ਹਰਚੋਵਾਲ /ਗੁਰਦਾਸਪੁਰ (ਹੇਮੰਤ) - ਸੜਕ ਕਿਨਾਰੇ ਗ਼ੈਰ ਕਾਨੂੰਨੀ ਢੰਗਾਂ ਨਾਲ ਲਾਈ ਰੇਤ ਨਾਲ ਗੰਨਿਆਂ ਨਾਲ ਲੱਦੀ ਟਰੈਕਟਰ ਟਰਾਲੀ ਸਲਿੱਪ ਹੋ ਜਾਣ ਕਾਰਨ ਸੜਕ ਕਿਨਾਰੇ ਸਥਿਤ ਸਕੂਲ ਦੇ ਕੰਧ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਡਰਾਈਵਰ ਤੇ ਸਕੂਲ ਦੇ ਬੱਚੇ ਬਾਲ ਬਾਲ ਬਚ ਗਏ। ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਨੇੜੇ ਚਰਚ ਰੋਡ ’ਤੇ ਕਿਸਾਨ ਜਗਜੀਤ ਸਿੰਘ ਆਪਣੇ ਟਰੈਕਟਰ ਟਰਾਲੀ ਤੇ ਗੰਨਾ ਲੋਡ ਕਰਕੇ ਚੱਢਾ ਸ਼ੂਗਰ ਮਿੱਲ ’ਚ ਲੈ ਕੇ ਜਾ ਰਿਹਾ ਸੀ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਇਸ ਦੌਰਾਨ ਸੜਕ ਕਿਨਾਰੇ ਕਿਸੇ ਵੱਲੋਂ ਗੈਰਕਾਨੂੰਨੀ ਢੰਗ ਨਾਲ ਰੇਤ ਦੇ ਢੇਰ ਲਗਾਏ ਹੋਏ ਸਨ। ਇਸ ਦੌਰਾਨ ਟਰੈਕਟਰ ਟਰਾਲੀ ਦੇ ਅੱਗੇ ਕੋਈ ਵਾਹਨ ਅਚਾਨਕ ਆ ਗਿਆ, ਜਿਸ ਕਾਰਨ ਟਰੈਕਟਰ ਟਰਾਲੀ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਰੇਤ ਤੋਂ ਟਰੈਕਟਰ ਸਲਿੱਪ ਹੋ ਜਾਣ ਕਾਰਨ ਟਰੈਕਟਰ ਟਰਾਲੀ ਸੜਕ ਕਿਨਾਰੇ ਸਥਿਤ ਸਕੂਲ ਦੀ ਕੰਧ ਨਾਲ ਟਕਰਾਈ। ਇਸ ਹਾਦਸੇ ਕਾਰਨ ਸਕੂਲ ਦੇ ਛੋਟੇ-ਛੋਟੇ ਬੱਚੇ ਮੌਤ ਦੇ ਮੂੰਹ ’ਚ ਜਾਣ ਤੋਂ ਬਚ ਗਏ। ਸਕੂਲ ਦੇ ਪ੍ਰਬੰਧਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਕਿਨਾਰੇ ਲੱਗੀ ਰੇਤ ਦੇ ਢੇਰ ਨੂੰ ਤੁਰੰਤ ਹਟਾਇਆ ਜਾਵੇ ਤਾਂ ਕਿ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਸਿਧਾਰਥ ਚਟੋਪਾਧਿਆਏ ਨੇ ਪੰਜਾਬ ਦੇ ਡੀ. ਜੀ. ਪੀ. ਦਾ ਅਹੁਦਾ ਸੰਭਾਲਿਆ
NEXT STORY