ਅੰਮ੍ਰਿਤਸਰ (ਨੀਰਜ) - ਖਜ਼ਾਨਾ ਗੇਟ ਤੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਤੱਕ ਸਮਾਰਟ ਸਿਟੀ ਪ੍ਰਾਜੈਕਟ ਲਈ ਕੀਤੇ ਜਾ ਰਹੇ ਨਿਰਮਾਣ ਕਾਰਜਾਂ ਵਿਚ ਕੱਛੂਆ ਦੀ ਚਾਲ ਚੱਲ ਰਹੀ ਹੈ, ਜਿਸ ਕਾਰਨ ਆਮ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ। ਆਲਮ ਇਹ ਹੈ ਕਿ ਇਸ ਪ੍ਰਾਜੈਕਟ ਤਹਿਤ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਉਸਾਰੀ ਕੰਪਨੀ ਨੂੰ ਆਉਣ-ਜਾਣ ਵਾਲੀ ਸੜਕ ਕਿਸੇ ਸਮੇਂ ਵੀ ਬੰਦ ਹੋ ਜਾਂਦੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹੀਦਾਂ ਸਾਹਿਬ ਤੋਂ ਲੋਹਗੜ੍ਹ ਗੇਟ ਤੱਕ ਸੜਕ ਪਾਰ ਕਰਨ ਲਈ ਅੱਧੇ ਘੰਟੇ ਤੋਂ ਵੱਧ ਸਮਾਂ ਲੱਗ ਜਾਂਦਾ ਹੈ ਅਤੇ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹੋ ਰਹੇ ਹਨ। ਇੰਨਾ ਹੀ ਨਹੀਂ ਇਸ ਪ੍ਰਾਜੈਕਟ ਦੇ ਨਿਰਮਾਣ ਕਾਰਜ ਵਿਚ ਵੱਡੀਆਂ ਬੇਨਿਯਮੀਆਂ ਸਾਹਮਣੇ ਆ ਰਹੀਆਂ ਹਨ। ਜ਼ਮੀਨ ਅੰਦਰ ਤਾਰਾਂ ਵਿਛਾਉਣ ਲਈ ਕੀਤੀ ਗਈ ਖੁਦਾਈ ਵਿਚ ਲੋਹੇ ਦੀਆਂ ਰਾਡਾਂ ਸਾਫ ਦਿਖਾਈ ਦੇ ਰਹੀਆਂ ਹਨ, ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ।
ਪੜ੍ਹੋ ਇਹ ਵੀ ਖ਼ਬਰ: ਚੋਗਾਵਾਂ ’ਚ ਵਾਪਰੀ ਵੱਡੀ ਵਾਰਦਾਤ: ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਧੂੜ ਤੋਂ ਬਚਾਉਣ ਲਈ ਨਹੀਂ ਛਿੜਕਿਆ ਜਾਂਦਾ ਪਾਣੀ
ਕੋਈ ਵੀ ਸਰਕਾਰੀ ਪ੍ਰਾਜੈਕਟ ਬਣਾਉਂਦੇ ਸਮੇਂ ਇਹ ਨਿਯਮ ਹੈ ਕਿ ਖੁਦਾਈ ਅਤੇ ਹੋਰ ਉਸਾਰੀ ਦੇ ਕੰਮ ਦੌਰਾਨ ਉੱਡਦੀ ਮਿੱਟੀ ਅਤੇ ਧੂੜ ਤੋਂ ਲੋਕਾਂ ਨੂੰ ਬਚਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ। ਇਸ ਵਿਚ ਪਾਣੀ ਦਾ ਛਿੜਕਾਅ ਨਹੀਂ ਕੀਤਾ ਜਾਂਦਾ, ਜਿਸ ਕਾਰਨ ਦੋ ਪਹੀਆ ਵਾਹਨ ਚਲਾਉਣ ਵਾਲੇ ਪੈਦਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਹਾਲ ਹੀ ਵਿੱਚ ਐੱਨ. ਜੀ. ਟੀ. ਦੀ ਨਿਗਰਾਨ ਕਮੇਟੀ ਨੇ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਸਨ ਕਿ ਕਿਸੇ ਵੀ ਉਸਾਰੀ ਦੇ ਕੰਮ ਤੋਂ ਲੋਕਾਂ ਨੂੰ ਮਿੱਟੀ ਉਡਣ ਤੋਂ ਬਚਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਵੇ ਪਰ ਐੱਨ. ਜੀ. ਟੀ. ਵਲੋਂ ਹੁਕਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਸਿਗਰਟਨੋਸ਼ੀ ਕਰਨੋਂ ਮਨ੍ਹਾ ਕਰਨ ’ਤੇ ਅੰਮ੍ਰਿਤਧਾਰੀ ਸਿੱਖ ਦਾ ਤੇਜ਼ਧਾਰ ਹਥਿਆਰਾਂ ਨਾਲ ਕੱਟਿਆ ਕੰਨ!
ਸਥਾਨਕ ਸਰਕਾਰਾਂ ਮੰਤਰੀ ਦਾ ਵਿਧਾਨ ਸਭਾ ਹਲਕਾ ਵੀ ਇਸੇ ਖੇਤਰ ’ਚ
ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਖਜ਼ਾਨਾ ਗੇਟ ਤੱਕ ਦੇ ਖੇਤਰ ਵਿਚ, ਜਿੱਥੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਉਸਾਰੀ ਦਾ ਕੰਮ ਚੱਲ ਰਿਹਾ ਹੈ, ਇਹ ਸਾਰਾ ਇਲਾਕਾ ਵਿਧਾਨ ਸਭਾ ਹਲਕਾ ਦੇ ਅਧੀਨ ਆਉਂਦਾ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਅਤੇ ਇਲਾਕਾ ਨਿਵਾਸੀਆਂ ਵਲੋਂ ਇੰਦਰਬੀਰ ਸਿੰਘ ਨਿੱਝਰ ਨੂੰ ਸਮਾਰਟ ਸਿਟੀ ਪ੍ਰਾਜੈਕਟ ਦੇ ਨਿਰਮਾਣ ਕਾਰਜ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਤੋਂ ਵੀ ਜਾਣੂੰ ਕਰਵਾਇਆ ਗਿਆ ਹੈ।
ਰਾਤ ਸਮੇਂ ਹੁੰਦੇ ਹਨ ਜ਼ਿਆਦਾ ਹਾਦਸੇ
ਸਮਾਰਟ ਸਿਟੀ ਪ੍ਰਾਜੈਕਟ ਦੇ ਨਿਰਮਾਣ ਕਾਰਜਾਂ ਕਾਰਨ ਸ਼ਹੀਦਾਂ ਸਾਹਿਬ ਤੋਂ ਗੇਟ ਹਕੀਮਾ ਇਲਾਕੇ ਨੂੰ ਆਉਣ ਵਾਲੇ ਸੜਕ ਦੇ ਡਿਵਾਈਡਰ ਟੁੱਟ ਚੁੱਕੇ ਹਨ ਅਤੇ ਸੜਕ ਦੇ ਦੋਵੇਂ ਪਾਸੇ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਰਾਤ ਸਮੇਂ ਜਾਮ ਲੱਗ ਜਾਂਦਾ ਹੈ। ਇਸ ਨਾਲ ਹਾਦਸਿਆਂ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ, ਉੱਪਰੋਂ ਉਸਾਰੀ ਲਈ ਪੁੱਟੇ ਗਏ ਟੋਏ ਵੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਹਾਂਗਕਾਂਗ ਗਏ ਬਟਾਲਾ ਦੇ ਨੌਜਵਾਨ ਦੀ ਸਮੁੰਦਰ ’ਚ ਡੁੱਬਣ ਨਾਲ ਹੋਈ ਮੌਤ, ਧਾਹਾਂ ਮਾਰ ਰੋਇਆ ਪਰਿਵਾਰ
ਸਮਾਰਟ ਸਿਟੀ ਪ੍ਰਾਜੈਕਟ ਦਾ ਕੰਮ ਕਰਨ ਵਾਲੀ ਕੰਪਨੀ ਅਤੇ ਉਸਾਰੀ ਦਾ ਕੰਮ ਕਰ ਰਹੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸੇ ਤਰ੍ਹਾਂ ਦੀ ਉਸਾਰੀ ਕਰਦੇ ਸਮੇਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਨਿਰਧਾਰਿਤ ਸਮੇਂ ਅੰਦਰ ਵਿਚਕਾਰ ਆਪਣਾ ਪ੍ਰਾਜੈਕਟ ਪੂਰਾ ਕਰਨ। ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਖਜਾਨਾ ਗੇਟ ਤੱਕ ਚੱਲ ਰਹੇ ਨਿਰਮਾਣ ਕਾਰਜ ਦੀ ਜਾਂਚ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ।
ਹਰਪ੍ਰੀਤ ਸਿੰਘ ਸੂਦਨ (ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ) ਅੰਮ੍ਰਿਤਸਰ।
ਅਮਲੋਹ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਖ਼ੌਫ਼ਨਾਕ ਸੀਨ ਦੇਖ ਦਹਿਲ ਗਿਆ ਪੁੱਤ ਦਾ ਦਿਲ
NEXT STORY