ਚੰਡੀਗੜ੍ਹ (ਸੁਸ਼ੀਲ) : ਇਕ ਘੰਟੇ ’ਚ ਸੈਕਟਰ-36 ਥਾਣਾ ਖੇਤਰ ’ਚ ਚਾਕੂ ਦਿਖਾ ਕੇ 2 ਥਾਵਾਂ ’ਤੇ ਸਨੈਚਿੰਗ ਕਰਨ ਵਾਲੇ ਬਾਈਕ ਸਵਾਰ 2 ਸਨੈਚਰਾਂ ਨੂੰ ਪੁਲਸ ਨੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਮੋਹਾਲੀ ਵਾਸੀ ਦਮਨਪ੍ਰੀਤ ਸਿੰਘ ਤੇ ਬੜਮਾਜਰਾ ਵਾਸੀ ਹਰਸ਼ਦੀਪ ਸਿੰਘ ਵਜੋਂ ਹੋਈ ਹੈ। ਪੁਲਸ ਨੇ ਖੋਹੇ ਫੋਨ ਸਨੈਚਰਾਂ ਕੋਲੋਂ ਬਰਾਮਦ ਕਰ ਲਏ। ਸੈਕਟਰ-36 ਥਾਣੇ ਦੇ ਇੰਚਾਰਜ ਜੈ ਪ੍ਰਕਾਸ਼ ਨੇ ਦੱਸਿਆ ਕਿ ਸੈਕਟਰ-35/43 ਦੀ ਡਿਵਾਈਡਿੰਗ ਰੋਡ ’ਤੇ ਪੂਰਨਿਮਾ ਤੇ ਸੈਕਟਰ-53 ਦੇ ਸਪਰਿੰਗ ਗਾਰਡਨ ਨੇੜੇ ਅੰਕਿਤ ਨੂੰ ਚਾਕੂ ਦਿਖਾ ਕੇ ਫੋਨ ਖੋਹਣ ਵਾਲੇ ਬਾਈਕ ਸਵਾਰ ਸਨੈਚਰਾਂ ਨੂੰ ਫੜ੍ਹਨ ਲਈ ਵਿਸ਼ੇਸ਼ ਟੀਮ ਬਣਾਈ ਸੀ।
ਟੀਮ ’ਚ ਏ. ਐੱਸ. ਆਈ ਸ਼ੇਰ ਸਿੰਘ, ਸੀਨੀਅਰ ਕਾਂਸਟੇਬਲ ਸੁਰਿੰਦਰ ਕੁਮਾਰ ਤੇ ਕਾਂਸਟੇਬਲ ਵਿਕਰਾਂਤ ਸ਼ਾਮਲ ਸਨ। ਪੁਲਸ ਨੇ ਸੀ. ਸੀ. ਟੀ. ਵੀ. ਦੀ ਮਦਦ ਨਾਲ ਬਾਈਕ ਸਵਾਰ ਦੋਵਾਂ ਸਨੈਚਰਾਂ ਨੂੰ ਕਾਬੂ ਕਰ ਲਿਆ। ਦੋਵੇਂ ਸਨੈਚਰ ਨਸ਼ੇ ਦੇ ਆਦੀ ਹਨ। ਇਸ ਤੋਂ ਪਹਿਲਾਂ ਦਮਨਪ੍ਰੀਤ ’ਤੇ ਐੱਨ.ਡੀ.ਪੀ.ਐੱਸ. ਤੇ ਸਨੈਚਿੰਗ ਦੇ ਤਿੰਨ ਮਾਮਲੇ ਦਰਜ ਹਨ।
ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਹਮਲਾ, ਛੋਟੇ ਭਰਾ ਦਾ ਜਨਮ ਦਿਨ ਮਨਾ ਕੇ ਪਰਤ ਰਿਹਾ ਸੀ ਘਰ
NEXT STORY