ਨਵਾਂਸ਼ਹਿਰ, (ਤ੍ਰਿਪਾਠੀ)- ਰੇਹੜੀ ਵਰਕਰਜ਼ ਯੂਨੀਅਨ ਨੇ ਟ੍ਰੈਫਿਕ ਪੁਲਸ 'ਤੇ ਤੰਗ ਕਰਨ ਦਾ ਦੋਸ਼ ਲਾ ਕੇ ਟ੍ਰੈਫਿਕ ਇੰਚਾਰਜ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਤੋਂ ਪਹਿਲਾਂ ਇਫਟੂ ਦੇ ਪ੍ਰੈੱਸ ਸਕੱਤਰ ਜਸਵੀਰ ਸਿੰਘ ਦੀਪ ਦੀ ਅਗਵਾਈ 'ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਦੀਪ ਨੇ ਕਿਹਾ ਕਿ ਟ੍ਰੈਫਿਕ ਪੁਲਸ ਰੇਹੜੀ ਚਾਲਕਾਂ ਨੂੰ ਲਗਾਤਾਰ ਤੰਗ ਕਰ ਰਹੀ ਹੈ। ਰੇਹੜੀਆਂ ਨਾਲ ਉਨ੍ਹਾਂ ਦੀਆਂ ਤੱਕੜੀਆਂ-ਵੱਟੇ ਉਠਾਉਣ ਦੀਆਂ ਧਮਕੀਆਂ ਰੋਜ਼ ਦਾ ਕੰਮ ਬਣ ਚੁੱਕਾ ਹੈ, ਜਿਸ ਕਾਰਨ ਰੇਹੜੀਆਂ ਲਾਉਣ ਵਾਲਿਆਂ ਦੇ ਕਾਰੋਬਾਰ 'ਤੇ ਵੀ ਉਲਟ ਪ੍ਰਭਾਵ ਪੈਂਦਾ ਹੈ। ਪੁਲਸ ਪ੍ਰਮੁੱਖ ਤੋਂ ਮੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਟ੍ਰੈਫਿਕ ਵਰਗੇ ਅਹਿਮ ਵਿਭਾਗ ਦੀ ਜ਼ਿੰਮੇਵਾਰੀ ਕਿਸੇ ਸੀਨੀਅਰ ਉੱਚ ਪੁਲਸ ਅਧਿਕਾਰੀ ਨੂੰ ਸੌਂਪੀ ਜਾਵੇ। ਜੇਕਰ ਟ੍ਰੈਫਿਕ ਪੁਲਸ ਨੇ ਰੇਹੜੀ ਚਾਲਕਾਂ ਖਿਲਾਫ਼ ਆਪਣੇ ਰਵੱਈਏ ਨੂੰ ਨਾ ਬਦਲਿਆ ਤਾਂ ਇਫਟੂ ਯੂਨੀਅਨ ਟ੍ਰੈਫਿਕ ਪੁਲਸ ਖਿਲਾਫ਼ ਸੰਘਰਸ਼ ਕਰਨ ਲਈ ਤਿਆਰ ਰਹੇਗੀ।
ਸਫਰ-ਏ-ਸ਼ਹਾਦਤ ਮਾਰਗ ਦਾ ਕੰਮ ਰੁਕਣ ਵਿਰੁੱਧ ਧਰਨਾ
NEXT STORY