ਪਟਿਆਲਾ (ਸੁਖਦੀਪ ਸਿੰਘ ਮਾਨ) : ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸੁਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ ਜਿਹੜੇ ਕਿ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਸਨ, ਦੀ ਕਈ ਦਿਨਾਂ ਤੋ ਸਿਹਤ ਖਰਾਬ ਚਲ ਰਹੀ ਹੈ। ਉਨ੍ਹਾਂ ਦੇ ਹਥਾਂ ਪੈਰਾਂ ਉਪਰ ਸੋਜਸ ਵਧ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਅੱਜ ਜਾਰੀ ਇਕ ਵੀਡਿਓ ਸੰਦੇਸ਼ ਵਿਚ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਮੌਜੂਦਾ ਪੰਜਾਬ ਸਰਕਾਰ ਅਤੇ ਪਟਿਆਲਾ ਪੁਲਸ ਦੇ ਅਧਿਕਾਰੀ ਉਨ੍ਹਾਂ ਨਾਲ ਧੱਕਾ ਕਰ ਰਹੇ ਹਨ, ਉਨ੍ਹਾਂ ਉਪਰ ਤਸੱਦਦ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਜ਼ਿੰਮੇਵਾਰ ਇਹ ਅਧਿਕਾਰੀ ਹੀ ਹੋਣਗੇ।
ਦੂਸਰੇ ਪਾਸੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਸਿਮਰਨਜੀਤ ਕੌਰ ਪਠਾਣਮਾਜਰਾ ਦਾ ਹਾਲ ਚਾਲ ਪੁੱਛਣ ਲਈ ਜਿਉਂ ਹੀ ਹਸਪਤਾਲ ਵਿਚ ਪੁੱਜੇ ਤਾਂ ਉਥੇ ਖੜੀ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਸ ਕਾਰਨ ਬਹੁਤ ਜ਼ਿਆਦਾ ਧੱਕਾ-ਮੁੱਕੀ ਹੋਈ ਤੇ ਹੰਗਾਮਾ ਮਚ ਗਿਆ ਤੇ ਮਾਹੌਲ ਗਰਮਾਉਣ ਤੋਂ ਬਾਅਦ ਆਖਿਰ ਇਸ ਵਫਦ ਨੂੰ ਮਿਲਣ ਦਿੱਤਾ ਗਿਆ।
ਅਕਾਲੀ ਦਲ ਦੇ ਵਫਦ ਨੇ ਡੀਸੀ ਪਟਿਆਲਾ ਨੂੰ ਮੈਮੋਰੰਡਮ ਦੇ ਕੇ ਬੇਨਤੀ ਕੀਤੀ ਹੈ ਕਿ ਸਿਮਰਨਜੀਤ ਕੌਰ ਪਠਾਣਮਾਜਰਾ ਨਾਲ ਧਕਾ ਬੰਦ ਕੀਤਾ ਜਾਵੇ ਕਿਉਕਿ ਸਿਧੇ ਤੌਰ 'ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ।
ਦੇਰ ਸ਼ਾਮ ਲਗਾਤਾਰ ਵਧਦਾ ਪ੍ਰੈਸ਼ਰ ਦੇਖ ਕੇ ਸਿਮਰਨਜੀਤ ਕੌਰ ਪਠਾਣਮਾਜਰਾ ਨੂੰ ਉਨ੍ਹਾਂ ਦੇ ਸਹੀ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਵਿਚ ਸਿਫਟ ਕੀਤਾ ਗਿਆ ਹੈ। ਸਹੀ ਇਲਾਜ ਨਾ ਹੋਣ ਦੇਣਦੀ ਚਾਰੇ ਪਾਸਿਓ ਨਿੰਦਿਆ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ CM ਮਾਨ, ਪੜ੍ਹੋ ਖਾਸ ਖ਼ਬਰਾਂ
NEXT STORY