ਅੰਮ੍ਰਿਤਸਰ - ਕੇਂਦਰੀ ਜੇਲ ਫਤਾਹਪੁਰ 'ਚ ਭੈਣਾਂ ਨੇ ਜੇਲ 'ਚ ਬੰਦ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹੀ। ਜੇਲ ਸੁਪਰਿੰਟੈਂਡੈਂਟ ਸੁਰਿੰਦਰ ਸਿੰਘ ਸੈਣੀ ਵੱਲੋਂ ਰੱਖੜੀ ਦੇ ਮੌਕੇ 'ਤੇ ਹਰ ਭੈਣ ਨੂੰ ਆਪਣੇ ਭਰਾ ਨੂੰ ਮਿਲਣ ਅਤੇ ਰੱਖੜੀ ਬੰਨਣ ਦਾ ਮੌਕਾ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦਿੱਤਾ ਸੀ।
ਦੂਜੇ ਜ਼ਿਲਿਆਂ ਤੋਂ ਆਉਣ ਵਾਲੀਆਂ ਸਾਰੀਆਂ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਮਿਲਣ ਦਾ ਮੌਕਾ ਦਿੱਤਾ ਗਿਆ ਅਤੇ ਭੈਣਾਂ ਨੇ ਮਿਠਾਈ ਖਵਾ ਕੇ ਜੇਲ 'ਚ ਬੰਦ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹੀ। ਇਸੇ ਤਰ੍ਹਾਂ ਸੋਮਵਾਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਪੁਲਸ ਕਮਿਸ਼ਨਰ ਐੱਸ. ਐੱਸ. ਸ੍ਰੀਵਾਸਤਵ ਦੇ ਦਫਤਰ 'ਚ ਜਾ ਕੇ ਪੁਲਸ ਅਧਿਕਾਰੀਆਂ ਨੂੰ ਰੱਖੜੀ ਬੰਨ੍ਹੀ। ਇਸ ਮੌਕੇ 'ਤੇ ਪੁਲਸ ਕਮਿਸ਼ਨਰ ਨੇ ਵਿਦਿਆਰਥਣਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਪੁਲਸ ਨਾਲ ਦੋਸਤਾਨਾਂ ਸਬੰਧ ਬਣਾਉਣ ਅਤੇ ਪੁਲਸ ਨੂੰ ਆਪਣੀ ਹਰ ਸਮੱਸਿਆ ਨਾਲ ਜਾਣੂ ਕਰਵਾਉਣ ਤਾਂਕਿ ਪੁਲਸ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕੇ।
ਡੀ. ਏ. ਵੀ. ਸਕੂਲ ਦੀਆਂ ਬੱਚੀਆਂ ਨੇ ਜਵਾਨਾਂ ਨੂੰ ਹੱਥ ਨਾਲ ਬਣਾਈਆਂ ਰੱਖੜੀਆਂ ਬੰਨੀਆਂ
NEXT STORY