ਸ਼ੁਤਰਾਣਾ/ਪਾਤਡ਼ਾਂ, (ਅਡਵਾਨੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਦੇ ਸ਼ਹਿਰ ਪਾਤਡ਼ਾਂ ਦੀ ਸਨਸਿਟੀ ਕਾਲੋਨੀ ਕੋਲ ਐੈੱਸ. ਟੀ. ਐੈੱਫ. ਨੇ ਛਾਪੇਮਾਰੀ ਦੌਰਾਨ ਇਕ ਕਿਲੋ 30 ਗ੍ਰਾਮ ਹੈਰੋਇਨ ਦੀ ਖੇਪ ਫਡ਼ਣ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੀ ਬਾਜ਼ਾਰ ’ਚ ਕੀਮਤ ਸਾਢੇ 6 ਕਰੋਡ਼ ਦੱਸੀ ਜਾ ਰਹੀ ਹੈ। ਪੁਲਸ ਨੇ ਇਕ ਸਮੱਗਲਰ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ ਤੇ ਦੂਜਾ ਸਾਥੀ ਭੱਜਣ ’ਚ ਸਫਲ ਹੋ ਗਿਆ ਹੈ।
ਇਸ ਸਬੰਧੀ ਏ. ਐੈੱਸ. ਪੀ. ਮਨਜੀਤ ਸਿੰਘ ਤੇ ਡੀ. ਐੈੱਸ. ਪੀ. ਮੈਡਮ ਹਰਬੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰੀ ਮਿਲੀ ਸੀ ਕਿ ਅੱਜ ਰਾਜਿੰਦਰ ਸਿੰਘ ਜਿੰਦਰ, ਗੁਰਚਰਨ ਸਿੰਘ ਵਾਸੀ ਵਾਰਡ ਨੰਬਰ ਇਕ ਕੁੱਕਰ ਫੈਕਟਰੀ ਪਾਤਡ਼ਾਂ ਤੇ ਉਸ ਦਾ ਸਾਥੀ ਨਿਰਮਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਅਟਾਲਾਂ ਚਿੱਟੇ ਰੰਗ ਦੀ ਸਵਿਫਟ ਕਾਰ ਐੈੱਚ ਆਰ 55 ਡਬਲਿਊ 2332 ਵਿਚ ਹੈਰੋਇਨ ਵੇਚਦਾ ਹੈ। ਅੱਜ ਉਹ ਵੱਡੀ ਡੀਲ ਕਰਨ ਜਾ ਰਹੇ ਹਨ। ਉਨ੍ਹਾਂ ਬੀਤੀ ਰਾਤ ਛਾਪਾ ਮਾਰ ਕੇ ਜਦੋਂ ਉਸ ਕਾਰ ਨੂੰ ਸਨਸਿਟੀ ਕਾਲੋਨੀ ਕੋਲ ਘੇਰਿਆ ਤਾਂ ਇਕ ਮੁਲਜ਼ਮ ਫੜਿਆ ਗਿਆ ਜਦਕਿ ਹਨੇਰੇ ਦਾ ਫਾਇਦਾ ਉਠਾ ਕੇ ਦੂਜਾ ਭੱਜਣ ਵਿਚ ਸਫਲ ਹੋ ਗਿਆ ਅਤੇ ਇਕ ਲਿਫਾਫਾ ਸੁੱਟ ਕੇ ਫਰਾਰ ਹੋ ਗਿਆ। ਲਿਫਾਫਾ ਖੋਲ੍ਹਣ ’ਤੇ ਉਸ ਵਿਚੋਂ ਹੈਰੋਇਨ ਬਰਾਮਦ ਹੋਈ, ਜਿਸ ਦੀ ਬਾਜ਼ਾਰ ’ਚ ਕੀਮਤ ਸਾਢੇ 6 ਕਰੋਡ਼ ਦੇ ਲਗਭਗ ਦੱਸੀ ਜਾ ਰਹੀ ਹੈ।
ਮੁੱਖ ਮੰਤਰੀ ਵੱਲੋਂ ਸਮਾਂ ਨਾ ਦੇਣ ’ਤੇ ਭਡ਼ਕੇ ਨੇਤਰਹੀਣਾਂ ਕੀਤਾ ਰੋਸ ਪ੍ਰਦਰਸ਼ਨ
NEXT STORY