ਰੂਪਨਗਰ (ਵਿਜੇ) : ਜ਼ਿਲ੍ਹਾ ਪੁਲਸ ਮੁਖੀ ਡਾ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਕਪਤਾਨ ਪੁਲਸ ਸਬ-ਡਵੀਜ਼ਨ ਮੋਰਿੰਡਾ ਡਾ. ਨਵਨੀਤ ਸਿੰਘ ਮਾਹਲ ਦੀ ਨਿਗਰਾਨੀ ਹੇਠ ਟੀ-ਪੁਆਇੰਟ ਬਾਈਪਾਸ ਰੋਡ ਮੜੌਲੀ ਕਲਾ ’ਤੇ ਨਾਕਾ ਲਗਾਇਆ ਗਿਆ। ਇਸ ਨਾਕੇ ਦੌਰਾਨ ਇਕ ਟਰੱਕ ਨੰਬਰ 03 2397 ਦੀ ਚੈਕਿੰਗ ਕਰਦਿਆਂ ਉਸ ਕੋਲੋਂ ਕੁੱਲ 500 ਗ੍ਰਾਮ ਅਫੀਮ ਅਤੇ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਮੁੱਖ ਅਫਸਰ ਥਾਣਾ ਸਿਟੀ ਮੋਰਿੰਡਾ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਵੱਧ ਰਹੇ ਨਸ਼ੇ ਅਤੇ ਵੱਧ ਰਹੀਆਂ ਵਾਰਦਾਤਾਂ ਖਿਲਾਫ ਸਪੈਸ਼ਲ ਮੁਹਿੰਮ ਦੇ ਸਬੰਧ ’ਚ ਉਨ੍ਹਾਂ ਦੀ ਟੀਮ ਸਹਾਇਕ ਥਾਣੇਦਾਰ ਅੰਗਰੇਜ ਸਿੰਘ ਅਤੇ ਗੁਰਚਰਨ ਸਿੰਘ ਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਟੀ - ਪੁਆਇੰਟ ਬਾਈਪਾਸ ਰੋਡ ਮੜੌਲੀ ਕਲਾ ’ਤੇ ਨਾਕਾ ਲਗਾ ਕੇ ਇਕ ਟਰੱਕ ਦੀ ਚੈਕਿੰਗ ਕਰਦਿਆਂ ਉਸ ਕੋਲੋਂ ਕੁੱਲ 500 ਗ੍ਰਾਮ ਅਫੀਮ ਅਤੇ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਦੋਸ਼ੀ ਟਰੱਕ ਚਾਲਕ ਹਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਰਤਨਗੜ੍ਹ ਅਤੇ ਨਾਲ ਬੈਠੇ ਬਲਕਾਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਰਤਨਗੜ੍ਹ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ।
ਬਠਿੰਡਾ ਦੀ ਨਵਜੋਤ ਕੌਰ ਨੂੰ ਦੁਬਈ 'ਚ 'ਇੰਡੀਅਨ ਅਚੀਵਰਜ਼ ਐਵਾਰਡ 2022' ਨਾਲ ਕੀਤਾ ਗਿਆ ਸਨਮਾਨਿਤ
NEXT STORY