ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਜੋਧਵਾਲ ਵਿਖੇ ਅੱਜ ਤੜਕੇ ਇਕ ਘਰ ਵਿਚ ਵਾਪਰੇ ਦਰਦਨਾਕ ਹਾਦਸੇ ਵਿਚ ਸੱਪ ਦੇ ਡੰਗਣ ਨਾਲ ਔਰਤ ਅਨੂ ਰਾਣੀ (30) ਦੀ ਮੌਤ ਹੋ ਗਈ ਜਦਕਿ ਉਸਦਾ ਰਿਸ਼ਤੇ ਵਿਚ ਲੱਗਦਾ 5 ਸਾਲਾ ਭਾਣਜਾ ਹਾਰਦਿਕ ਵਾਸੀ ਅੰਬਾਲਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਅਨੂ ਰਾਣੀ ਮੰਜੇ ’ਤੇ ਸੁੱਤੀ ਪਈ ਸੀ ਜਦਕਿ ਉਸਦਾ ਭਾਣਜਾ ਜੋ ਕਿ ਆਪਣੀ ਮਾਤਾ ਸਮੇਤ ਇੱਥੇ ਰਿਸ਼ਤੇਦਾਰੀ ਵਿਚ ਆਇਆ ਹੋਇਆ ਹੈ, ਉਹ ਥੱਲੇ ਬਿਸਤਰੇ ’ਤੇ ਸੁੱਤਾ ਪਿਆ ਸੀ। ਅਚਨਚੇਤ ਤੜਕੇ ਕਰੀਬ 3 ਵਜੇ ਤੋਂ ਬਾਅਦ ਇਕ ਸੱਪ ਉਨ੍ਹਾਂ ਦੇ ਕਮਰੇ ਵਿਚ ਆ ਵੜਿਆ ਜਿਸ ਨੇ ਸੁੱਤੀ ਪਈ ਅਨੂ ਰਾਣੀ ਅਤੇ ਉਸਦੇ ਭਾਣਜੇ ਨੂੰ ਡੱਸ ਲਿਆ। ਸੱਪ ਦੇ ਡੱਸਣ ਕਾਰਨ ਪਰਿਵਾਰ ਨੂੰ ਭਾਜੜਾਂ ਪੈ ਗਈਆਂ ਅਤੇ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਅਨੂ ਰਾਣੀ ਦੀ ਮੌਤ ਹੋ ਗਈ ਜਦਕਿ ਹਾਰਦਿਕ ਇਲਾਜ ਅਧੀਨ ਹੈ ਅਤੇ ਡਾਕਟਰਾਂ ਵਲੋਂ ਉਸ ਨੂੰ ਬਚਾਉਣ ਦੇ ਯਤਨ ਜਾਰੀ ਹਨ।
ਇਹ ਵੀ ਪੜ੍ਹੋ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਆਖਿਰ ਮਿਲ ਗਈ ਖ਼ੁਸ਼ਖਬਰੀ
ਅਨੂ ਰਾਣੀ ਜਿਸ ਦੇ ਪਤੀ ਜਨਕ ਰਾਜ ਦੀ ਕੁਝ ਸਾਲ ਪਹਿਲਾਂ ਕੋਰੋਨਾ ਦੌਰਾਨ ਮੌਤ ਹੋ ਗਈ ਅਤੇ ਅੱਜ ਉਹ ਵੀ ਸੱਪ ਦੇ ਡੱਸਣ ਕਾਰਨ ਮੌਤ ਦੇ ਮੂੰਹ ਵਿਚ ਜਾ ਪਈ। ਜੋਧਵਾਲ ਦੇ ਇਸ ਪਰਿਵਾਰ ’ਤੇ ਅਜੇ ਦੋ ਦਿਨਾਂ ਪਹਿਲਾਂ ਹੀ ਕੁਦਰਤ ਦਾ ਕਹਿਰ ਵਾਪਰਿਆ ਸੀ ਜਿਸ ਵਿਚ ਮ੍ਰਿਤਕਾ ਅਨੂ ਰਾਣੀ ਦਾ ਦਿਓਰ ਧੀਰਜ ਰਾਣਾ ਸੜਕ ਹਾਦਸੇ ਵਿਚ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ। ਧੀਰਜ ਰਾਣਾ ਦੀ ਚਿਖ਼ਾ ਅਜੇ ਠੰਡੀ ਵੀ ਨਹੀਂ ਹੋਈ ਸੀ ਕਿ ਅੱਜ ਦੋ ਦਿਨਾਂ ਬਾਅਦ ਪਰਿਵਾਰ ਵਿਚ ਅਨੂ ਰਾਣੀ ਦੀ ਮੌਤ ਹੋ ਗਈ। ਪਿੰਡ ਵਿਚ ਇੱਕੋ ਪਰਿਵਾਰ ਵਿਚ ਦੋ ਦਿਨਾਂ ’ਚ 2 ਮੌਤਾਂ ਹੋਣ ਕਾਰਨ ਜਿੱਥੇ ਸਾਰੇ ਪਰਿਵਾਰਕ ਮੈਂਬਰ ਸਦਮੇ ਵਿਚ ਹਨ, ਉੱਥੇ ਪਿੰਡ ਵਿਚ ਵੀ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਡਰਾਉਣੀ ਖ਼ਬਰ, ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਉਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਟਰਸਾਈਕਲ ਚਲਾਉਂਦੇ ਸਮੇਂ ਨੌਜਵਾਨ ਦੀ ਵਿਗੜੀ ਸਿਹਤ, ਵਾਪਰ ਗਿਆ ਸੜਕ ਹਾਦਸਾ
NEXT STORY