ਫਾਜਿ਼ਲਕਾ (ਜ. ਬ.) : ਉਪ-ਮੰਡਲ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਜੌੜਕੀ ਅੰਧੇਵਾਲੀ ਵਿਖੇ ਕਿਸਾਨ ਨੂੰ ਸੱਪ ਵਲੋਂ ਡੰਗੇ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਨਾਂ ਦਾ ਕਿਸਾਨ ਆਪਣੇ ਘਰ ’ਚ ਪਸ਼ੂਆਂ ਨੂੰ ਹਰਾ ਚਾਰਾ ਪਾ ਰਿਹਾ ਸੀ।
ਜਿੱਥੇ ਗੋਹੇ ਦੀਆਂ ਪਾਥੀਆਂ ਦੇ ਪਿੱਛੇ ਇਕ ਸੱਪ ਲੁਕਿਆ ਬੈਠਾ ਸੀ। ਉਸ ਨੇ ਕਿਸਾਨ ਨੂੰ ਡੰਗ ਲਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਫਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੰਜਾਬ: ਭਾਰੀ ਬਾਰਿਸ਼ ਵਿਚਾਲੇ ਲੱਗ ਗਈ ਨਵੀਂ ਪਾਬੰਦੀ, ਹੁਣ ਨਾ ਕਰ ਬੈਠਿਓ ਇਹ ਗਲਤੀ
NEXT STORY