ਪੰਚਕੂਲਾ — ਸਾਧਵੀਆਂ ਦੇ ਯੌਨ-ਸ਼ੋਸ਼ਣ ਮਾਮਲੇ 'ਚ ਰੋਹਤਕ ਦੀ ਸੁਨਾਰੀਆ ਜੇਲ 'ਚ 20 ਸਾਲ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਪਿਛਲੇ ਸਾਲ ਦੀ 25 ਅਗਸਤ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸ ਦਿਨ ਰਾਮ ਰਹੀਮ ਦੇ ਕਾਫਲੇ 'ਚ ਉਸਦੇ ਕੁੜਮ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਵੀ ਸ਼ਾਮਲ ਸਨ। ਸਿਰਸਾ 'ਚ ਹੋਈ ਦੰਗਿਆਂ ਦੀ ਪਲਾਨਿੰਗ ਤੋਂ ਲੈ ਕੇ ਪੰਚਕੂਲਾ 'ਚ ਹੋਏ ਦੰਗਿਆ ਦੇ ਦੌਰਾਨ ਜੱਸੀ ਨੂੰ ਇਸ ਪੂਰੇ ਮਾਮਲੇ ਦੇ ਬਾਰੇ 'ਚ ਕੀ ਜਾਣਕਾਰੀ ਹੈ ਅਤੇ ਉਨ੍ਹਾਂ ਦੀ ਕੀ ਭੂਮਿਕਾ ਹੈ? ਇਨ੍ਹਾਂ ਸਾਰੇ ਸਵਾਲਾਂ ਬਾਰੇ ਜਾਨਣ ਲਈ ਐੱਸ.ਆਈ.ਟੀ. ਨੇ ਬੁੱਧਵਾਰ ਨੂੰ ਸਾਬਕਾ ਵਿਧਾਇਕ ਜੱਸੀ ਤੋਂ ਸਾਢੇ 6 ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਜੱਸੀ ਤੋਂ 165 ਸਵਾਲ ਪੁੱਛੇ ਗਏ ਪਰ ਉਨ੍ਹਾਂ ਨੇ ਕੁਝ ਸਵਾਲਾਂ ਦੇ ਜਵਾਬ ਹੀ ਨਹੀਂ ਦਿੱਤੇ। ਸਵਾਲਾਂ ਦੀ ਸ਼ੁਰੂਆਤ 'ਚ ਹੀ ਜੱਸੀ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਜਾਣਦੇ, ਪਰ ਪੁਲਸ ਨੇ ਸੀ.ਸੀ.ਟੀ.ਵੀ. ਫੁੱਟੇਜ, ਮੋਬਾਈਲ ਲੋਕੇਸ਼ਨ ਅਤੇ ਆਪਲੀ ਗੱਲਬਾਤ ਬਾਰੇ ਦੱਸਿਆ ਤਾਂ ਉਸ ਤੋਂ ਬਾਅਦ ਜੱਸੀ ਨੇ ਜਵਾਬ ਦੇਣੇ ਸ਼ੁਰੂ ਕੀਤੇ।
ਜੱਸੀ ਨੂੰ ਪੰਚਕੂਲਾ ਪੁਲਸ ਨੇ ਪਹਿਲਾਂ ਵੀ ਪੁੱਛਗਿੱਛ ਲਈ ਨੋਟਿਸ ਭੇਜਿਆ ਸੀ ਪਰ ਉਹ ਪੁੱਛਗਿੱਛ ਲਈ ਨਹੀਂ ਆਏ। ਦੂਸਰੀ ਵਾਰ ਨੋਟਿਸ ਭੇਜਣ 'ਤੇ ਜੱਸੀ ਬੁੱਧਵਾਰ ਸਵੇਰੇ ਸਵਾ 10 ਵਜੇ ਸੈਕਟਰ-20 ਪੁਲਸ ਥਾਣੇ 'ਚ ਪੁੱਜੇ। ਇਸ ਦੇ ਨਾਲ ਹੀ ਪੁਲਸ ਨੇ ਅਦਿੱਤਯ ਇੰਸਾ ਨੂੰ ਫੜਣ ਲਈ ਰੱਖੇ ਗਏ ਇਕ ਲੱਖ ਦੇ ਇਨਾਮ ਨੂੰ ਦੋ ਲੱਖ ਕਰ ਦਿੱਤਾ ਹੈ।
ਐੱਸ.ਆਈ.ਟੀ. ਨੇ ਪੁੱਛੇ 165 ਸਵਾਲ
ਏ.ਸੀ.ਪੀ. ਮੁਕੇਸ਼ ਮਲਹੋਤਰਾ. ਇੰਸਪੈਕਟਰ ਅਮਨ ਕੁਮਾਰ ਅਤੇ ਅਸ਼ੋਕ ਕੁਮਾਰ ਦੀ ਐੱਸ.ਆਈ.ਟੀ.
ਟੀਮ ਨੇ ਨੇ ਸਵੇਰੇ ਸਵਾ 10 ਵਜੇ ਤੋਂ ਲੈ ਕੇ ਸ਼ਾਮ 4:55 ਤੱਕ ਜੱਸੀ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਜੱਸੀ ਤੋਂ 165 ਸਵਾਲ ਪੁੱਛੇ ਗਏ। ਜ਼ਿਆਦਾਤਰ ਸਵਾਲਾਂ ਦਾ ਜਵਾਬ ਉਸਨੇ 5 ਤੋਂ 7 ਮਿੰਟ ਤੱਕ ਸੋਚਣ ਤੋਂ ਬਾਅਦ ਦਿੱਤਾ, ਉਹ ਵੀ ਇਹ ਕਿ ਮੈਂ ਕੁਝ ਨਹੀਂ ਜਾਣਦਾ। ਕਈ ਸਵਾਲਾਂ ਦੇ ਜਵਾਬ 'ਤੇ ਪੁਲਸ ਨੂੰ ਯਕੀਨ ਨਹੀਂ ਹੋਇਆ।
ਫਿਰ ਤੋਂ ਬੁਲਾਇਆ ਜਾ ਸਕਦਾ ਹੈ
ਆਈ.ਜੀ. ਲਾਅ ਐਂਡ ਆਰਡਰ ਏ.ਐੱਸ. ਚਾਵਲਾ ਨੇ ਕਿਹਾ ਕਿ ਜਾਂਚ ਚਲ ਰਹੀ ਹੈ। ਉਸ ਦੇ ਖਿਲਾਫ ਸਬੂਤ ਹਨ। ਪੰਜਾਬ ਪੁਲਸ ਨੇ ਬਾਕਾਇਦਾ ਉਨ੍ਹਾਂ ਨੂੰ ਚਿੱਠੀ ਲਿਖੀ ਹੈ ਕਿ ਪੁਲਸ ਕਰਮਚਾਰੀ ਜੱਸੀ ਦੇ ਨਾਲ ਭੇਜੇ ਸਨ ਅਤੇ ਉਨ੍ਹਾਂ ਕੋਲ ਹਥਿਆਰ ਵੀ ਸਨ। ਅੱਜ ਦੀ ਜਾਂਚ ਸਾਰਥਕ ਰਹੀ ਅਤੇ ਜ਼ਰੂਰਤ ਪੈਣ 'ਤੇ ਉਨ੍ਹਾਂ ਨੂੰ ਦੌਬਾਰਾ ਬੁਲਾਇਆ ਜਾ ਸਕਦਾ ਹੈ।
ਡੇਰਾਬੱਸੀ ਦੀ ਫੈਕਟਰੀ 'ਚ ਹੰਗਾਮਾ, ਪੁਲਸ ਵਲੋਂ ਲਾਠੀਚਾਰਜ
NEXT STORY