ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਪੰਜਾਬ ਦੀ ਸਿਆਸਤ 'ਚ ਆਉਣ ਵਾਲੇ ਸਮੇਂ ਦੌਰਾਨ ਵੱਡਾ ਧਮਾਕਾ ਹੋ ਸਕਦਾ ਹੈ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨਾਰਾਜ਼ ਟਕਸਾਲੀ ਅਕਾਲੀ ਆਗੂਆਂ ਨੂੰ ਇਕ ਮੰਚ 'ਤੇ ਲਿਆਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਅੰਮ੍ਰਿਤਸਰ ਪਹੁੰਚੇ ਬੈਂਸ ਨੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਬੋਲਦਿਆਂ ਕਿਹਾ ਕਿ 2019 ਦੀਆਂ ਚੋਣਾਂ ਪੰਜਾਬ ਹਿਤੈਸ਼ੀ ਲੋਕਾਂ ਨਾਲ ਮਿਲ ਕੇ ਪੂਰੇ ਜੋਸ਼ ਨਾਲ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਹਿਤੈਸ਼ੀ ਜਿੰਨੇ ਵੀ ਲੋਕ ਹਨ, ਉਹ ਭਾਵੇਂ ਬਾਗੀ ਅਕਾਲੀ ਹੋਣ ਉਨ੍ਹਾਂ ਨੂੰ ਇਕ ਮੰਚ 'ਤੇ ਲਿਆਂਦਾ ਜਾਵੇਗਾ।
ਸਿਮਰਜੀਤ ਬੈਂਸ, ਸੁਖਪਾਲ ਖਹਿਰਾ ਅਤੇ ਧਰਮਵੀਰ ਗਾਂਧੀ ਇਸ ਸਮੇਂ ਇਕਜੁੱਟ ਹੋ ਕੇ ਚੱਲ ਰਹੇ ਹਨ। 'ਆਪ' ਲੀਡਰਸ਼ਿਪ ਤੋਂ ਖੁਦਮੁਖਤਿਆਰੀ ਦੀ ਮੰਗ ਕਰਨ ਵਾਲੇ ਖਹਿਰਾ ਵੀ ਨਵੇਂ ਫਰੰਟ ਬਨਣ ਦੀ ਗੱਲ ਆਖ ਚੁੱਕੇ ਹਨ। ਹੁਣ ਇਨ੍ਹਾਂ ਨੇਤਾਵਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਕ ਮੰਚ 'ਤੇ ਇਹ ਨੇਤਾ ਹੁਣ ੁਣ ਕਦੋਂ ਦਿਖਾਈ ਦਿੰਦੇ ਹਨ ਇਹ ਦੇਖਣਾ ਹੋਵੇਗਾ।
ਭਾਰਤ ਦੀ ਅੱਧੀ ਜਨਤਾ ਅੱਜ ਵੀ ਖੇਤੀ 'ਤੇ ਨਿਰਭਰ : ਰਾਮਨਾਥ ਕੋਵਿੰਦ
NEXT STORY