ਚੰਡੀਗੜ੍ਹ : ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੀ ਹਾਲਾਤ ਬੇਹੱਦ ਤਣਾਅਪੂਰਨ ਹਨ। ਆਲਮ ਇਹ ਹੈ ਕਿ ਸੂਬੇ ਦੀ ਉਪਜਾਊ ਧਰਤੀ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਪਾਈ ਗਈ ਹੈ। ਇਹ ਖ਼ੁਲਾਸਾ ਖੇਤੀਬਾੜੀ ਵਿਭਾਗ ਦੀ ਸਲਾਈਵ ਹੈਲਥ ਕਾਰਡ ਦੀ 2024-25 ਦੀ ਰਿਪੋਰਟ ਵਿਚ ਹੋਇਆ ਹੈ। ਵਿਭਾਗ ਨੇ ਸਾਰੇ ਜ਼ਿਲ੍ਹਿਆ ਦੀ ਖੇਤੀਬਾੜੀ ਵਾਲੀ ਜ਼ਮੀਨ ਦੀ ਮਿੱਟੀ ਦੇ 2.75 ਲੱਖ ਨਮੂਨਿਆਂ ਦੀ ਜਾਂਚ ਕੀਤੀ । ਇਨ੍ਹਾਂ ਵਿਚ 82.8% ਜ਼ਮੀਨ ਵਿਚ ਜੈਵਿਕ ਕਾਰਬਨ ਦੀ ਮਾਤਰਾ ਘੱਟ ਪਾਈ ਗਈ ਹੈ ਜਦਕਿ 36% ਵਿਚ ਕਮੀ ਬਹੁਤ ਜ਼ਿਆਦਾ ਪਾਈ ਗਈ ਹੈ । 46.7% ਨਮੂਨਿਆਂ ਵਿਚ ਇਹ ਮੱਧ ਵਰਗੀ ਹੈ । ਜੈਵਿਕ ਕਾਰਬਨ ਨਾਲ ਜ਼ਮੀਨ ਦੇ ਸਾਰੇ ਪੌਸ਼ਟਿਕ ਤੱਤ ਜੁੜੇ ਹਨ।
ਇਹ ਵੀ ਪੜ੍ਹੋ : Punjab : ਪਾਸਪੋਰਟ ਬਨਵਾਉਣ ਵਾਲਿਆਂ ਖ਼ੁਸ਼ਖ਼ਬਰੀ, ਹੁਣ ਲਿਆ ਗਿਆ ਵੱਡਾ ਫ਼ੈਸਲਾ
ਖੇਤੀਬਾੜੀ ਵਿਗਿਆਨੀ ਅਤੇ ਮਾਹਰਾਂ ਅਨੁਸਾਰ ਜੈਵਿਕ ਕਾਰਬਨ ਦੀ ਘਾਟ ਆਉਣ ਨਾਲ ਜ਼ਮੀਨ ਦੇ ਬੰਜਰ ਹੋਣ ਦੇ ਆਸਾਰ ਵੱਧ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਖਤਰਾ ਇਸ ਲਈ ਵਧਿਆ ਹੈ ਕਿਉਂਕਿ ਪੰਜਾਬ ਦੇ ਕਿਸਾਨ ਇਕ ਤਾਂ ਖ਼ੇਤਾਂ ਵਿਚ ਹੀ ਪਰਾਲੀ ਨੂੰ ਅੱਗ ਲਗਾ ਰਹੇ ਹਨ ਅਤੇ ਦੂਜਾ ਫ਼ਸਲ ਚੱਕਰ ਵਿਚ ਬਦਲਾਅ ਨਹੀਂ ਕਰ ਰਹੇ ਹਨ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਰਹੀ ਹੈ । ਪੰਜਾਬ ਵਿਚ ਨਵੀਂ ਖੇਤੀਬਾੜੀ ਨੀਤੀ ਵਿਚ ਝੋਨੇ, ਕਣਕ ਦੀ ਫ਼ਸਲ ਦਾ 15 ਲੱਖ ਹੈਕਟੇਅਰ ਰਕਬਾ ਘੱਟ ਕਰਕੇ ਰੂੰ, ਮੱਕੀ ਅਤੇ ਮੂੰਗੀ ਦਾ ਰਕਬਾ ਵਧਾਉਣ ਦੀ ਯੋਜਨਾ ਹੈ ਪਰ 3 ਸਾਲਾਂ ਵਿਚ ਖੇਤੀਬਾੜੀ ਨੀਤੀ ਲਾਗੂ ਹੀ ਨਹੀਂ ਹੋ ਸਕੀ ਹੈ ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਫ਼ਸਲਾਂ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਦੇ ਮੁੱਖ ਲੱਛਣ
* ਬੋਰਾਨ- ਬੂਟਿਆ ਦੇ ਉੱਪਰ ਵਾਲੇ ਪੱਤੇ ਮਰ ਜਾਂਦੇ ਹਨ । ਨਵੇਂ ਪੱਤੀਆਂ ਦਾ ਰੰਗ ਫ਼ਿੱਕਾ ਵੀ ਪੈ ਜਾਂਦਾ ਹੈ ।
* ਗੰਦਕ- ਪੱਤੀਆਂ ਦਾ ਹਰਾ ਰੰਗ ਘੱਟ ਹੋ ਜਾਂਦਾ ਹੈ । ਪੱਤੇ ਪੀਲੇ-ਚਿੱਟੇ ਹੋ ਜਾਂਦੇ ਹਨ ।
* ਮੈਂਗਨੀਜ਼- ਪੱਤੀਆਂ ਦੀਆਂ ਨਸਾਂ ਵਿਚ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ । ਇਹ ਪੀਲੀ ਅਤੇ ਜਾਲੀਦਾਰ ਹੋ ਜਾਂਦੀ ਹੈ ।
* ਮੈਗਨੀਸ਼ੀਅਮ- ਪੱਤੀਆਂ ਵੇਖਣ ਵਿਚ ਛੋਟੀਆ ਅਤੇ ਉੱਪਰ ਨੂੰ ਮੁੜੀਆਂ ਹੋਈਆਂ ਨਜ਼ਰ ਆਉਂਦੀਆਂ ਹਨ । ਪੱਤੀਆਂ ਵਿਚ ਭੋਜਨ ਬਣਾਉਣ ਦੀ ਪ੍ਰਕਿਰਿਆ ਸੁਸਤ ਹੋ ਜਾਂਦੀ ਹੈ ।
* ਜਿੰਕ- ਪੱਤੀਆਂ ਦੀਆਂ ਨਸਾਂ ਪੀਲੀਆਂ ਹੋ ਜਾਂਦੀਆ ਹਨ। ਪੱਤੇ ਭੂਰੇ, ਜਾਮਨੀ ਅਤੇ ਲਾਲ ਰੰਗ ਦੇ ਹੋ ਜਾਂਦੇ ਹਨ । ਪੱਤੀਆਂ ਝੱੜ ਜਾਂਦੀਆ ਹਨ ।
* ਫਾਸਫੋਰਸ- ਪੱਤੀ ਦਾ ਪਿਛਲਾ ਭਾਗ ਜਾਮਨੀ ਹੁੰਦਾ ਹੈ। ਪੱਤੀਆਂ ਛੋਟੀਆ ਰਹਿੰਦੀਆ ਹਨ । ਜੜ੍ਹਾਂ ਦਾ ਵਿਕਾਸ ਬਹੁਤ ਘੱਟ ਹੁੰਦਾ ਹੈ ।
* ਕੈਲਸ਼ੀਅਮ- ਨਵੀਂਆਂ ਪੱਤੀਆਂ ਦੇ ਕਿਨਾਰੇ ਸੁੰਗੜਦੇ ਹਨ । ਨਵੇਂ ਪੱਤੇ ਚਿੱਟੇ ਹੁੰਦੇ ਹਨ।
* ਲੋਹਾ- ਬੂਟੇ ਦਾ ਵਾਧਾ ਹੋਣਾ ਰੁੱਕ ਜਾਂਦਾ ਹੈ । ਵੱਧ ਕਮੀ ਨਾਲ ਬੂਟਾ ਖ਼ਤਮ ਹੋ ਜਾਂਦਾ ਹੈ।
* ਤਾਂਬਾ- ਪੱਤੀਆਂ ਦੇ ਅਗਲੇ ਹਿੱਸੇ ਮੁੜ ਜਾਂਦੇ ਹਨ ।
* ਪੋਟਾਸ਼ੀਅਮ- ਪੱਤੀਆਂ ਦੇ ਕਿਨਾਰੇ ਲਾਲ ਹੋ ਜਾਂਦੇ ਹਨ । ਲਾਲ, ਪੀਲੇ ਧੱਬੇ ਹੋ ਜਾਂਦੇ ਹਨ। ਕਿਨਾਰੇ ਅਤੇ ਸਿਰੇ ਢਿੱਲੇ ਦਿਖਾਈ ਦਿੰਦੇ ਹਨ ।
* ਸਲਫ਼ਰ- ਨਵੀਂਆਂ ਪੱਤੀਆਂ ਪੀਲੀਆਂ ਪੈ ਜਾਂਦੀਆਂ ਹਨ । ਬੂਟੇ ਦਾ ਵਿਕਾਸ ਸੁਸਤ ਹੁੰਦਾ ਹੈ ।
* ਨਾਇਟ੍ਰੋਜਨ- ਬੂਟੇ ਦੀਆਂ ਥੱਲੇ ਵਾਲੀਆ ਪੱਤੀਆਂ ਪੀਲੀਆਂ ਹੁੰਦੀਆ ਹਨ । ਜੜ੍ਹ-ਬੂਟੇ ਦਾ ਵਾਧਾ ਰੁੱਕ ਜਾਂਦਾ ਹੈ । ਫੁੱਲ-ਫ਼ਲ ਘੱਟ ਹੋ ਜਾਂਦੇ ਹਨ ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਤੋਹਫਾ, ਹੋ ਗਈਆਂ ਤਰੱਕੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਬੀ ਕਮਲ ਕੌਰ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਜਾਣੋ ਕੀ ਹੋਇਆ ਖ਼ੁਲਾਸਾ
NEXT STORY