ਸੰਗਰੂਰ — ਸੰਗਰੂਰ ਦੇ ਪਿੰਡ ਰਤੋਕੇ 'ਚ ਸਿੰਗਾਪੁਰ ਦੇ 20 ਵਿਦਿਆਰਥੀਆਂ ਤੇ ਯੰਗ ਐਸੋਸੀਏਸ਼ਨ ਦੇ ਇਕ ਗਰੁੱਪ ਦੇ ਸੁਆਗਤ ਲਈ ਤਿਆਰੀਆਂ ਜ਼ੋਰਾਂ 'ਤੇ ਚਲ ਰਹੀਆਂ ਹਨ, ਜਿਸ ਦੌਰਾਨ ਵਿਦੇਸ਼ੀ ਮਹਿਮਾਨਾਂ ਦੀ ਖਾਤਿਰਦਾਰੀ ਲਈ ਪੰਜਾਬ ਦੇ ਪ੍ਰਮੁੱਖ ਵਿਅੰਜਨਾਂ ਜਿਵੇਂ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਇਸ 'ਤੋਂ ਇਲਾਵਾ ਦੇਸੀ ਘਿਓ ਨਾਲ ਬਣੀਆਂ ਮਿਠਾਈਆਂ ਪਰੋਸੀਆਂ ਜਾਣਗੀਆਂ।
ਜਾਣਕਾਰੀ ਮੁਤਾਬਕ ਇਹ ਵਿਦੇਸ਼ੀ ਮਹਿਮਾਨ 9 ਦਸੰਬਰ ਤੋਂ 26 ਦਸੰਬਰ ਤਕ ਪਿੰਡ 'ਚ ਰਹਿਣਗੇ ਤੇ ਸਰਕਾਰੀ ਪ੍ਰਾਈਮਰੀ ਸਕੂਲ ਰਤੋਕੇ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਕੰਮ ਕਰਨਗੇ। ਇਹ ਪ੍ਰੋਜੈਕ 'ਖਵਾਹਿਸ਼' ਤਹਿਤ ਕੀਤਾ ਜਾ ਰਿਹਾ ਹੈ, ਜੋ ਕਿ ਵਾਈ. ਏ. ਐੱਸ. ਦੀ ਇਕ ਪਹਿਲ ਹੈ। ਉਥੇ ਹੀ ਸਕੂਲ ਮੈਨਜਮੇਂਟ ਤੋਂ ਇਲਾਵਾ ਪਿੰਡ ਦੇ ਲੋਕ ਵੀ ਮਹਿਮਾਨਾਂ ਲਈ ਭੋਜਨ ਤਿਆਰ ਕਰਨ 'ਚ ਸਹਾਇਤਾ ਕਰਨਗੇ। ਸਕੂਲ ਮੈਨਜਮੇਂਟ ਕਮੇਟੀ ਦੇ ਚੇਅਰਮੈਨ ਸਾਹਿਬ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਪੰਜਾਬ ਦੇ ਪ੍ਰਮੁੱਖ ਪਕਵਾਨਾਂ ਦੀ ਲਿਸਟ ਤਿਆਰ ਕਰ ਲਈ ਹੈ, ਜੋ ਉਹ ਮਹਿਮਾਨਾਂ ਲਈ ਤਿਆਰ ਕਰਵਾਉਣਗੇ।
ਅਸਲ 'ਚ ਸਕੂਲ ਦੀ ਸ਼ਾਨਦਾਰ ਕਾਰਗੁਜ਼ਾਰੀ ਬਾਰੇ ਮੀਡੀਆ ਦੀਆਂ ਰਿਪੋਰਟਾਂ 'ਚ ਪੜ੍ਹਨ ਤੋਂ ਬਾਅਦ ਵਾਈ. ਏ. ਐੱਸ. ਨੇ ਸਕੂਲ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ, ਜਿਸ ਲਈ ਇਹ ਸੰਸਥਾ 15 ਲੱਖ ਰੁਪਏ ਦਾ ਯੋਗਦਾਨ ਦੇਵੇਗੀ। ਉਨ੍ਹਾਂ ਕਿਹਾ ਕਿ ਸਕੂਲ 'ਚ ਲਾਇਬ੍ਰੇਰੀ, ਦਫਤਰ ਤੇ ਪਖਾਨਿਆਂ ਦਾ ਨਿਰਮਾਣ ਕਰਨਗੇ। ਵਾਈ. ਏ. ਐੱਸ. ਦੇ ਮੈਂਬਰ ਇੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਵੇਲੇ ਸਕੂਲ 'ਚ ਪਹਿਲੀ ਤੋਂ ਪੰਜਵੀ ਤਕ 157 ਵਿਦਿਆਰਥੀ ਹਨ ਤੇ ਪ੍ਰੀ-ਨਰਸਰੀ ਜਮਾਤ 'ਚ ਕੁੱਲ 65 ਵਿਦਿਆਰਥੀ ਪੜ੍ਹ ਰਹੇ ਹਨ।
ਸਕੂਲ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਦੀ ਸਹਾਇਤਾ ਤੋਂ ਪਹਿਲਾਂ ਉਨ੍ਹਾਂ ਦੇ ਸਕੂਲ 'ਚ ਸੱਤ ਕਮਰੇ ਸਨ ਪਰ ਹੁਣ ਉਨ੍ਹਾਂ ਦੇ ਸਕੂਲ 'ਚ ਇਕ ਲਾਈਬ੍ਰੇਰੀ ਤੇ ਹੋਰ ਕਈ ਸਹੂਲਤਾਂ ਲਈ ਇਕ ਵੱਖਰਾ ਦਫਤਰ ਹੈ। ਇਹ ਸਾਡੇ ਸਕੂਲ ਦੇ ਨਤੀਜਿਆਂ ਨੂੰ ਸੁਧਾਰਨ 'ਚ ਸਾਡੀ ਸਹਾਇਤਾ ਕਰੇਗਾ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸ਼ਹਿਰ 'ਚ ਕੱਢੀ ਜੇਤੂ ਰੈਲੀ
NEXT STORY