ਦਸੂਹਾ, (ਝਾਵਰ)- ਅੱਜ ਸਵੇਰੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਚੀ ਬਸੀ ਪੈਟਰੋਲ ਪੰਪ ਨਜ਼ਦੀਕ ਇਕ ਮਾਰੂਤੀ ਕਾਰ ਜਿਸ ’ਤੇ ਐਂਬੂਲੈਂਸ ਲਿਖਿਆ ਹੋਇਆ ਸੀ, ਪਲਟ ਜਾਣ ਕਰ ਕੇ ਉਸ ’ਚ ਪਈ ਨਾਜਾਇਜ਼ ਸ਼ਰਾਬ ਨਾਲ ਭਰੀਅਾਂ ਬੋਰੀਆਂ ਖਿੱਲਰ ਗਈਅਾਂ ਤੇ ਮੌਕਾ ਤਾਡ਼ ਕੇ ਡਰਾਈਵਰ ਭੱਜਣ ’ਚ ਸਫਲ ਹੋ ਗਿਆ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਗਦੀਸ਼ ਰਾਜ ਅੱਤਰੀ ਤੇ ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਖਾਸ ਮੁਖਬਰ ਦੀ ਇਤਲਾਹ ’ਤੇ ਲਮੀਣ ਸਕੂਲ ਪੁਲ ਨਜ਼ਦੀਕ ਨਾਕਾਬੰਦੀ ਕਰ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਤਾਂ ਘਬਰਾ ਕੇ ਇਕ ਮਾਰੂਤੀ ਕਾਰ (ਐਂਬੂਲੈਂਸ) ਨੇ ਇਹ ਗੱਡੀ ਤੇਜ਼ ਰਫ਼ਤਾਰ ’ਚ ਕਰ ਦਿੱਤੀ, ਜਿਸ ਕਾਰਨ ਇਹ ਗੱਡੀ ਪਲਟ ਗਈ। ਮੌਕੇ ’ਤੇ ਹਾਈਵੇ ਪੈਟਰੋਲਿੰਗ ਪੁਲਸ ਤੇ ਦਸੂਹਾ ਪੁਲਸ ਨੇ ਨਾਜਾਇਜ਼ ਸ਼ਰਾਬ ਨਾਲ 12 ਬੋਰੀਆਂ ਖਿਲਰੀਆਂ , ਜਿਸ ’ਚ ਇਕ ਹਜ਼ਾਰ ਪਾਊਚ ਤੇ ਲਗਭਗ 450 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਪਾਈ। ਡਰਾਈਵਰ ਦੀ ਪਛਾਣ ਰਾਜੇਸ਼ ਮਸੀਹ ਪੁੱਤਰ ਵਸੂ ਮਸੀਹ ਵਾਸੀ ਪਿੰਡ ਚੂਹਡ਼ ਸਿੰਘ ਦੀਆਂ ਪੈਲੀਆਂ ਨਜ਼ਦੀਕ ਕਾਲੀ ਮਾਤਾ ਪਠਾਨਕੋਟ ਵਜੋਂ ਕੀਤੀ ਗਈ। ਗੱਡੀ ਦੇ ਅੰਦਰੋਂ ਆਧਾਰ ਕਾਰਡ ਤੇ ਡਰਾਈਵਿੰਗ ਲਾਇਸੈਂਸ ਵੀ ਮਿਲਿਆ ਹੈ। ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ।
ਹਾਜੀਪੁਰ ’ਚ ਦੋ ਧਡ਼ੇ ਘਾਤਕ ਹਥਿਆਰਾਂ ਨਾਲ ਆਪਸ ’ਚ ਭਿਡ਼ੇ ; ਲੋਕਾਂ ’ਚ ਭਾਰੀ ਦਹਿਸ਼ਤ
NEXT STORY