ਲੁਧਿਆਣਾ (ਰਾਜ)- ਲੁਧਿਆਣਾ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜ਼ਹਿਰੀਲੇ ਸੱਪ ਦੇ ਡੰਗਣ ਕਾਰਨ 9 ਮਹੀਨੇ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦਾ ਨਾਂ ਫਤਿਹ ਵੀਰ ਸਿੰਘ ਹੈ। ਇਹ ਘਟਨਾ ਥਾਣਾ ਡਾਬਾ ਦੇ ਇਲਾਕੇ ’ਚ ਵਾਪਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਬਰੋਟਾ ਰੋਡ ’ਤੇ ਸਥਿਤ ਗੁਰੂ ਗੋਬਿੰਦ ਸਿੰਘ ਨਗਰ ’ਚ ਰਹਿੰਦਾ ਹੈ। ਉਸ ਦੇ ਪੁੱਤਰ ਤਰਨਦੀਪ ਸਿੰਘ ਦੀ ਵੈਲਡਿੰਗ ਦੀ ਦੁਕਾਨ ਹੈ। ਮ੍ਰਿਤਕ ਬੱਚਾ ਉਸ ਦਾ ਪੋਤਾ ਹੈ। ਹਰ ਰੋਜ਼ ਦੀ ਤਰ੍ਹਾਂ ਉਸ ਦਾ ਪੁੱਤਰ ਤਰਨਦੀਪ ਸਿੰਘ ਸੰਧੂ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ’ਚ ਸੌਂ ਗਿਆ। ਉਸ ਨੇ ਕਮਰੇ ਵਿਚ ਫਰਸ਼ ’ਤੇ ਗੱਦਾ ਵਿਛਾ ਦਿੱਤਾ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਨੇ ਪਾਰਟੀ ਛੱਡ ਫੜਿਆ ਕਾਂਗਰਸ ਦਾ 'ਹੱਥ'
ਦੇਰ ਰਾਤ ਮੀਂਹ ਪੈਣ ਤੋਂ ਬਾਅਦ ਗਰਿੱਲ ’ਚੋਂ ਇਕ ਜ਼ਹਿਰੀਲਾ ਸੱਪ ਕਮਰੇ ’ਚ ਦਾਖਲ ਹੋ ਗਿਆ। ਫਤਿਹ ਵੀਰ ਆਪਣੀ ਮਾਂ ਸੋਨਮਪ੍ਰੀਤ ਕੌਰ ਨਾਲ ਗੱਦੇ ’ਤੇ ਸੌਂ ਰਿਹਾ ਸੀ। ਫਿਰ ਸੱਪ ਨੇ ਬੱਚੇ ਦੇ ਕੰਨ ’ਤੇ ਡੰਗ ਮਾਰਿਆ। ਜਦੋਂ ਸੋਨਮਪ੍ਰੀਤ ਜਾਗ ਪਈ ਤਾਂ ਉਸ ਨੇ ਦੇਖਿਆ ਕਿ ਬੱਚੇ ਦੇ ਕੰਨਾਂ ’ਚੋਂ ਖੂਨ ਨਿਕਲ ਰਿਹਾ ਸੀ ਅਤੇ ਸੱਪ ਕਮਰੇ 'ਚੋਂ ਬਾਹਰ ਨਿਕਲ ਰਿਹਾ ਸੀ। ਬੱਚੇ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਮਾਸੀ-ਮਾਸੜ ਦਾ ਕਾਰਾ ; ਲੱਖਾਂ ਦਾ ਕਰਜ਼ਾ ਮੋੜਨ ਲਈ ਮਾਸੂਮ ਭਤੀਜੀ ਨੂੰ ਹੀ ਕਰ ਲਿਆ ਅਗਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੈਨੀ ਬੰਡਾਲਾ ਦਿੱਲੀ ਦੇ ਇੰਚਾਰਜ ਤੇ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ
NEXT STORY