ਅਬੋਹਰ (ਸੁਨੀਲ) : ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਸੁਖਚੈਨ ਵਾਸੀ ਇਕ ਬੱਚੇ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਉਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਬੱਚੇ ਅਰਵਿੰਦ ਨੇ ਦੱਸਿਆ ਕਿ ਉਹ ਪਿੰਡ ’ਚ ਬਣੀ ਗਊਸ਼ਾਲਾ ’ਚ ਰਹਿੰਦਾ ਅਤੇ ਸੇਵਾ ਕਰਦਾ ਹੈ। ਸਵੇਰੇ ਜਦੋਂ ਉਹ ਉੱਠ ਕੇ ਗਊਸ਼ਾਲਾ ’ਚ ਪਏ ਡਰੰਮ ਤੋਂ ਮੂੰਹ ਧੋਣ ਲੱਗਾ ਤਾਂ ਡਰੰਮ ਕੋਲ ਪਈਆਂ ਇੱਟਾਂ ’ਚ ਲੁਕੇ ਕਾਲੇ ਸੱਪ ਨੇ ਉਸ ਦੀ ਲੱਤ ਨੂੰ ਡੰਗ ਲਿਆ।
ਜਦੋਂ ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ। ਸੂਚਨਾ ਮਿਲਦੇ ਹੀ ਉਸ ਦਾ ਗੁਆਂਢੀ ਅਤੇ ਚਾਚਾ ਹਰੀਸ਼ ਉਰਫ਼ ਹਰੀਰਾਮ ਵੀ ਪਹੁੰਚ ਗਿਆ। ਉਨ੍ਹਾਂ ਨੇ ਤੁਰੰਤ ਇੱਟਾਂ ’ਚ ਲੁਕੇ ਸੱਪ ਨੂੰ ਫੜ੍ਹ ਕੇ ਇਕ ਡੱਬੇ ’ਚ ਬੰਦ ਕਰ ਦਿੱਤਾ। ਹਰੀਸ਼ ਨੇ ਦੱਸਿਆ ਕਿ ਉਹ ਸੱਪਾਂ ਨੂੰ ਫੜ੍ਹਨ ’ਚ ਮਾਹਿਰ ਹੈ, ਇਸ ਲਈ ਉਸ ਨੇ ਇਹ ਜ਼ਹਿਰੀਲਾ ਸੱਪ ਫੜ੍ਹਿਆ ਹੈ। ਹੁਣ ਉਹ ਇਸ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕਰ ਦੇਣਗੇ।
ਕਰਵਾਚੌਥ 'ਤੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਲਗਵਾਈ ਮਹਿੰਦੀ (ਵੀਡੀਓ)
NEXT STORY