ਲੁਧਿਆਣਾ (ਰਾਜ): ਉਦਯੋਗਿਕ ਨਗਰੀ ਵਿਚ ਪੁਲਸ ਦੀ ਮੁਸਤੈਦੀ ਦੇ ਦਾਅਵਿਆਂ ਦੀ ਹਵਾ ਕੱਢਦੇ ਹੋਏ ਸਨੈਚਰਾਂ ਨੇ ਹੁਣ ਦੁਗਰੀ ਵਰਗੇ ਪੌਸ਼ ਇਲਾਕੇ ਵਿਚ ਦਿਨ-ਦਿਹਾੜੇ ਵਾਰਦਾਤ ਨੂੰ ਅੰਜਾਮ ਦੇ ਕੇ ਸਨਸਨੀ ਫੈਲਾ ਦਿੱਤੀ ਹੈ। ਬਾਈਕ ਸਵਾਰ ਦੋ ਬੇਖੌਫ ਨੌਜਵਾਨਾਂ ਨੇ ਇਕ ਮਹਿਲਾ ਦਾ ਰਾਹ ਰੋਕ ਕੇ ਉਸ ਦਾ ਬੈਗ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਰਵਿੰਦਰ ਕੌਰ ਨੇ ਦੱਸਿਆ ਕਿ ਉਹ 2 ਮਈ ਨੂੰ ਦੁਪਹਿਰ ਕਰੀਬ ਸਵਾ ਦੋ ਵਜੇ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਮਾਡਲ ਟਾਊਨ ਤੋਂ ਵਾਪਸ ਘਰ ਪਰਤ ਰਹੀ ਸੀ। ਅਜੇ ਉਹ ਲੇਬਰ ਚੌਕ ਦੁਗਰੀ ਨੂੰ ਪਾਰ ਕਰਕੇ ਐੱਲ.ਆਈ.ਜੀ. ਫਲੈਟ ਕੱਟ ਦੇ ਕੋਲ ਪਹੁੰਚੀ ਹੀ ਸੀ ਕਿ ਪਿੱਛੋਂ ਆਏ ਇਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਉਸ ਦੀ ਐਕਟਿਵਾ ਅੱਗੇ ਆਪਣੀ ਬਾਈਕ ਅੜਾ ਦਿੱਤੀ।
ਇਸ ਤੋਂ ਪਹਿਲਾਂ ਕਿ ਮਹਿਲਾ ਕੁਝ ਸਮਝ ਪਾਉਂਦੀ, ਲੁਟੇਰਿਆਂ ਨੇ ਝਪਟਾ ਮਾਰ ਕੇ ਉਸ ਦਾ ਬੈਗ ਖੋਹ ਲਿਆ। ਪੀੜਤ ਮਹਿਲਾ ਮੁਤਾਬਕ ਖੋਹੇ ਗਏ ਬੈਗ ਵਿਚ ਇਕ ਆਈਫੋਨ-15, ਇਕ ਸੈਮਸੰਗ ਏ-62 ਮੋਬਾਈਲ ਫੋਨ ਅਤੇ ਹੋਰ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦੁਗਰੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।
ਸ਼ਗਨ ਸਕੀਮ 'ਚ ਵਿਭਾਗ ਨਾਲ ਧੋਖਾਧੜੀ ਕਰਨ ਵਾਲੀ ਔਰਤ 'ਤੇ ਪਰਚਾ ਦਰਜ
NEXT STORY