ਸੁਲਤਾਨਪੁਰ ਲੋਧੀ (ਚੰਦਰ) : ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਜੇ. ਸੀ. ਬੀ. ਦੀ ਚਪੇਟ ’ਚ ਆਉਣ ਨਾਲ 2 ਸਾਲਾ ਬੱਚੇ ਦੀ ਮੌਤ ਹੋ ਗਈ। ਦਰਅਸਲ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕਿਆਂ) ਵਿਚ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਸਕੂਲ ਉਸਾਰੀ ਦਾ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਵੱਲੋਂ ਸਕੂਲ ਅੰਦਰ ਹੀ ਆਰਜ਼ੀ ਘਰ ਬਣਾ ਕੇ ਰਿਹਾਇਸ਼ ਕੀਤੀ ਗਈ ਸੀ। ਮੰਗਲਵਾਰ ਸ਼ਾਮ ਕਰੀਬ 4 ਵਜੇ ਜਦੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਇਕ ਮਾਸੂਮ ਬੱਚਾ ਜਿਸ ਦੀ ਉਮਰ ਕਰੀਬ ਦੋ ਸਾਲ ਦੱਸੀ ਜਾ ਰਹੀ ਹੈ, ਦੀ ਰੇਤ ਢੋਹ ਰਹੀ ਜੇ. ਸੀ. ਬੀ. ਮਸ਼ੀਨ ਦੀ ਚਪੇਟ ’ਚ ਆ ਜਾਣ ਕਾਰਨ ਦਰਦਨਾਕ ਮੌਤ ਹੋ ਗਈ। ਘਟਨਾ ਤੋਂ ਬਾਅਦ ਜੇ. ਸੀ. ਬੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਇਕ ਵਾਰ ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਹਵਸ ’ਚ ਅੰਨ੍ਹੇ ਨੇ 9 ਸਾਲਾ ਬੱਚੀ ਨੂੰ ਵੀ ਨਾ ਬਖਸ਼ਿਆ
ਇਸ ਦੌਰਾਨ ਬੱਚਿਆ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਲੱਗਭਗ ਤਿੰਨ ਮਹੀਨਿਆਂ ਤੋਂ ਇਸ ਇਮਾਰਤ ਦੀ ਉਸਾਰੀ ਲਈ ਗੁਰਦਾਸਪੁਰ ਦੇ ਠੇਕੇਦਾਰ ਦੇ ਅਧੀਨ ਕੰਮ ਕਰ ਰਹੇ ਹਨ ਪਰ ਪਿਛਲੇ ਤਿੰਨ ਮਹੀਨਿਆਂ ਤੋਂ ਹੀ ਉਨ੍ਹਾਂ ਨੂੰ ਉਸ ਵੱਲੋਂ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ। ਬਲਕਿ ਕੰਮ ਕਰਨ ਲਈ ਧਮਕਾਇਆ ਜਾ ਰਿਹਾ ਸੀ ਪਰ ਅੱਜ ਇਹ ਅਣਹੋਣ ਵਾਪਰ ਗਈ। ਇਸ ਸਾਰੀ ਘਟਨਾ ਤੋਂ ਬਾਅਦ ਮ੍ਰਿਤਕ ਬੱਚੇ ਦੀ ਦੇਹ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਮੌਕੇ ’ਤੇ ਪਹੁੰਚ ਕੇ ਸੁਲਤਾਨਪੁਰ ਲੋਧੀ ਪੁਲਸ ਪ੍ਰਸ਼ਾਸਨ ਵਲੋਂ ਘਟਨਾਸਥਲ ਦੀ ਜਾਂਚ ਕੀਤੀ ਗਈ ਅਤੇ ਬੱਚੇ ਦੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਦੀ ਪੰਜਾਬ ਪੁਲਸ ਨੂੰ ਚਿਤਾਵਨੀ, ਸਿੱਧੂ ਮੂਸੇਵਾਲਾ ਦਾ ਵੀ ਕੀਤਾ ਜ਼ਿਕਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਐਕਸਾਈਜ਼ ਵਿਭਾਗ ਵੱਲੋਂ 200 ਲਿਟਰ ਲਾਹਣ, 32 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ
NEXT STORY