ਫਿਲੌਰ, (ਭਾਖੜੀ)— ਸਥਾਨਕ ਪੁਲਸ ਨੇ ਸਵਾ ਕਰੋੜ ਰੁਪਏ ਦੀ ਹੈਰੋਇਨ ਨਾਲ ਇਕ ਅਜਿਹੇ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਮੁੱਖ ਆਕਾ ਪੁਲਸ ਦੇ ਨੱਕ ਹੇਠ ਕੇਂਦਰੀ ਜੇਲ 'ਚ ਬੈਠਾ ਫੋਨ ਰਾਹੀਂ ਦਿੱਲੀ 'ਚ ਬੈਠੇ ਸਮੱਗਲਰਾਂ ਨੂੰ ਸੁਨੇਹੇ ਦੇ ਕੇ ਵੱਡੇ ਪੱਧਰ 'ਤੇ ਸਮੱਗਲਿੰਗ ਦਾ ਧੰਦਾ ਕਰ ਰਿਹਾ ਸੀ। ਜਿਸ ਨੂੰ ਪੁਲਸ ਜੇਲ ਤੋਂ ਰਿਮਾਂਡ 'ਤੇ ਫਿਲੌਰ ਲੈ ਕੇ ਆਵੇਗੀ।
ਡੀ. ਐੱਸ. ਪੀ. ਦਵਿੰਦਰ ਕੁਮਾਰ ਅੱਤਰੀ ਨੇ ਦੱਸਿਆ ਕਿ ਅੱਪਰਾ ਪੁਲਸ ਚੌਕੀ ਦੇ ਮੁਖੀ ਸੁਖਦੇਵ ਸਿੰਘ ਪੁਲਸ ਪਾਰਟੀ ਨਾਲ ਸਤਲੁਜ ਦਰਿਆ ਨੇੜੇ ਹਾਈਟੈਕ ਨਾਕੇ 'ਤੇ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਕਿ ਉਸੇ ਸਮੇਂ ਉਨ੍ਹਾਂ ਦੀ ਪੁਲਸ ਪਾਰਟੀ ਨੇ ਇਕ ਬੱਸ ਨੂੰ ਰੁਕਵਾ ਕੇ ਜਦੋਂ ਉਸ 'ਚ ਬੈਠੀਆਂ ਸਵਾਰੀਆਂ ਦੇ ਸਾਮਾਨ ਦੀ ਜਾਂਚ ਸ਼ੁਰੂ ਕੀਤੀ ਤਾਂ ਇਕ ਨੌਜਵਾਨ ਪਿੱਛਲੇ ਦਰਵਾਜ਼ਿਓਂ ਨਿਕਲ ਕੇ ਪੁਲਸ ਨੂੰ ਧੋਖਾ ਦੇ ਕੇ ਭੱਜਣ ਲੱਗਾ। ਪੁਲਸ ਪਾਰਟੀ ਨੇ ਉਸ ਨੂੰ ਫੜ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 260 ਗ੍ਰਾਮ ਹੈਰੋਇਨ ਮਿਲੀ, ਜਿਸ ਦੀ ਕੀਮਤ ਸਵਾ ਕਰੋੜ ਰੁਪਏ ਦੱਸੀ ਜਾਂਦੀ ਹੈ। ਪੁਲਸ ਨੇ ਮੁਜ਼ਰਮ ਅਜੇਪਾਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਅੰਮ੍ਰਿਤਸਰ ਵਿਰੁੱਧ ਮੁਕੱਦਮਾ ਦਰਜ ਕਰ ਕੇ ਉਸ ਨੂੰ ਵੀਰਵਾਰ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ, ਜਿਸ ਨੇ ਪੁੱਛਗਿਛ ਦੌਰਾਨ ਨਸ਼ਾ ਸਮੱਗਲਿੰਗ ਸਬੰਧੀ ਕਈ ਵੱਡੇ ਖੁਲਾਸੇ ਕੀਤੇ। ਡੀ.ਐੱਸ.ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਫੜੇ ਗਏ ਮੁਜਰਮ ਅਜੇਪਾਲ ਸਿੰਘ ਨੇ ਪੁੱਛÎਗਿਛ ਦੌਰਾਨ ਦੱਸਿਆ ਕਿ ਉਹ ਵਿਆਹ ਸ਼ਾਦੀਆਂ 'ਚ ਡੀ.ਜੇ. ਵਾਲਿਆਂ ਦੇ ਨਾਲ ਜਾਇਆ ਕਰਦਾ ਸੀ। ਇਸ ਦੌਰਾਨ ਇਕ ਵਿਆਹ ਸਮਾਗਮ 'ਚ ਉਸ ਦੀ ਮੁਲਾਕਾਤ ਨਸ਼ਾ ਸਮੱਗਲਿੰਗ ਦੇ ਵੰਡੇ ਕਿੰਗਪਿਨ ਕਹੇ ਜਾਣ ਵਾਲੇ ਮਿੱਠੂ ਨਾਲ ਹੋਈ, ਜਿਸ ਨੇ ਉਸ ਨੂੰ ਜਲਦ ਅਮੀਰ ਬਣਨ ਦਾ ਗੁਣ ਦੱਸਦੇ ਹੋਏ ਆਪਣੇ ਨਸ਼ਾ ਸਮੱਗਲਿੰਗ ਦੇ ਧੰਦੇ 'ਚ ਸ਼ਾਮਲ ਕਰ ਲਿਆ। ਕੁਝ ਦਿਨਾਂ ਬਾਅਦ ਹੀ ਮਿੱਠੂ ਫੜਿਆ ਗਿਆ, ਜੋ ਅੱਜ ਕੱਲ ਕੇਂਦਰੀ ਜੇਲ ਅੰਮ੍ਰਿਤਸਰ 'ਚ ਬੰਦ ਹੈ ਅਤੇ ਜੇਲ 'ਚ ਬੈਠਾ ਹੀ ਉਹ ਫੋਨ ਰਾਹੀਂ ਨਸ਼ਾ ਸਮੱਗਲਿੰਗ ਦੇ ਵੱਡੇ ਆਕਾਵਾਂ ਦੇ ਸੰਪਰਕ 'ਚ ਰਹਿ ਕੇ ਆਪਣੇ ਗੋਰਖਧੰਦੇ ਨੂੰ ਅੰਜਾਮ ਦੇ ਰਿਹਾ ਹੈ। ਬੀਤੇ ਦਿਨ ਉਸ ਨੂੰ ਮਿੱਠੂ ਨੇ ਫੋਨ 'ਤੇ ਨਿਰਦੇਸ਼ ਦਿੱਤਾ ਕਿ ਉਹ ਦਿੱਲੀ ਪੁੱਜ ਜਾਵੇ, ਉਸ ਦੀ ਉੱਥੇ ਫੋਨ 'ਤੇ ਸਮੱਗਲਰ ਨਾਲ ਗੱਲ ਹੋ ਚੁੱਕੀ ਹੈ। ਉਹ ਫਲਾਣੇ ਰੰਗ ਦੇ ਕੱਪੜੇ ਪਹਿਨ ਕੇ ਦੁਪਹਿਰ 12 ਵਜੇ ਦਿੱਲੀ 'ਚ ਲਾਲ ਕਿਲੇ ਦੇ ਬਾਹਰ ਖੜ੍ਹਾ ਹੋਣਾ ਚਾਹੀਦਾ ਹੈ। ਉਸ ਨੂੰ ਉੱਥੋਂ ਸਮੱਗਲਰ ਮਿਲੇਗਾ, ਉਹ ਉਸ ਦੇ ਕੋਲ ਆ ਕੇ ਉਸ ਦਾ ਨਾਮ ਬੁਲਾਏਗਾ। ਉਹ ਆਪਣੀ ਜੇਬ 'ਚੋਂ ਜੋ ਮਿੱਠੂ ਨੇ ਦੱਸਿਆ ਸੀ ਕੋਡ ਲੰਬਰ ਦੀ ਪਰਚੀ ਲਿਖ ਕੇ ਰੱਖੇ ਜਿਵੇਂ ਹੀ ਉਹ ਸਮੱਗਲਰ ਨੂੰ ਕੋਡ ਨੰਬਰ ਲਿਖੀ ਪਰਚੀ ਦੇਵੇਗਾ ਤਾਂ ਸਮੱਗਲਰ ਉਸ ਨੂੰ ਦੇਖਣ ਤੋਂ ਬਾਅਦ ਉਸ ਨੂੰ ਸਵਾ ਕਰੋੜ ਰੁਪਏ ਦੀ ਹੈਰੋਇਨ ਦਾ ਪੈਕਟ ਫੜਾ ਦੇਵੇਗਾ, ਜਿਸ ਨੂੰ ਲੈ ਕੇ ਨੂੰ ਦਿੱਲੀ ਤੋਂ ਅੰਮ੍ਰਿਤਸਰ ਆ ਜਾਵੇ ਪਰ ਜਿਵੇਂ ਹੀ ਉਹ ਪੈਕਟ ਸਮੇਤ ਫਿਲੌਰ ਪੁੱਜਾ ਤਾਂ ਇੱਥੋਂ ਦੀ ਪੁਲਸ ਨੇ ਉਸ ਨੂੰ ਫੜ ਲਿਆ। ਡੀ.ਐੱਸ.ਪੀ. ਅੱਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਮਿੱਠੂ ਨੂੰ ਮੁਕੱਦਮੇ 'ਚ ਸ਼ਾਮਲ ਕਰ ਲਿਆ ਹੈ ਜਿਸ ਨੂੰ ਉਨ੍ਹਾਂ ਦੀ ਪੁਲਸ ਪਾਰਟੀ ਜਲਦ ਹੀ ਅੰਮ੍ਰਿਤਸਰ ਜੇਲ ਤੋਂ ਰਿਮਾਂਡ 'ਤੇ ਲੈ ਕੇ ਫਿਲੌਰ ਆਵੇਗੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਿੱਠੂ ਸਬੰਧੀ ਜੇਲ ਸੁਪਰਡੈਂਟ ਨਾਲ ਗੱਲ ਕਰ ਲਈ ਹੈ ਜੋ ਕਿ ਜਲਦ ਹੀ ਮਿੱਠੂ ਵਿਰੁੱਧ ਕਾਰਵਾਈ ਕਰਕੇ ਜੇਲ 'ਚ ਉਸ ਕੋਲੋਂ ਫੋਨ ਬਰਾਮਦ ਕਰ ਲਿਆ ਜਾਵੇਗਾ।
ਲੋਕਾਂ ਨੂੰ ਕੱਟਣ ਵਾਲਾ ਨੌਜਵਾਨ ਸਿਵਿਲ ਹਸਪਤਾਲ 'ਚੋਂ ਹੋਇਆ ਫਰਾਰ
NEXT STORY