ਜਲੰਧਰ(ਵੈੱਬ ਡੈਸਕ) : ਜਲੰਧਰ ਜ਼ਿਮਨੀ ਚੋਣ 'ਚ 'ਆਪ' ਦੇ ਉਮੀਦਵਾਰ ਸੁਸ਼ੀਲ ਕੁਮਾਰ ਦੀ ਲੀਡ ਲਗਾਤਾਰ ਬਰਕਰਾਰ ਹੈ। ਸੁਸ਼ੀਲ ਦੀ ਜਿੱਤ 'ਤੇ ਪਰਿਵਾਰ ਦੇ ਵਿੱਚ ਭਰਪੂਰ ਖ਼ੁਸ਼ੀ ਦਾ ਮਾਹੌਲ ਹੈ ਤੇ ਉਨ੍ਹਾਂ ਦੀਆਂ ਭੈਣਾਂ ਦੀਆਂ ਅੱਖਾਂ 'ਚੋਂ ਖ਼ੁਸ਼ੀ ਦੇ ਹੂੰਝ ਨਹੀਂ ਰੁਕ ਰਹੇ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਦੀਆਂ ਭੈਣਾਂ ਨੇ ਆਖਿਆ ਕਿ ਇਹ ਸਾਡੇ ਪਿਤਾ ਦਾ ਸੁਫ਼ਨਾ ਸੀ, ਜੋ ਅੱਜ ਪੂਰਾ ਹੋ ਗਿਆ ਹੈ। ਉਨ੍ਹਾਂ ਦੇ ਆਸ਼ੀਰਵਾਦ ਦੇ ਕਾਰਨ ਹੀ ਰਿੰਕੂ ਨੂੰ ਇਹ ਵੱਡਾ ਅਹੁਦਾ ਮਿਲਿਆ ਹੈ ਤੇ ਅੱਜ ਜੇਕਰ ਉਹ ਸਾਡੇ ਨਾਲ ਹੁੰਦੇ ਤਾਂ ਬਹੁਤ ਖ਼ੁਸ਼ ਹੋਣਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਰਿੰਕੂ 'ਚ ਆਪਣੇ ਪਿਤਾ ਦੀ ਝਲਕ ਨਜ਼ਰ ਆਉਂਦੀ ਹੈ ਕਿਉਂਕਿ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਰਿੰਕੂ ਨੇ ਸਾਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਤੇ ਹਮੇਸ਼ਾ ਸਾਡਾ ਸਾਥ ਦਿੱਤਾ ਹੈ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ 'ਚ ਅਕਾਲੀ ਦਲ ਤੀਜੇ ਨੰਬਰ 'ਤੇ, ਖੜ੍ਹੀਆਂ ਹੋਈਆਂ ਵੱਡੀਆਂ ਚੁਣੌਤੀਆਂ
ਦੂਸਰੀ ਭੈਣ ਨੇ ਗੱਲ ਕਰਦਿਆਂ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਇੰਨੀਆਂ ਵੋਟਾਂ ਦਾ ਅੰਦਾਜ਼ਾ ਲਾਇਆ ਹੋਇਆ ਸੀ ਤੇ ਅਸੀਂ ਕਰੀਬ ਇੰਨੀਆਂ ਵੋਟਾਂ ਨਾਲ ਜਿੱਤਾਂਗੇ। ਉਨ੍ਹਾਂ ਕਿਹਾ ਕਿ ਜਦੋਂ ਰਿੰਕੂ ਘਰ ਆਵੇਗਾ ਤਾਂ ਅਸੀਂ ਸਭ ਤੋਂ ਪਹਿਲਾਂ ਉਸਨੂੰ ਆਸ਼ੀਰਵਾਦ ਤੇ ਪਿਆਰ ਦੇਵਾਂਗੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਪਰਮਾਤਮਾ ਉਸ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਤੇ ਉਹ ਹਮੇਸ਼ਾ ਅੱਗੇ ਵਧੇ ਤੇ ਪਿੱਛੇ ਮੁੜ ਕੇ ਨਾ ਵੇਖੇ। ਰਿੰਕੂ ਦੀਆਂ ਭੈਣਾਂ ਨੇ ਦੱਸਿਆ ਕਿ ਸਭ ਦੀ ਰਾਜਨੀਤੀ 'ਚ ਥੋੜੀ ਬਹੁਤੀ ਦਿਲਚਸਪੀ ਹੈ ਕਿਉਂਕਿ ਪਿਛਲੇ 35 ਸਾਲ ਤੋਂ ਅਸੀਂ ਇਸੇ ਮਾਹੌਲ 'ਚ ਰਹੇ ਹਾਂ ਤੇ ਰਾਜਨੀਤੀ ਸਾਡੇ ਖ਼ੂਨ 'ਚ ਹੈ।
ਇਹ ਵੀ ਪੜ੍ਹੋ- ਰਾਜਾ ਵੜਿੰਗ ਨੇ AAP ਨੂੰ ਜਿੱਤ ਦੀ ਦਿੱਤੀ ਵਧਾਈ, ਬੋਲੇ-ਲੋਕਾਂ ਦਾ ਫ਼ਤਵਾ ਸਵੀਕਾਰ
ਰਿੰਕੂ ਦੀ ਸਭ ਤੋਂ ਛੋਟੀ ਭੈਣ ਨੇ ਕਿਹਾ ਕਿ ਸਾਨੂੰ ਭੈਣਾਂ ਨੂੰ ਪਰਿਵਾਰ ਤੋਂ ਸਭ ਤੋਂ ਜ਼ਿਆਦਾ ਸਪੋਰਟ ਰਿੰਕੂ ਦੀ ਹੈ। ਅਸੀਂ ਇਸ ਵੇਲੇ ਜੋ ਮਹਿਸੂਸ ਕਰ ਰਹੇ ਹਾਂ ਅਸੀਂ ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਆਖਿਆ ਕਿ ਜਦੋਂ ਦੇ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹਾਂ ਸਾਨੂੰ 'ਆਪ' ਦੀ ਨੀਤੀਆਂ ਦੇਖ ਕੇ ਲੱਗ ਰਿਹਾ ਹੈ ਕਿ ਪੰਜਾਬ ਚੰਗੀ ਰਾਹ 'ਤੇ ਚੱਲ ਰਿਹਾ ਹੈ ਤੇ ਸੁਸ਼ੀਲ ਰਿੰਕੂ ਦੀ ਅਗਵਾਈ 'ਚ ਜਲੰਧਰ ਦਾ ਚੰਗਾ ਵਿਕਾਸ ਹੋਵੇਗਾ ਕਿਉਂਕਿ ਰਿੰਕੂ ਆਪਣੀ ਗੱਲ ਤੋਂ ਮੁਕਰਦੇ ਨਹੀਂ। ਅਸੀਂ ਇਹੋ ਕਿਹਾਂਗੇ ਕੇ ਪਰਮਾਤਮਾ ਉਸ ਨੂੰ ਬਹੁਤ ਤਰੱਕੀ ਦੇਵੇ ਤੇ ਸਾਡੇ ਪਰਿਵਾਰ ਇਸੇ ਤਰ੍ਹਾਂ ਖ਼ੁਸ਼ੀਆਂ ਵਾਲਾ ਮਾਹੌਲ ਆਉਂਦਾ ਰਹੇ। ਦੱਸ ਦੇਈਏ ਕਿ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਪਹਿਲੇ ਰੁਝਾਨ ਤੋਂ ਹੀ ਅੱਗੇ ਚੱਲ ਰਹੇ ਹਨ ਤੇ ਇਸ ਵਾਰ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੋਣੀ ਪੱਕੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਜ਼ਿਮਨੀ ਚੋਣ ਦੇ ਰੁਝਾਨਾਂ 'ਚ 'ਆਪ' ਦੇ ਕਾਂਗਰਸ ਦਾ ਟੱਕਰ ਦਾ ਮੁਕਾਬਲਾ ਦੇਖਣ ਨੂੰ ਮਿਲਿਆ ਜਦਕਿ ਅਕਾਲੀ ਦਲ ਤੀਜੇ ਤੇ ਭਾਜਪਾ ਚੌਥੇ ਨੰਬਰ 'ਤੇ ਰਹਿ ਗਈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਜਲੰਧਰ ਜ਼ਿਮਨੀ ਚੋਣ 'ਚ ਜਿੱਤ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ
NEXT STORY