ਜਲੰਧਰ (ਰਾਹੁਲ ਕਾਲਾ)- ਪਟਿਆਲਾ ਵਿੱਚ ਵਾਪਰੀ ਹਿੰਸਾ ਨੂੰ ਸਿਮਰਨਜੀਤ ਸਿੰਘ ਮਾਨ ਨੇ ਸਿਆਸੀ ਸਟੰਟ ਕਰਾਰ ਦਿੱਤਾ। ਸਿਮਰਨਜੀਤ ਮਾਨ ਨੇ ਕਿਹਾ ਕਿ ਇਹ ਹਿੰਸਾ ਉਨ੍ਹਾਂ ਧਾਰਮਿਕ ਅਤੇ ਸਿਆਸੀ ਲੀਡਰਾਂ ਵੱਲੋਂ ਕਰਵਾਈ ਗਈ ਹੈ, ਜਿਨ੍ਹਾਂ ਦੀ ਸਕਿਓਰਿਟੀ ਖੋਹੀ ਗਈ। ਇਸ ਦਾ ਕਿਸੇ ਸੰਗਠਨ ਜਾਂ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਸਿਰਫ਼ ਧਾਰਮਿਕ ਅਤੇ ਸਿਆਸੀ ਲੀਡਰਾਂ ਨੇ ਸਕਿਓਰਿਟੀ ਵਾਪਸ ਲੈਣ ਲਈ ਇਹ ਹਿੰਸਾ ਕਰਵਾਈ, ਜਿਸ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਮੁਸਤੈਦੀ ਕੀਤੀ ਹੁੰਦੀ ਤਾਂ ਇਹ ਹਿੰਸਾ ਨਹੀਂ ਹੋਣੀ ਸੀ। ਸਭ ਤੋਂ ਵੱਡਾ ਫੇਲ੍ਹ ਪੁਲਸ ਅਤੇ ਪ੍ਰਸ਼ਾਸਨ ਦਾ ਹੈ। ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਪੱਥਰਬਾਜ਼ੀ ਕੀਤੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ, ਉਲਟਾ ਸਿੱਖ ਜਥੇਬੰਦੀਆਂ ਨੂੰ ਦੋਸ਼ੀ ਕਿਹਾ ਜਾ ਰਿਹਾ ਹੈ ਅਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਵਿਦੇਸ਼ਾਂ ਤੋਂ ਸਿੱਖਾਂ ਨੂੰ ਭੜਕਾਇਆ ਗਿਆ ਹੈ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਨਿਸ਼ਾਨੇ 'ਤੇ 'ਆਪ', ਪੰਚਾਇਤ ਮੰਤਰੀ ਧਾਲੀਵਾਲ 'ਤੇ ਲਾਇਆ ਵੱਡਾ ਇਲਜ਼ਾਮ
ਕੇਂਦਰ ਦੀ ਏਜੰਸੀਆਂ ਨੂੰ ਇਹ ਝੂਠੀ ਜਾਣਕਾਰੀ ਕਿਸ ਨੇ ਦਿੱਤੀ। ਇੰਟੈਲੀਜੈਂਸ ਬਿਊਰੋ ਜਾਂ ਹੋਰ ਸਰਕਾਰੀ ਏਜੰਸੀਆਂ ਨੇ ਪਹਿਲਾਂ ਦੇਸ਼ ਨੂੰ ਇਸ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਸੀ ਕਿ ਚਾਈਨਾ ਇੰਡੀਆ ਦੀ ਜ਼ਮੀਨ ਹੜਪ ਸਕਦਾ ਹੈ ਜਾਂ ਫਿਰ ਅਮਰੀਕਾ ਅਫ਼ਗਾਨਿਸਤਾਨ ਛੱਡ ਕੇ ਜਾ ਸਕਦਾ ਹੈ ਅਤੇ ਭਾਰਤ ਆਪਣੇ ਲੋਕਾਂ ਨੂੰ ਅਫ਼ਗਾਨਿਸਤਾਨ ਚੋਂ ਬਾਹਰ ਕੱਢ ਲਏ ਅਤੇ ਹੁਣ ਝੂਠੀ ਜਾਣਕਾਰੀ ਕਿਉਂ ਫ਼ੈਲਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਪੈਂਡਿੰਗ ਪਈਆਂ ਚੋਣਾਂ ਦਾ ਮੁੱਦਾ ਵੀ ਉਠਾਇਆ ਮਾਨ ਨੇ ਕਿਹਾ ਕਿ ਬਾਰਾਂ ਸਾਲ ਹੋ ਗਏ ਹਨ, ਕੇਂਦਰ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ ਕਰਵਾ ਰਹੀ ? ਜਿਸ ਕਮੇਟੀ ਦੀ ਮਿਆਦ ਪੰਜ ਸਾਲ ਦੀ ਹੈ, ਉਸ ਨੂੰ 12 ਸਾਲ ਹੋ ਗਏ ਨੇ ਹਾਲੇ ਤਕ ਚੋਣ ਨਹੀਂ ਕਰਵਾਈ।
ਇਥੇ ਦੱਸਣਯੋਗ ਹੈ ਕਿ ਜਲੰਧਰ ਵਿਖੇ ਸਿਮਰਨਜੀਤ ਸਿੰਘ ਮਾਨ ਦੇ ਪਹੁੰਚਣ ਨੂੰ ਲੈ ਕੇ ਜਲੰਧਰ ਪੁਲੀਸ ਵੱਲੋਂ ਪੰਜਾਬ ਪ੍ਰੈੱਸ ਕਲੱਬ ਦੀ ਸੁਰੱਖਿਆ ਵਧਾਈ ਗਈ ਸੀ। ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਨੂੰ ਵੇਖਦੇ ਹੋਏ ਪ੍ਰੈੱਸ ਕਲੱਬ ਨੇੜੇ ਪੁਲਸ ਮੁਲਾਜ਼ਮ ਭਾਰੀ ਗਿਣਤੀ ਵਿਚ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ ਦੰਗਾ ਰੋਕੂ ਗੱਡੀਆਂ ਅਤੇ ਪਾਣੀ ਦੀਆਂ ਬੁਛਾੜਾਂ ਕਰਨ ਵਾਲੀਆਂ ਗੱਡੀਆਂ ਵੀ ਮੌਕੇ 'ਤੇ ਮੌਜੂਦ ਰਹੀਆਂ ਸਨ।
ਇਹ ਵੀ ਪੜ੍ਹੋ: ਰੂਪਨਗਰ ਦੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਸ਼ੱਕੀ ਹਾਲਾਤ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
‘ਆਪ’ ਵੱਲੋਂ ਘੱਟ ਝਾੜ ਤੇ ਬਿਜਲੀ ਸੰਕਟ ਤੋਂ ਧਿਆਨ ਹਟਾਉਣ ਲਈ ਘੜੀ ਗਈ ਪਟਿਆਲਾ ਦੀ ਸਾਜ਼ਿਸ਼ : ਚੰਦੂਮਾਜਰਾ
NEXT STORY