਸੇਵੀ ਹਰੀਸ਼ ਸੇਤੀਆ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ 'ਚ ਖੂਨਦਾਨ ਪ੍ਰਾਪਤ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੀ ਟੀਮ ਨੇ ਪੁੱਜੇ ਕੇ ਖੂਨ ਪ੍ਰਾਪਤ ਕੀਤਾ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਐੱਸ.ਡੀ.ਐੱਮ ਕੇਸ਼ਵ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼ਹਿਰ ਅਤੇ ਸ਼ਹਿਰ ਦੇ ਆਲੇ-ਦੁਆਲੇ ਪਿੰਡਾਂ ਦੇ ਨੌਜਵਾਨਾਂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਆਪਣਾ ਖੂਨਦਾਨ ਕਰਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ। ਕੈਂਪ 'ਚ ਆਏ ਵਿਧਾਇਕ ਦਵਿੰਦਰ ਘੁਬਾਇਆ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਹਿੰਦ ਸਮਾਚਾਰ ਗਰੁੱਪ ਜਿਥੇ ਸਮਾਜ ਲਈ ਕੰਮ ਕਰ ਰਿਹਾ ਹੈ, ਉਥੇ ਹੀ ਹਰੇਕ ਤਰ੍ਹਾਂ ਦੀ ਆਫਤ ਆਉਣ 'ਤੇ ਨਜਿੱਠਣ ਲਈ ਰਾਸ਼ਨ ਸਮੱਗਰੀ ਭੇਂਟ ਕਰਨ 'ਚ ਹੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਚੋਪੜਾ ਪਰਿਵਾਰ ਦਾ ਭਵਿੱਖ ਕੁਰਬਾਨੀਆਂ ਭਰਿਆ ਰਿਹਾ ਹੈ। ਐੱਸ.ਡੀ.ਐੱਮ ਕੇਸ਼ਵ ਗੋਇਲ ਨੇ ਕਿਹਾ ਕਿ ਖੂਨਦਾਨ ਕਰਨਾ ਹਰੇਕ ਮਨੁੱਖ ਲਈ ਜਰੂਰ ਹੈ, ਜਿਸ ਨਾਲ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ।
ਸਮਾਜ ਸੇਵੀ ਹਰੀਸ਼ ਸੇਤੀਆ ਨੇ ਕੈਂਪ 'ਚ ਪਹੁੰਚ ਕੇ ਮੁੱਖ ਮਹਿਮਾਨ ਸਮਾਜ ਸੇਵੀ ਸੰਸਥਾਵਾਂ ਅਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੱਤੀ। ਸਮਾਜ ਸੇਵੀ ਹਰੀਸ਼ ਸੇਤੀਆ ਅਤੇ ਮੁੱਖ ਮਹਿਮਾਨਾਂ ਨੇ ਲਾਲਾ ਜਗਤ ਨਰਾਇਣ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸਦੇ ਨਾਲ ਹੀ ਸਕੂਲ ਦੀ ਮਨੈਜਮੈਂਟ ਕਮੇਟੀ ਵਲੋਂ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਐੱਸ.ਡੀ.ਐੱਮ. ਜਲਾਲਾਬਾਦ ਕੇਸ਼ਵ ਗੋਇਲ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਸੁਭਾਸ਼ ਸਿੰਘ, ਲੈਕਚਰਾਰ ਪਵਨ ਅਰੋੜਾ, ਸਮਾਜ ਸੇਵੀ ਅਸ਼ੋਕ ਕੰਬੋਜ਼, ਅਮ੍ਰਿੰਤਪਾਲ ਸਿੰਘ ਨੀਲਾ ਮਦਾਨ, ਡਾ. ਸ਼ਿਵ ਛਾਬੜਾ ਆਦਿ ਹਾਜ਼ਰ ਸਨ।
ਬਾਦਲ ਦੀ ਵਿਚੋਲਗੀ : ਚੌਟਾਲਿਆਂ ਨਾਲ ਅਕਾਲੀਆਂ ਦੇ ਗਠਜੋੜ ਦਾ ਸੰਕੇਤ!
NEXT STORY