ਬਟਾਲਾ - ਪੁਲਸ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਨੂੰ ਦਫਤਰ 'ਚ ਜੂਆ ਖੇਡੇ ਦੇ ਕਾਬੂ ਕੀਤਾ ਹੈ। ਜਦੋਂ ਉਸ ਨੂੰ ਥਾਣੇ ਚੱਲਣ ਲਈ ਕਿਹਾ ਗਿਆ ਤਾਂ ਉਹ ਭੜਕ ਉੱਠਿਆ। ਇਨਾਂ ਹੀ ਨਹੀਂ ਇਸ ਆਗੂ ਨੇ ਪੁਲਸ 'ਤੇ ਧੱਕੇਸ਼ਾਹੀ ਦੇ ਦੋਸ਼ ਵੀ ਲਗਾ ਦਿੱਤੇ।
ਅਸਲ 'ਚ ਬਟਾਲਾ ਪੁਲਸ ਨੂੰ ਇੱਥੇ ਸੱਟੇਬਾਜ਼ੀ ਦਾ ਧੰਦਾ ਚੱਲਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਸ ਨੇ ਰੇਡ ਕੀਤੀ ਤਾਂ ਇੱਥੋ ਤਾਸ਼ ਨਕਦੀ ਅਤੇ ਕੁਝ ਹਿਸਾਬ ਕਿਤਾਬ ਵਾਲੀਆਂ ਕਾਪੀਆਂ ਵੀ ਬਰਾਮਦ ਕੀਤੀਆ। ਜਦਕਿ ਸ਼ਿਵ ਸੈਨਾ ਦਾ ਆਗੂ ਇਸ ਨੂੰ ਮਾਮੂਲੀ ਗੱਲ ਦੱਸ ਰਿਹਾ ਹੈ। ਜਦਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਤਾਂ ਕਰ ਲਿਆ ਹੈ ਪਰ ਪੁਲਸ ਨਾਲ ਉਲਝਣ ਵਾਲਾ ਆਗੂ ਸਿਰਫ ਜਾਂਚ ਦੇ ਘੇਰੇ ਤੱਕ ਹੀ ਸੀਮਤ ਰਹਿ ਗਿਆ ਹੈ।
ਹੁਸ਼ਿਆਰਪੁਰ: ਤਸਵੀਰਾਂ 'ਚ ਦੇਖੋ ਤੇਜ਼ ਰਫਤਾਰ ਦਾ ਕਹਿਰ, ਬੱਸ ਦਾ ਇੰਤਜ਼ਾਰ ਕਰ ਰਹੇ ਲੋਕਾਂ ਨਾਲ ਵਾਪਰਿਆ ਮੰਦਭਾਗਾ ਭਾਣਾ
NEXT STORY