ਬੁਢਲਾਡਾ(ਮਨਜੀਤ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜਿਆਂ ਤੋਂ ਬਾਅਦ ਬੀਤੇ ਕੱਲ੍ਹ ਆਏ ਲੇਟ ਨਤੀਜਜਿਆਂ ਵਿੱਚੋਂ ਸਥਾਨਕ ਸ਼ਹਿਰ ਦੇ ਸਰਕਾਰੀ ਸਮਾਰਟ ਕੰਨਿਆ ਸਕੂਲ,ਬੁਢਲਾਡਾ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਪੰਜਾਬ ਭਰ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ। ਵਿਦਿਆਰਥਣ ਸਿਮਰਨਜੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਰਡ ਨੰ:15 ਬੁਢਲਾਡਾ ਮੱਧ ਵਰਗ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਸਿਮਰਨਜੀਤ ਕੌਰ ਨੇ 450 ਵਿੱਚੋਂ 449 ਨੰਬਰ (99.87%) ਲੈ ਕੇ ਮਾਨਸਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਅੱਜ ਵਾਰਡ ਨੰ:15 ਦੀ ਵਸਨੀਕ ਸਿਮਰਨਜੀਤ ਕੌਰ ਦਾ ਹਲਕਾ ਬੁਢਲਾਡਾ ਦੇ ਸੀਨੀਅਰੀ ਅਕਾਲੀ ਆਗੂ ਸ਼ਾਮ ਲਾਲ ਧਲੇਵਾਂ ਨੇ ਸ਼ਹਿਰੀ ਜਥੇਬੰਦੀ ਸਮੇਤ ਵਿਦਿਆਰਥਣ ਦਾ ਸਨਮਾਨ ਕਰਕੇ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।
ਵਿਦਿਆਰਥਣ ਸਿਮਰਨਜੀਤ ਕੌਰ ਨੇ ਕਿਹਾ ਕਿ ਸਿੱਖਿਆ ਦੇ ਵਧੀਆ ਪ੍ਰਬੰਧ ਹੋਣ ਕਾਰਨ ਉਸ ਨੇ ਇਹ ਉਪਲਬਧੀ ਪ੍ਰਾਪਤ ਕੀਤੀ ਹੈ। ਸ਼੍ਰੀ ਸ਼ਾਮ ਲਾਲ ਧਲੇਵਾਂ ਨੇ ਕਿਹਾ ਕਿ ਅਜਿਹੇ ਬੱਚਿਆਂ ਦੀ ਹੋਂਸਲਾ ਅਫਜਾਈ ਕਰਨਾ ਹਰ ਇੱਕ ਦਾ ਮੁੱਢਲਾ ਫਰਜ ਹੈ। ਇਸ ਮੌਕੇ ਰਾਜਿੰਦਰ ਬਿੱਟੂ ਚੌਧਰੀ,ਜਥੇਦਾਰ ਰਘੁਵੀਰ ਸਿੰਘ ਚਹਿਲ, ਇਸਤਰੀ ਅਕਾਲੀ ਆਗੂ ਬੀਬੀ ਬਲਵੀਰ ਕੌਰ,ਯੂਥ ਆਗੂ ਤਨਜੋਤ ਸਾਹਨੀ, ਸੁਭਾਸ਼ ਵਰਮਾ, ਯਾਦਵਿੰਦਰ ਭੱਠਲ, ਨੰਬਰਦਾਰ ਭੁਪਿੰਦਰ ਸਿੰਘ,ਯੂਥ ਆਗੂ ਸੰਦੀਪ ਗਿੰਨੀ, ਨੱਥਾ ਸਿੰਘ ਸੰਧੂ ਆਦਿਆਂ ਨੇ ਮੁਬਾਰਕਬਾਦ ਦਿੱਤੀ। ਇਸ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ, ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ, ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਕੱਤਰ ਗੁਰਪ੍ਰੀਤ ਕੌਰ ਗਾਗੋਵਾਲ ਨੇ ਵੀ ਫੋਨ ਰਾਹੀਂ ਮੁਬਾਰਕਬਾਦ ਦਿੱਤੀ। ਇਸ ਮੌਕੇ ਲੜਕੀ ਦੇ ਪਿਤਾ ਸਤਨਾਮ ਸਿੰਘ ਅਤੇ ਮਾਤਾ ਜਸਵੀਰ ਕੌਰ ਨੇ ਉਨ੍ਹਾਂ ਦੇ ਘਰ ਆ ਕੇ ਜਿਨ੍ਹਾਂ ਨੇ ਬੇਟੀ ਨੂੰ ਅਤੇ ਪਰਿਵਾਰ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ ਦਾ ਧੰਨਵਾਦ ਕੀਤਾ।
ਜ਼ਿਲ੍ਹਾ ਜਲੰਧਰ 'ਚ ਮੁੜ ਫਟਿਆ ਕੋਰੋਨਾ ਬੰਬ, ਵੱਡੀ ਗਿਣਤੀ 'ਚ ਮਿਲੇ ਨਵੇਂ ਮਾਮਲੇ
NEXT STORY