ਜਲੰਧਰ (ਵੈਬ ਡੈਸਕ)- ਪੂਰਬੀ ਏਸ਼ੀਆ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਨਵੰਬਰ ਨੂੰ ਸਿੰਗਾਪੁਰ ਜਾਣਗੇ। ਜਿਥੇ ਉਹ ਸਿੰਗਾਪੁਰ ਫਿਨਟੈਕ ਫੈਸਟੀਵਲ ਨੂੰ ਸੰਬੋਧਨ ਵੀ ਕਰਨਗੇ।
ਰਾਮਾਇਣ ਐਕਸਪਰੈਸ ਕਰਵਾਏਗੀ ਧਾਰਮਿਕ ਯਾਤਰਾ
ਭਾਰਤੀ ਰੇਲਵੇ 14 ਨਵੰਬਰ ਨੂੰ ਇਕ ਖਾਸ ਰੇਲ ਗੱਡੀ ਚਲਾਵੇਗਾ। ਇਸ ਗੱਡੀ ਦਾ ਨਾਂ ਰਾਮਾਇਣ ਅਕਸਪਰੈਸ ਰੱਖਿਆ ਗਿਆ ਹੈ। ਇਹ ਟਰੇਨ ਭਾਰਤ ਅਤੇ ਸ਼੍ਰੀ ਲੰਕਾ ਦੇ 16 ਦਿਨਾਂ ਦੌਰੇ ਦੌਰਾਨ ਯਾਤਰੀਆਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਨਾਲ ਜੁੜੇ ਚਾਰ ਮਹਤਵਪੂਰਨ ਸਥਾਨਾਂ ਦੇ ਦਰਸ਼ਨ ਕਰਵਾਵੇਗੀ।
ਪੱਛਮ ਬੰਗਾਲ ਮਨਾਵੇਗਾ ਰੱਸਗੁਲਾ ਦਿਵਸ
ਮਿਠਾਈਆਂ ਤੇ ਸਵਾਦ ਦੇ ਮਾਮਲੇ 'ਚ ਪੱਛਮ ਬੰਗਾਲ ਦਾ ਕੋਈ ਮੁਕਾਬਲਾ ਨਹੀਂ ਹੈ। ਦੇਸ਼ ਭਰ ਚ ਪੱਛਮ ਬੰਗਾਲ ਆਪਣੇ ਰੱਸਗੁਲਿਆਂ ਕਾਰਨ ਕਾਫੀ ਮਸ਼ਹੂਰ ਹੈ। ਬੀਤੀ 14 ਨਵੰਬਰ ਨੂੰ ਪੱਛਮ ਬੰਗਾਲ ਸਰਕਾਰ ਨੂੰ ਰੱਸਗੁਲਾ ਦੀ ਭਗੌਲਿਕ ਪਛਾਣ ਮਿਲੀ ਸੀ। ਜਿਸ ਕਾਰਨ ਸਰਕਾਰ ਨੇ ਹਰ ਸਾਲ 14 ਨਵੰਬਰ ਨੂੰ ਰੱਸਗੁਲਾ ਦਿਵਸ ਮਨਾਉਣ ਦਾ ਫੈਸਲਾ ਲਿਆ।
ਰਾਹੁਲ ਛੱਤੀਸਗੜ੍ਹ 'ਚ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਨੂੰ ਛੱਤਸੀਗੜ੍ਹ ਦੇ ਰੰਜਨਾ ਕਟਘੋਰਾ ਜਾਣਗੇ। ਇਸੇ ਤਰ੍ਹਾਂ ਦਿਨ ਭਰ ਇਸ ਇਲਾਕੇ ਚ ਜਨਸਭਾਵਾਂ ਨੂੰ ਸੰਬੋਧਨ ਕਰਨ ਮਗਰੋਂ ਦੇਰ ਸ਼ਾਮ ਨੂੰ ਉਹ ਰਾਏਪੁਰ ਪਹੁੰਚਣਗੇ, ਜਿਥੋ ਉਹ ਦਿੱਲੀ ਲਈ ਰਵਾਨਾ ਹੋ ਜਾਣਗੇ।
ਰਣਵੀਰ ਨਾਲ ਫੇਰੇ ਲਵੇਗੀ ਦੀਪੀਕਾ
ਮਸ਼ਹੂਰ ਬਾਲੀਵੁਡ ਅਦਾਕਾਰ ਰਣਵੀਰ ਸਿੰਘ ਦਾ ਵਿਆਹ ਮਸ਼ਹੂਰ ਅਦਾਕਾਰਾ ਦੀਪੀਕਾ ਪਾਡੂਕੋਨ ਨਾਲ ਹੋਵੇਗਾ। ਦੋਵੇ 14 ਨਵੰਬਰ ਨੂੰ ਫੇਰੇ ਲੈਣਗੇ ਤੇ ਆਪਣੇ ਵਿਆਹੁਤਾ ਜੀਵਨ 'ਚ ਪੈਰ ਧਰਨਗੇ।
ਨਹੀਂ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ 14 ਨਵੰਬਰ ਨੂੰ ਨਹੀਂ ਹੋਵੇਗੀ। ਇਹ ਬੈਠਕ ਉਂਝ ਬੁੱਧਵਾਰ ਨੂੰ ਦੁਪਿਹਰ 3 ਵਜੇ ਹੋਣੀ ਸੀ ਪਰ ਇਸ ਨੂੰ ਅਗਲੇ ਹੁਕਮ ਜਾਰੀ ਹੋਣ ਤਕ ਟਾਲ ਦਿੱਤਾ ਗਿਆ ਹੈ।
ਸਹਿਕਾਰਤਾ ਵਿਭਾਗ ਮਨਾਏਗਾ ਸਹਿਕਾਰੀ ਹਫਤਾ
ਸਹਿਕਾਰਤਾ ਵਿਭਾਗ, ਪੰਜਾਬ ਵੱਲੋਂ 14 ਤੋਂ 20 ਨਵੰਬਰ ਤੱਕ ਸਹਿਕਾਰੀ ਹਫਤਾ ਮਨਾਇਆ ਜਾ ਰਿਹਾ ਹੈ। ਸਹਿਕਾਰੀ ਹਫਤੇ ਦਾ ਉਦਘਾਟਨੀ ਸਮਾਰੋਹ ਮਾਰਕਫੈਡ ਵੱਲੋਂ 14 ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਸਹਿਕਾਰੀ ਅਦਾਰਿਆਂ, ਸਵੈ-ਸਹਾਇਤਾ ਗਰੁੱਪਾਂ ਅਤੇ ਖੇਤੀਬਾੜੀ ਅਧਾਰਿਤ ਕੰਪਨੀਆਂ ਵਲੋਂ ਨੁਮਾਇਸ਼ਾਂ ਵੀ ਲਗਾਈਆਂ ਜਾਣਗੀਆਂ। ਪੰਜਾਬ ਭਰ ਤੋਂ ਵੱਖ-ਵੱਖ ਸਹਿਕਾਰੀ ਸਭਾਵਾਂ ਦੇ 1500 ਤੋਂ ਵੱਧ ਪ੍ਰਧਾਨ ਅਤੇ ਸਕੱਤਰ ਵੀ ਪਹੁੰਚਣਗੇ।
ਤਿੰਨ ਦਿਨਾ ਕਮਲਛੋੜ ਹੜਤਾਲ ਅੱਜ ਤੋਂ
ਡੀ. ਸੀ. ਦਫ਼ਤਰ ਯੂਨੀਅਨ ਬਰਨਾਲਾ ਦੇ ਕਰਮਚਾਰੀ ਤਿੰਨ ਦਿਨਾ ਕਲਮਛੋੜ ਹੜਤਾਲ 14 ਤੋਂ 16 ਨਵੰਬਰ ਤੱਕ ਕਰਨਗੇ। ਬੁਲਾਰੇ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਦੇ ਮਾਮਲੇ 'ਤੇ ਇਹ ਤਿੰਨ ਰੋਜ਼ਾ ਕਲਮਛੋੜ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਜੇਕਰ ਸਰਕਾਰ ਦੇ ਕੰਨ 'ਤੇ ਜੂੰ ਨਾ ਸਰਕੀ ਤਾਂ ਅਗਲਾ ਪ੍ਰੋਗਰਾਮ 17 ਨਵੰਬਰ ਨੂੰ ਰਾਜ ਪੱਧਰ ਦੀ ਹੋਣ ਵਾਲੀ ਮੀਟਿੰਗ 'ਚ ਉਲੀਕਿਆ ਜਾਵੇਗਾ।
ਅੱਜ ਮਨਾਇਆ ਜਾਵੇਗਾ 'ਬਾਲ ਦਿਵਸ'
ਪੰਡਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ ਨੂੰ ਹੋਇਆ ਸੀ, ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੇ ਜਨਮਦਿਨ ਨੂੰ ਦੇਸ਼ਭਰ 'ਚ ਬਾਲ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਉਨ੍ਹਾਂ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ। ਇਹ ਹੀ ਵਜ੍ਹਾ ਹੈ ਕਿ ਬੱਚੇ ਅੱਜ ਵੀ ਉਨ੍ਹਾਂ ਨੂੰ ਚਾਚਾ ਨਹਿਰੂ ਕਹਿ ਕੇ ਬੁਲਾਉਂਦੇ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਬੰਗਲਾਦੇਸ਼ ਬਨਾਮ ਜ਼ਿੰਬਾਬਵੇ (ਦੂਜਾ ਟੈਸਟ, ਚੌਥਾ ਦਿਨ)
ਕ੍ਰਿਕਟ : ਸ਼੍ਰੀਲੰਕਾ ਬਨਾਮ ਇੰਗਲੈਂਡ (ਦੂਜਾ ਟੈਸਟ, ਪਹਿਲਾ ਦਿਨ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਕ੍ਰਿਕਟ : ਸ਼੍ਰੀਲੰਕਾ ਬਨਾਮ ਬੰਗਲਾਦੇਸ਼ (ਮਹਿਲਾ ਵਿਸ਼ਵ ਕੱਪ ਟੀ-20 ਟੂਰਨਾਮੈਂਟ)
ਕ੍ਰਿਕਟ : ਵੈਸਟਇੰਡੀਜ਼ ਬਨਾਮ ਦੱਖਣੀ ਅਫਰੀਕਾ (ਮਹਿਲਾ ਵਿਸ਼ਵ ਕੱਪ ਟੀ-20 ਟੂਰਨਾਮੈਂਟ)
ਕਬੱਡੀ : ਚੇਨਈ ਬਨਾਮ ਹਰਿਆਣਾ (ਪ੍ਰੋ ਕਬੱਡੀ ਲੀਗ-2018)
ਪੰਜ ਕਰੋੜ ਦੀ ਹੈਰੋਇਨ ਸਮੇਤ ਤਸਕਰ ਕਾਬੂ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY