ਲੁÎਧਿਆਣਾ, (ਤਰੁਣ)-ਦਰੇਸੀ ਇਲਾਕੇ ਦੇ ਫਰੀਦ ਨਗਰ ਦੀ ਗਲੀ ਨੰ. 3 ਵਿਚ ਸਥਿਤ ਇਕ ਘਰ ਤੋਂ ਨੌਸਰਬਾਜ਼ Îਇਕ ਅੌਰਤ ਦੇ ਹੱਥਾਂ ਵਿਚੋਂ ਤੇਲ ਲਾ ਕੇ ਧੋਖੇ ਨਾਲ ਸੋਨੇ ਦੀਆਂ ਚੂਡ਼ੀਆਂ ਲਾਹ ਕੇ ਰਫੂਚੱਕਰ ਹੋ ਗਿਆ। ਠੱਗੇ ਜਾਣ ਦਾ ਪਤਾ ਲੱਗਣ ’ਤੇ ਪੀਡ਼ਤ ਅੌਰਤ ਨੇ ਥਾਣਾ ਦਰੇਸੀ ਦੀ ਪੁਲਸ ਨੂੰ ਸੂਚਨਾ ਦਿੱਤੀ। ਪੀਡ਼ਤ ਅੌਰਤ ਦੁਰਗਾ ਦੇਵੀ ਦੇ ਮੁਤਾਬਕ 22 ਅਗਸਤ ਰਾਤ ਨੂੰ ਉਸ ਦਾ ਪਤੀ ਘਰ ਦੇ ਦਰਵਾਜ਼ੇ ਵਿਚ ਬੈਠਾ ਸੀ। ਇਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਘਰ ਅਾਇਆ ਅਤੇ ਬੋਲਿਆ ਕਿ ਮੈਨੂੰ ਤੁਹਾਡੇ ਬੇਟੇ ਨੇ ਭੇਜਿਆ ਹੈ ਕਿ ਮੇਰੇ ਮਾਤਾ-ਪਿਤਾ ਦੀ ਸਿਹਤ ਠੀਕ ਨਹੀਂ ਰਹਿੰਦੀ। ਤੁਹਾਨੂੰ ਦੋਵਾਂ ਨੂੰ ਚੈੱਕ ਕਰਨ ਲਈ ਆਇਆ ਹਾਂ। ਨੌਸਰਬਾਜ਼ ਨੇ ਇੰਨੇ ਸਹੀ ਢੰਗ ਨਾਲ ਗੱਲਬਾਤ ਕੀਤੀ ਕਿ ਉਨ੍ਹਾਂ ਨੂੰ ਜ਼ਰਾ ਵੀ ਸ਼ੱਕ ਨਹੀਂ ਹੋਇਆ ਕਿ ਮਨੁੱਖੀ ਖੱਲ ਵਿਚ ਧੋਖੇਬਾਜ਼ ਭੇਡ਼ੀਆ ਹੈ। ਨੌਸਰਬਾਜ਼ ਨੇ ਸਰ੍ਹੋਂ ਦਾ ਤੇਲ ਮੰਗਵਾਇਆ ਅਤੇ ਉਸ ਦੇ ਹੱਥਾਂ ’ਤੇ ਲਾਇਆ। ਨੌਸਰਬਾਜ਼ ਨੇ ਹੱਥਾਂ ਤੋਂ ਸੋਨੇ ਦੀਆਂ ਚੂਡ਼ੀਆਂ ਉਤਾਰ ਕੇ ਉਸ ਨੂੰ ਦੇ ਦਿੱਤੀਆਂ। ਉਸ ਨੇ ਚੂਡ਼ੀਆਂ ਸਿਰਹਾਣੇ ਥੱਲੇ ਰੱਖ ਦਿੱਤੀਆਂ। ਜਿਸ ਤੋਂ ਬਾਅਦ ਨੌਸਰਬਾਜ਼ ਨੇ ਉਸ ਨੂੰ ਪਿੱਠ ਦੇ ਭਾਰ ਹੋ ਜਾਣ ਲਈ ਕਿਹਾ। ਉਹ ਪਿੱਠ ਦੇ ਭਾਰ ਲੇਟ ਗਈ। ਨੌਸਰਬਾਜ਼ ਨੇ ਕਿਹਾ ਕਿ ਉਸ ਨੂੰ ਸਰਵਾਈਕਲ ਦੀ ਸਮੱਸਿਆ ਹੈ। ਇਸ ਦੌਰਾਨ ਨੌਸਰਬਾਜ਼ ਨੇ ਉਸ ਨੂੰ ਗੱਲਾਂ ਵਿਚ ਉਲਝਾ ਕੇ ਬਾਹਰ ਪਿਆ ਸਾਮਾਨ ਲਿਆਉਣ ਦਾ ਕਹਿ ਕੇ ਘਰੋਂ ਬਾਹਰ ਨਿਕਲ ਗਿਆ। ਨੌਸਰਬਾਜ਼ ਦੇ ਵਾਪਸ ਨਾ ਮੁਡ਼ਨ ’ਤੇ ਉਸ ਨੇ ਸਿਰਹਾਣੇ ਦੇ ਥੱਲੇ ਸੰਭਾਲੀਆਂ ਹੋਈਆਂ ਚੂਡ਼ੀਆਂ ਜਦੋਂ ਚੱਕਣੀਆਂ ਚਾਹੀਆਂ ਪਰ ਚੂਡ਼ੀਆਂ ਗਾਇਬ ਸਨ। ਉਦੋਂ ਉਸ ਨੂੰ ਪਤਾ ਲੱਗਾ ਕਿ ਨੌਸਰਬਾਜ਼ ਵਾਰਦਾਤ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਗਿਆ ਹੈ। ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਨੌਸਰਬਾਜ਼ ਦਾ ਘਰ ਦੇ ਅੰਦਰ ਜਾਣ ਅਤੇ ਬਾਹਰ ਨਿਕਲਣ ਦਾ ਦ੍ਰਿਸ਼ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਿਆ ਹੈ। ਨੌਸਰਬਾਜ਼ ਐਕਟਿਵਾ ’ਤੇ ਆਇਆ ਸੀ। ਜਾਂਚ ਵਿਚ ਪਤਾ ਲੱਗਾ ਹੈ ਕਿ ਐਕਟਿਵਾ ’ਤੇ ਲੱਗਾ ਨੰਬਰ ਜਾਅਲੀ ਹੈ। ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਆਇਆ ਸੀ। ਜਿਸ ਦਾ ਚਿਹਰਾ ਸੀ. ਸੀ. ਟੀ. ਵੀ. ਫੁਟੇਜ ਵਿਚ ਕੈਦ ਹੋਇਆ ਹੈ। ਪੁਲਸ ਨੇ ਪੀਡ਼ਤ ਅੌਰਤ ਦੇ ਬਿਆਨ ’ਤੇ ਅਣਪਛਾਤੇ ਨੌਸਰਬਾਜ਼ ਖਿਲਾਫ ਪਰਚਾ ਦਰਜ ਕਰ ਲਿਆ ਹੈ। ਪੁਲਸ ਦੋਸ਼ੀ ਦੀ ਭਾਲ ਵਿਚ ਜੁਟੀ ਹੋਈ ਹੈ।
ਐਂਬੂਲੈਸ ’ਚੋਂ ਫੜੀ 12 ਬੋਰੀਆਂ ਨਾਜਾਇਜ਼ ਸ਼ਰਾਬ ਬਰਾਮਦ
NEXT STORY